02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2026

ਘਈ ਹਸਪਤਾਲ ਨੇ ਸਫ਼ਲਤਾ ਦੇ 30 ਸਾਲ ਕੀਤੇ ਪੂਰੇ, ਸਟਾਫ਼ ਨੇ ਮਨਾਇਆ ਜਸ਼ਨ

ਜਲੰਧਰ, 1 ਸਤੰਬਰ (ਐੱਮ. ਐੱਸ.

ਅਜੀਤ ਡੈਸਕ 02-09-2026
ਜਲੰਧਰ, 1 ਸਤੰਬਰ (ਐੱਮ. ਐੱਸ. ਲੋਹੀਆ)-ਸਥਾਨਕ ਸ੍ਰੀ ਗੁਰੂ ਰਵਿਦਾਸ ਚੌਕ ਨੇੜੇ ਗੁਰੂ ਤੇਗ ਬਹਾਦਰ ਨਗਰ ਵਿਖੇ ਚੱਲ ਰਹੇ ਘਈ ਹਸਪਤਾਲ ਦੀ ਸਥਾਪਨਾ ਦੇ ਅੱਜ 30 ਸਾਲ ਪੂਰੇ ਹੋਣ ’ਤੇ ਹਸਪਤਾਲ ਦੇ ਪ੍ਰਬੰਧਕਾਂ ਅਤੇ ਸਟਾਫ਼ ਵਲੋਂ ਜਸ਼ਨ ਮਨਾਇਆ ਗਿਆ। ਇਸ ਮੌਕੇ ਹਸਪਤਾਲ ਦੇ ਪ੍ਰਬੰਧਕ ਡਾ. ਯੂ.ਐੱਸ. ਘਈ ਨੇ ਹਾਜ਼ਰ ਵਿਅਕਤੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਤੁਹਾਡੇ ਪਿਆਰ ਅਤੇ ਸਹਿਯੋਗ ਨਾਲ ਘਈ ਹਸਪਤਾਲ ਨੇ ਅੱਜ ਆਪਣੀ ਸਫ਼ਲਤਾ ਦੇ 30 ਸਾਲ ਪੂਰੇ ਕਰ ਲਏ ਹਨ। ਉਨ੍ਹਾਂ ਕਿਹਾ ਕਿ ਇਹ ਪੂਰੇ ਪੰਜਾਬ, ਜੰਮੂ ਕਸ਼ਮੀਰ, ਹਿਮਾਚਲ ਅਤੇ ਕਈ ਵਾਰ ਦੂਰ-ਦੁਰਾਡੇ ਥਾਵਾਂ ਤੋਂ ਇਲਾਜ ਲਈ ਆਏ ਹਜ਼ਾਰਾਂ ਪਰਿਵਾਰਾਂ ਲਈ ਪਿਆਰ, ਸਮਰਥਨ ਅਤੇ ਦੇਖਭਾਲ ਦਾ ਇਕ ਸ਼ਾਨਦਾਰ ਸਫ਼ਰ ਰਿਹਾ ਹੈ। ਰੋਟਰੀ ਕਲੱਬ ’ਚ ਵੱਖ-ਵੱਖ ਅਹੁਦਿਆਂ ’ਤੇ ਮਹੱਤਵਪੂਰਨ ਸੇਵਾਵਾਂ ਦੇ ਚੁੱਕੇ ਡਾ. ਘਈ ਨੇ ਕਿਹਾ ਕਿ ‘ਰੋਟਰੀ ਯਾਤਰਾ’ ਨੇ ਉਨ੍ਹਾਂ ਨੂੰ ਇਕ ਬਿਹਤਰ ਇਨਸਾਨ ਬਣਾਇਆ ਹੈ। ਇਸ ਮੌਕੇ ਸ੍ਰੀਮਤੀ ਅਰਵਿੰਦਰ ਘਈ, ਡਾ. ਸੁਭਾਸ਼ ਅਗਨੀਹੋਤਰੀ, ਡਾ. ਐੱਚ.ਐੱਸ. ਭੁਟਾਨੀ, ਡਾ. ਸੰਦਲੀ ਭੁਟਾਨੀ, ਹਸਪਤਾਲ ਦਾ ਸਟਾਫ਼ ਅਤੇ ਹੋਰ ਹਾਜ਼ਰ ਸਨ।
ਪਿਛਲੀ ਖ਼ਬਰ ਸਿੱਖੀ ਦੀ ਪੁੰਗਰਦੀ ਪਨੀਰੀ ਨੂੰ ਧਰਮ ਨਾਲ ਜੋੜਨ ਲਈ ਗੁਰਮਤਿ ਸਿੱਖਿਆ ਸਭਾ ਵਲੋਂ ਕੀਤੇ ਜਾ ਰਹੇ ਉਪਰਾਲੇ ਸ਼ਲਾਘਾਯੋਗ-ਗੁਰਕ੍... ਅਗਲੀ ਖ਼ਬਰ ਟ੍ਰੈਫਿਕ ਪੁਲਿਸ ਵਲੋਂ 232 ਜ਼ਬਤ ਵਾਹਨਾਂ ਦੀ ਖੁੱਲ੍ਹੀ ਬੋਲੀ ਰਾਹੀਂ ਨਿਲਾਮੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।