ਲਾਂਬੜਾ ਵਿਖੇ ਬੇਸਹਾਰਾ ਪਸ਼ੂਆਂ ਦੇ ਝੁੰਡ ਨਾਲ ਕਾਰ ਟਕਰਾਈ
ਲਾਂਬੜਾ, 4 ਸਤੰਬਰ (ਗੁਰਮੇਲ ਸਿੰਘ)-ਮਿਲੀ ਜਾਣਕਾਰੀ ਅਨੁਸਾਰ ਬੀਤੀ ਰਾਤ ਇੱਕ ਤੇਜ਼ ਰਫਤਾਰ ਸਜੂਕੀ ਮਾਰਕਾ ਇਗਨਿਸ ਕਾਰ ਜੋ ਕਿ ਤਕਰੀਬਨ 10 ਵਜੇ ਰਾਤ ਜਲੰਦਰ ਵਲੋਂ ਆ ਰਹੀ ਸੀ ਕਿ ਲਾਂਬੜਾ ਦੇ ਲਾਗੇ ਨਾਵਲਟੀ ਜਨਰਲ ਸਟੋਰ ਦੇ ਸਾਹਮਣੇ ਬੇਸਹਾਰਾ ਫਿਰਦੇ ਪਸ਼ੂਆਂ ਦੇ ਝੁੰਡ ਨਾਲ ਟਕਰਾ ਗਈ ਜਿਸ ਨਾਲ ਇੱਕ ਗਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ ਅਤੇ ਗੱਡੀ ਪਲਟ ਗਈ ਜਿਸ ’ਚ ਤਿੰਨ ਲੋਕ ਸਵਾਰ ਸਨ ਦੋ ਲੋਕਾਂ ਦੇ ਜਿਆਦਾ ਗੰਭੀਰ ਸੱਟਾਂ ਲੱਗੀਆਂ ਜਿਨਾਂ ਨੂੰ ਲੋਕਾਂ ਦੀ ਮਦਦ ਨਾਲ ਤੁਰੰਤ ਹਸਪਤਾਲ ਦਾਖਲ ਕਰਵਾ ਦਿੱਤਾ ਗਿਆ ਗੱਡੀ ਪੂਰੀ ਤਰ੍ਹਾਂ ਹਾਦਸਾਗ੍ਰਸਤ ਹੋ ਗਈ।
ਅਜੀਤ ਡੈਸਕ
06-09-2026