10-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-09-2026

ਗੁਰੂ ਨਾਨਕ ਖ਼ਾਲਸਾ ਗਰਲਜ਼ ਕਾਲਜ ਸੰਗ ਢੇਸੀਆਂ ਵਿਖੇ ਗੁਰੂ ਰਵਿਦਾਸ ਜੀ ਦੀ ਬਾਣੀ ਸੰਬੰਧੀ ਸੈਮੀਨਾਰ

ਗੁਰਾਇਆ , 9 ਸਤੰਬਰ ( ਬਲਵਿੰਦਰ ਸਿੰਘ )- ਗੁਰੂ ਨਾਨਕ ਖਾਲਸਾ ਗਰਲਜ਼ ਕਾਲਜ , ਬਾਬਾ ਸੰਗ ਢੇਸੀਆਂ ਵਿਖੇ ਪ੍ਰਿੰਸੀਪਲ ਡਾ . ਗੁਰਸ਼ਰਨਜੀਤ ਬੈਂਸ ਦੀ ਅਗਵਾਈ ਹੇਠ ਅਤੇ ਡਾਇਰੈਕਟਰ , ਉਚੇਰੀ ਸਿੱਖਿਆ ਵਿਭਾਗ ਵਲੋਂ ਪ੍ਰਾਪਤ ਹਦਾਇਤਾਂ ਅਨੁਸਾਰ ਗੁਰੂ ਰਵਿਦਾਸ ਜੀ ਦੇ 650 ਵੇਂ ਪ੍ਰਕਾਸ਼ ਦਿਵਸ ਨੂੰ ਸਮਰਪਿਤ ਪ੍ਰੋਗਰਾਮਾਂ ਦੀ ਲੜੀ ਵਿਚ ਐਨ .

ਅਜੀਤ ਡੈਸਕ 10-09-2026
ਗੁਰਾਇਆ , 9 ਸਤੰਬਰ ( ਬਲਵਿੰਦਰ ਸਿੰਘ )- ਗੁਰੂ ਨਾਨਕ ਖਾਲਸਾ ਗਰਲਜ਼ ਕਾਲਜ , ਬਾਬਾ ਸੰਗ ਢੇਸੀਆਂ ਵਿਖੇ ਪ੍ਰਿੰਸੀਪਲ ਡਾ . ਗੁਰਸ਼ਰਨਜੀਤ ਬੈਂਸ ਦੀ ਅਗਵਾਈ ਹੇਠ ਅਤੇ ਡਾਇਰੈਕਟਰ , ਉਚੇਰੀ ਸਿੱਖਿਆ ਵਿਭਾਗ ਵਲੋਂ ਪ੍ਰਾਪਤ ਹਦਾਇਤਾਂ ਅਨੁਸਾਰ ਗੁਰੂ ਰਵਿਦਾਸ ਜੀ ਦੇ 650 ਵੇਂ ਪ੍ਰਕਾਸ਼ ਦਿਵਸ ਨੂੰ ਸਮਰਪਿਤ ਪ੍ਰੋਗਰਾਮਾਂ ਦੀ ਲੜੀ ਵਿਚ ਐਨ . ਐੱਸ . ਐੱਸ . ਵਿਭਾਗ ਵਲੋਂ ਗੁਰੂ ਰਵਿਦਾਸ ਜੀ ਦੀ ਬਾਣੀ / ਉਪਦੇਸ਼ਾਂ ਸਬੰਧੀ ਸੈਮੀਨਾਰ ਅਤੇ ਪੋਸਟਰ ਮੁਕਾਬਲੇ ਕਰਵਾਏ ਗਏ । ਇਸ ਮੌਕੇ ਦਿਲਬਾਗ ਸਿੰਘ ( ਧਰਮ ਪ੍ਰਚਾਰਕ ) ਵਿਸ਼ੇਸ਼ ਤੌਰ ’ ਤੇ ਕਾਲਜ ਪਹੁੰਚੇ । ਦਿਲਬਾਗ ਸਿੰਘ ਨੇ ਵਿਦਿਆਰਥੀਆਂ ਨੂੰ ਆਪਣੇ ਸੰਬੋਧਨ ਵਿਚ ਕਿਹਾ ਕਿ ਗੁਰੂ ਰਵਿਦਾਸ ਜੀ ਨੇ ਬਰਾਬਰੀ , ਨਿਆਂ , ਦਇਆ ਅਤੇ ਆਪਸੀ ਭਾਈਚਾਰੇ ’ ਤੇ ਆਧਾਰਿਤ ਸਮਾਜ ਦੀ ਕਲਪਨਾ ਕੀਤੀ ਸੀ । ਉਨ੍ਹਾਂ ਕਿਹਾ ਕਿ ਗੁਰੂ ਰਵਿਦਾਸ ਜੀ ਦੀ ਬਾਣੀ ਲੋਕਾਂ ਨੂੰ ਵਿਤਕਰੇ ਤਿਆਗਣ ਅਤੇ ਅਜਿਹੇ ਸਮਾਜ ਦੀ ਸਿਰਜਣਾ ਲਈ ਕੰਮ ਕਰਨ ਲਈ ਪ੍ਰੇਰਿਤ ਕਰਦੀ ਹੈ । ਜਿੱਥੇ ਹਰ ਵਿਅਕਤੀ ਨੂੰ ਬਰਾਬਰ ਦਾ ਸਨਮਾਨ ਪ੍ਰਾਪਤ ਹੋਵੇ । ਇਸ ਮੌਕੇ ‘ ਤੇ ਕਾਲਜ ਪ੍ਰਿੰਸੀਪਲ ਡਾ . ਗੁਰਸ਼ਰਨਜੀਤ ਬੈਂਸ , ਡਾ . ਮਨਿੰਦਰਜੀਤ ਕੌਰ , ਡਾ . ਰੁਪਿੰਦਰ ਮਾਹਲ ( ਪ੍ਰੋਗਰਾਮ ਅਫ਼ਸਰ ਐਨ . ਐੱਸ . ਐੱਸ . ਵਿਭਾਗ ), ਪ੍ਰੋ . ਅਮਰਪ੍ਰੀਤ ਕੌਰ , ਪ੍ਰੋ . ਰੇਨੂੰ ਸ਼ਰਮਾ ਅਤੇ ਵਿਦਿਆਰਥੀ ਸ਼ਾਮਿਲ ਹੋਏ ।
ਪਿਛਲੀ ਖ਼ਬਰ 28ਵੇਂ ਨਰਿੰਦਰ ਬੀਬਾ ਯਾਦਗਾਰੀ ਅੰਤਰਰਾਸ਼ਟਰੀ ਸੱਭਿਆਚਾਰਕ ਮੇਲੇ ਦੀਆਂ ਤਿਆਰੀਆਂ ਜ਼ੋਰਾਂ ’ਤੇ ਅਗਲੀ ਖ਼ਬਰ ਪਿੰਡ ਰੰਧਾਵਾ ਮਸੰਦਾਂ ਵਿਖੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਡਰੋਨ ਸ਼ੋਅ ਅੱਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।