10-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-09-2026

ਸ਼ਹਾਦਤ ਵਾਲੇ ਖੇਤਾਂ ’ਚ ਗੂੰਜੇ ਪਾਸ਼ ਦੇ ਗੀਤ-ਕਵਿਤਾਵਾਂ

ਨਕੋਦਰ, 9 ਸਤੰਬਰ (ਗੁਰਵਿੰਦਰ ਸਿੰਘ)- ਪੰਜਾਬੀ ਦੇ ਉੱਘੇ ਇਨਕਲਾਬੀ ਕਵੀ ਪਾਸ਼ ਦੇ ਜਨਮ ਦਿਨ ਮੌਕੇ ਪਾਸ਼ ਤੇ ਹੰਸ ਰਾਜ ਦੀ ਸ਼ਹਾਦਤ ਵਾਲੀ ਥਾਂ ’ਤੇ ਲੱਗੇ ਵਿਸ਼ਾਲ ਪੰਡਾਲ ’ਚ ਪੰਜਾਬ ਦੇ ਕੋਨੇ ਕੋਨੇ ਤੋਂ ਪਹੁੰਚੇ ਹਜ਼ਾਰਾਂ ਕਿਰਤੀ ਲੋਕ ਤੇ ਸਾਹਿਤਕਾਰ ਕਲਾਕਾਰ ਜੁੜੇ ਤੇ ਪਾਸ਼ ਦੇ ਗੀਤਾਂ ਕਵਿਤਾਵਾਂ ਦੀ ਗੂੰਜ ਪਈ। ਸਮਾਗਮ ਦੀ ਸਿਖਰ ’ਤੇ ਹੋਈ ਨਾਟਕ ਦੀ ਪੇਸ਼ਕਾਰੀ ਨਾਲ ਲਹੂ ਡੁੱਲੀ ਮਿੱਟੀ ’ਚੋਂ ਪਾਸ਼ ਦੇ ਅਮਰ ਹੋਣ ਦੀ ਧੁਨ ਗੂੰਜ ਉੱਠੀ।

ਅਜੀਤ ਡੈਸਕ 10-09-2026
ਨਕੋਦਰ, 9 ਸਤੰਬਰ (ਗੁਰਵਿੰਦਰ ਸਿੰਘ)- ਪੰਜਾਬੀ ਦੇ ਉੱਘੇ ਇਨਕਲਾਬੀ ਕਵੀ ਪਾਸ਼ ਦੇ ਜਨਮ ਦਿਨ ਮੌਕੇ ਪਾਸ਼ ਤੇ ਹੰਸ ਰਾਜ ਦੀ ਸ਼ਹਾਦਤ ਵਾਲੀ ਥਾਂ ’ਤੇ ਲੱਗੇ ਵਿਸ਼ਾਲ ਪੰਡਾਲ ’ਚ ਪੰਜਾਬ ਦੇ ਕੋਨੇ ਕੋਨੇ ਤੋਂ ਪਹੁੰਚੇ ਹਜ਼ਾਰਾਂ ਕਿਰਤੀ ਲੋਕ ਤੇ ਸਾਹਿਤਕਾਰ ਕਲਾਕਾਰ ਜੁੜੇ ਤੇ ਪਾਸ਼ ਦੇ ਗੀਤਾਂ ਕਵਿਤਾਵਾਂ ਦੀ ਗੂੰਜ ਪਈ। ਸਮਾਗਮ ਦੀ ਸਿਖਰ ’ਤੇ ਹੋਈ ਨਾਟਕ ਦੀ ਪੇਸ਼ਕਾਰੀ ਨਾਲ ਲਹੂ ਡੁੱਲੀ ਮਿੱਟੀ ’ਚੋਂ ਪਾਸ਼ ਦੇ ਅਮਰ ਹੋਣ ਦੀ ਧੁਨ ਗੂੰਜ ਉੱਠੀ। ਸਮਾਗਮ ‘ਚ ਜੁੜੀ ਪੰਜਾਬ ਦੇ ਕਿਰਤੀ ਵਰਗਾਂ ਅਤੇ ਲੋਕ ਪੱਖੀ ਸਾਹਿਤਕਾਰਾਂ ਕਲਾਕਾਰਾਂ ਦੀ ਵਿਸ਼ਾਲ ਇਕੱਤਰਤਾ ਨੂੰ ਅੱਧੀ ਦਰਜਨ ਤੋਂ ਉੱਪਰ ਬੁਲਾਰਿਆਂ ਨੇ ਸੰਬੋਧਨ ਕੀਤਾ । ਸੰਬੋਧਨ ਕਰਨ ਵਾਲਿਆਂ ’ਚ ਪਾਸ਼ ਯਾਦਗਾਰੀ ਟ੍ਰਸਟ ਦੇ ਮੈਂਬਰ ਅਤੇ ਸਲਾਮ ਕਾਫ਼ਲਾ ਦੇ ਕਨਵੀਨਰ ਜਸਪਾਲ ਜੱਸੀ, ਉੱਘੇ ਲੇਖਕ ਡਾ. ਸਵਰਾਜਬੀਰ ਕਿਸਾਨ ਆਗੂ ਜੋਗਿੰਦਰ ਸਿੰਘ ਉਗਰਾਹਾਂ, ਤਰਕਸ਼ੀਲ ਲਹਿਰ ਦੇ ਆਗੂ ਮਾਸਟਰ ਰਜਿੰਦਰ ਭਦੌੜ, ਪਾਸ਼ ਯਾਦਗਾਰੀ ਕੌਮਾਂਤਰੀ ਟਰਸਟ ਦੀ ਮੈਂਬਰ ਡਾ. ਅਰੀਤ, ਪਾਸ਼ ਹੰਸਰਾਜ ਸ਼ਹੀਦੀ ਯਾਦਗਾਰ ਕਮੇਟੀ ਦੇ ਆਗੂ ਹਰਮੇਸ਼ ਮਾਲੜੀ, ਖੇਤ ਮਜ਼ਦੂਰ ਆਗੂ ਦਰਸ਼ਨ ਨਾਹਰ ਤੇ ਜਮਹੂਰੀ ਹੱਕਾਂ ਦੀ ਲਹਿਰ ਦੇ ਆਗੂ ਪ੍ਰੋਫੈਸਰ ਜਗਮੋਹਨ ਸਿੰਘ ਨੇ ਸੰਬੋਧਨ ਕੀਤਾ। ਸਭਨਾਂ ਬੁਲਾਰਿਆਂ ਨੇ ਜਿੱਥੇ ਪਾਸ਼ ਦੀ ਸਾਹਿਤਕ ਦੇਣ ਤੇ ਕਵਿਤਾ ਦੀ ਤਾਕਤ ਤੇ ਪ੍ਰਸੰਗਿਕਤਾ ਬਾਰੇ ਚਰਚਾ ਕੀਤੀ, ਉੱਥੇ ਨਾਲ ਹੀ ਉਹਨਾਂ ਨੇ ਪਾਸ਼ ਯਾਦਗਾਰੀ ਕੰਪਲੈਕਸ ’ਤੇ ਕਬਜ਼ਾ ਕਰਨ ਦੇ ਮਨਸੂਬਿਆਂ ਨੂੰ ਪਛਾੜਨ ਦਾ ਸੱਦਾ ਦਿੱਤਾ। ਸਭਨਾਂ ਬੁਲਾਰਿਆਂ ਨੇ ਇੱਕ ਸੁਰ ਹੋ ਕੇ ਕਿਹਾ ਕਿ ਪਾਸ਼ ਦੀ ਯਾਦ ਲੋਕ ਮਨਾਂ ’ਚ ਬਹੁਤ ਡੂੰਘੀ ਵੱਸਦੀ ਹੈ, ਇਸ ਨੂੰ ਮਿਟਾ ਸਕਣਾ ਅਸੰਭਵ ਹੈ। ਲੋਕ ਪਾਸ਼ ਦੀਆਂ ਯਾਦਾਂ ਨੂੰ ਬੁਲੰਦ ਕਰਦੇ ਚਿੰਨ੍ਹਾਂ ਨੂੰ ਮਿਟਾਉਣ ਦੀ ਤੇ ਹਰ ਕੋਸ਼ਿਸ਼ ਨੂੰ ਨਾਕਾਮ ਕਰ ਦੇਣਗੇ। ਅੱਜ ਦੇ ਇਕੱਠ ਨੇ ਪਿੰਡ ਦੇ ਸਰਪੰਚ ਤੇ ਹਮਾਇਤੀਆਂ ਵਲੋਂ ਵਿਧਾਇਕ ਦੀ ਸ਼ਹਿ ’ਤੇ ਪਾਸ਼ ਯਾਦਗਾਰ ’ਤੇ ਕਬਜਾ ਜਮਾਉਣ ਦੀਆਂ ਕੋਸ਼ਿਸ਼ਾਂ ਦੀ ਨਿੰਦਾ ਕਰਦਾ ਤੇ ਯਾਦਗਾਰੀ ਕੰਪਲੈਕਸ ਨੂੰ ਪੰਜਾਬ ਸਰਕਾਰ ਵਲੋਂ ਬਕਾਇਦਾ ਯਾਦਗਾਰ ਐਲਾਨਣ ਦੀ ਕਾਨੂੰਨੀ ਪੇਸ਼ਬੰਦੀ ਕਰਨ ਦੀ ਮੰਗ ਕਰਦਾ ਮਤਾ ਪਾਸ ਕੀਤਾ। ਇਹ ਮਤਾ ਪਾਸ਼ ਯਾਦਗਾਰੀ ਕੌਮਾਂਤਰੀ ਟਰਸਟ ਦੇ ਮੈਂਬਰ ਡਾ. ਪਰਮਿੰਦਰ ਸਿੰਘ ਨੇ ਪੇਸ਼ ਕੀਤਾ। ਉੱਘੇ ਕਵੀ ਸੁਰਜੀਤ ਜੱਜ ਤੇ ਪਾਸ਼ ਦੇ ਸੰਗੀ ਰਹੇ ਦੀਪ ਕਲੇਰ ਨੇ ਪਾਸ਼ ਦੀ ਯਾਦ ਨਾਲ ਜੁੜੀਆਂ ਨਜ਼ਮਾਂ ਪੇਸ਼ ਕੀਤੀਆਂ। ਅਮੋਲਕ ਸਿੰਘ ਦੀ ਮੰਚ ਸੰਚਾਲਨਾ ’ਚ ਹੋਏ ਸਮਾਗਮ ਦੀ ਸ਼ੁਰੂਆਤ ਪਾਸ਼ ਨਾਲ ਜੁੜੇ ਗੀਤਾਂ ਕਵਿਤਾਵਾਂ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਾ ਬੁਲਾਰਾ । ਤਸਵੀਰ : ਗੁਰਵਿੰਦਰ ਸਿੰਘਰਾਹੀਂ ਹੋਈ। ਸੰਤ ਰਾਮ ਉਦਾਸੀ ਦੀ ਧੀ ਇਕਬਾਲ ਉਦਾਸੀ ਨੇ ਆਪਣੇ ਪਿਤਾ ਦਾ ਗੀਤ ਪੇਸ਼ ਕੀਤਾ। ਸਮਾਗਮ ਦੀ ਸਿਖਰ ‘ਤੇ ਉੱਘੇ ਨਾਟਕਕਾਰ ਸਵਰਾਜਵੀਰ ਦਾ ਲਿਖਿਆ ਤੇ ਕੇਵਲ ਧਾਲੀਵਾਲ ਵਲੋਂ ਨਿਰਦੇਸ਼ਿਤ ਕੀਤਾ ਨਾਟਕ ਮੰਚ ਰੰਗ ਮੰਚ ਅੰਮ੍ਰਿਤਸਰ ਦੀ ਟੀਮ ਵਲੋਂ ਅਸੀਂ ਲੜਾਂਗੇ ਸਾਥੀ ਪੇਸ਼ ਕੀਤਾ ਗਿਆ। ਪਾਸ਼ ਦੀਆਂ ਕਵਿਤਾਵਾਂ ’ਤੇ ਅਧਾਰਤ ਇਸ ਨਾਟਕ ਨੇ ਪਾਸ਼ ਦੀ ਅਜੋਕੇ ਦੌਰ ਅੰਦਰ ਪ੍ਰਸੰਗਕਿਤਾ ਦਾ ਕਲਾਮਈ ਦ੍ਰਿਸ਼ ਚਿੱਤਰ ਦਿੱਤਾ। ਇਸ ਨਾਟਕ ਨੇ ਸਮੁੱਚੇ ਇਕੱਠ ਨੂੰ ਆਪਣੇ ਨਾਲ ਜੋੜ ਲਿਆ। ਅੱਜ ਦੀ ਇਸ ਇਕੱਤਰਤਾ ਵਿਚ ਪੰਜਾਬ ਦੀਆਂ ਦਰਜਨਾਂ ਜਨਤਕ ਜਮਹੂਰੀ ਜਥੇਬੰਦੀਆਂ ਦੇ ਕਾਰਕੁੰਨ ਤੇ ਆਗੂ ਅਤੇ ਸਾਹਿਤਕ ਸੱਭਿਆਚਾਰਕ ਸੰਸਥਾਵਾਂ ਦੇ ਨੁਮਾਇੰਦੇ ਪੁੱਜੇ ਹੋਏ ਸਨ।
ਪਿਛਲੀ ਖ਼ਬਰ ਮਹਿੰਦਰ ਸਿੰਘ ਦੁਸਾਂਝ ਨੂੰ ਸਾਹਿਤਕਾਰਾਂ, ਖੇਤੀ ਵਿਗਿਆਨੀਆਂ ਤੇ ਰਾਜਨੀਤਿਕ ਹਸਤੀਆਂ ਵਲੋਂ ਭਾਵ - ਭਿੰਨੀਆਂ ਸ਼ਰਧਾਂਜਲੀਆਂ ਅਗਲੀ ਖ਼ਬਰ 28ਵੇਂ ਨਰਿੰਦਰ ਬੀਬਾ ਯਾਦਗਾਰੀ ਅੰਤਰਰਾਸ਼ਟਰੀ ਸੱਭਿਆਚਾਰਕ ਮੇਲੇ ਦੀਆਂ ਤਿਆਰੀਆਂ ਜ਼ੋਰਾਂ ’ਤੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।