18-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-09-2026

ਮੰਗਾਂ ਨਾ ਮੰਨਣ ’ਤੇ ਮੁਲਾਜ਼ਮਾਂ ਵਲੋਂ 22 ਤੋਂ ਓਟਸ ਸੈਂਟਰ ਬੰਦ ਕਰਨ ਦੀ ਚਿਤਾਵਨੀ

ਜਲੰਧਰ, 17 ਸਤੰਬਰ (ਜਤਿੰਦਰ ਪੰਮੀ)-ਪੰਜਾਬ ਸਰਕਾਰ ਵਲੋਂ ਆਪਣੀਆਂ ਲੰਬੇ ਸਮੇਂ ਤੋਂ ਲਟਕਦੀਆਂ ਮੰਗਾਂ ਸੰਬੰਧੀ ਠੋਸ ਫ਼ੈਸਲਾ ਨਾ ਲਏ ਜਾਣ ਦੇ ਰੋਸ ਵਜੋਂ ਗੌਰਮਿੰਟ ਡਰੱਗ ਡੀ-ਐਡਿਕਸ਼ਨ, ਰਿਹੈਬਲੀਟੇਸ਼ਨ ਤੇ ਓਟ ਆਊਟਸੋਰਸ ਇੰਪਲਾਈਜ਼ ਐਸੋਸੀਏਸ਼ਨ ਨੇ 22 ਸਤੰਬਰ ਨੂੰ ਸੈਂਟਰ ਬੰਦ ਕਰਕੇ ਸੈਂਟਰ ਬੰਦ ਕਰਕੇ ਅਣਮਿੱਥੇ ਸਮੇਂ ਲਈ ਹੜਤਾਲ ’ਤੇ ਜਾਣ ਦੀ ਚਿਤਾਵਨੀ ਦਿੱਤੀ ਹੈ। ਐਸੋਸੀਏਸ਼ਨ ਵਲੋਂ ਇਸ ਸੰਬੰਧੀ ਸਹਾਇਕ ਸਿਵਲ ਸਰਜਨ ਡਾ.

ਅਜੀਤ ਡੈਸਕ 18-09-2026
ਜਲੰਧਰ, 17 ਸਤੰਬਰ (ਜਤਿੰਦਰ ਪੰਮੀ)-ਪੰਜਾਬ ਸਰਕਾਰ ਵਲੋਂ ਆਪਣੀਆਂ ਲੰਬੇ ਸਮੇਂ ਤੋਂ ਲਟਕਦੀਆਂ ਮੰਗਾਂ ਸੰਬੰਧੀ ਠੋਸ ਫ਼ੈਸਲਾ ਨਾ ਲਏ ਜਾਣ ਦੇ ਰੋਸ ਵਜੋਂ ਗੌਰਮਿੰਟ ਡਰੱਗ ਡੀ-ਐਡਿਕਸ਼ਨ, ਰਿਹੈਬਲੀਟੇਸ਼ਨ ਤੇ ਓਟ ਆਊਟਸੋਰਸ ਇੰਪਲਾਈਜ਼ ਐਸੋਸੀਏਸ਼ਨ ਨੇ 22 ਸਤੰਬਰ ਨੂੰ ਸੈਂਟਰ ਬੰਦ ਕਰਕੇ ਸੈਂਟਰ ਬੰਦ ਕਰਕੇ ਅਣਮਿੱਥੇ ਸਮੇਂ ਲਈ ਹੜਤਾਲ ’ਤੇ ਜਾਣ ਦੀ ਚਿਤਾਵਨੀ ਦਿੱਤੀ ਹੈ। ਐਸੋਸੀਏਸ਼ਨ ਵਲੋਂ ਇਸ ਸੰਬੰਧੀ ਸਹਾਇਕ ਸਿਵਲ ਸਰਜਨ ਡਾ. ਜੋਤੀ ਫੁਕੇਲਾ ਨੂੰ ਯਾਦ-ਪੱਤਰ ਦਿੱਤਾ। ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਪਵਨਦੀਪ ਸਿੰਘ ਤੇ ਓਂਕਾਰ ਸਿੰਘ ਨੇ ਦੱਸਿਆ ਕਿ ਆਊਟਸੋਰਸ ਮੁਲਾਜ਼ਮ ਲੰਬੇ ਸਮੇਂ ਤੋਂ ਓਟ (ਓ. ਏ. ਏ. ਟੀ.), ਨਸ਼ਾ ਛੁਡਾਊ ਅਤੇ ਪੁਨਰਵਾਸ ਕੇਂਦਰਾਂ ਵਿਚ ਸੇਵਾਵਾਂ ਨਿਭਾਅ ਰਹੇ ਹਨ ਪਰ ਉਨ੍ਹਾਂ ਦੀਆਂ ਮੰਗਾਂ ਸਬੰਧੀ ਅਜੇ ਤੱਕ ਕੋਈ ਠੋਸ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸਰਕਾਰ ਨੂੰ 21 ਸਤੰਬਰ ਤੱਕ ਮੰਗਾਂ ਸਬੰਧੀ ਨੋਟੀਫਿਕੇਸ਼ਨ ਜਾਰੀ ਕਰਨ ਦਾ ਸਮਾਂ ਦਿੱਤਾ ਗਿਆ ਹੈ। ਜੇਕਰ ਨਿਰਧਾਰਤ ਸਮੇਂ ਤੱਕ ਕੋਈ ਠੋਸ ਫ਼ੈਸਲਾ ਨਾ ਲਿਆ ਗਿਆ ਤਾਂ 22 ਸਤੰਬਰ ਤੋਂ ਪੰਜਾਬ ਭਰ ਦੇ ਓਟਸ ਸੈਂਟਰ ਬੰਦ ਕਰਕੇ ਅਣਮਿੱਥੇ ਸਮੇਂ ਲਈ ਹੜਤਾਲ ਕੀਤੀ ਜਾਵੇਗੀ।
ਪਿਛਲੀ ਖ਼ਬਰ ਨਿਗਮ ਕਮਿਸ਼ਨਰ ਨੂੰ ਮਿਲੇ ਕਾਂਗਰਸੀ ਕੌਂਸਲਰ- ਕਿਹਾ ਕੌਂਸਲਰਾਂ ਨੂੰ ਕੰਮਾਂ ਦੇ ਫੰਡ ਖਰਚਣ ਦੇ ਅਧਿਕਾਰ ਮਿਲਣ ਅਗਲੀ ਖ਼ਬਰ ਮੀਰੀ-ਪੀਰੀ ਖ਼ਾਲਸਾ ਮਾਰਚ ਦਾ ਲੰਮਾ ਪਿੰਡ ਤੇ ਸੰਤੋਖਪੁਰਾ ਵਿਖੇ ਜਥੇ: ਮੰਨਣ ਦੀ ਅਗਵਾਈ ’ਚ ਕੱਲ੍ਹ ਕੀਤਾ ਜਾਵੇਗਾ ਸਵਾਗਤ-ਰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।