18-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-09-2026

ਜਪਜੀਤ ਕੌਰ ਨੇ ਨਾਰਥ ਜ਼ੋਨ ਜੂਨੀਅਰ ਜੈਵਲਿਨ ਥ੍ਰੋਅ ’ਚ ਜਿੱਤਿਆ ਚਾਂਦੀ ਦਾ ਤਗਮਾ

ਜਲੰਧਰ, 17 ਸਤੰਬਰ (ਡਾ. ਜਤਿੰਦਰ ਸਾਬੀ)-ਪੰਜਾਬ ਦੀ ਉਭਰਦੀ ਜੂਨੀਅਰ ਅਥਲੀਟ ਜਪਜੀਤ ਕੌਰ ਨੇ 37ਵੀਂ ਨਾਰਥ ਜ਼ੋਨ ਜੂਨੀਅਰ ਅਥਲੈਟਿਕਸ ਚੈਂਪੀਅਨਸ਼ਿਪ-2026 ਵਿਚ ਜੈਵਲਿਨ ਥ੍ਰੋਅ ਦੇ ਮੁਕਾਬਲੇ ’ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਚਾਂਦੀ ਦਾ ਤਮਗਾ ਜਿੱਤ ਕੇ ਪੰਜਾਬ ਦਾ ਨਾਂਅ ਰੌਸ਼ਨ ਕੀਤਾ ਹੈ।

ਅਜੀਤ ਡੈਸਕ 18-09-2026
ਜਲੰਧਰ, 17 ਸਤੰਬਰ (ਡਾ. ਜਤਿੰਦਰ ਸਾਬੀ)-ਪੰਜਾਬ ਦੀ ਉਭਰਦੀ ਜੂਨੀਅਰ ਅਥਲੀਟ ਜਪਜੀਤ ਕੌਰ ਨੇ 37ਵੀਂ ਨਾਰਥ ਜ਼ੋਨ ਜੂਨੀਅਰ ਅਥਲੈਟਿਕਸ ਚੈਂਪੀਅਨਸ਼ਿਪ-2026 ਵਿਚ ਜੈਵਲਿਨ ਥ੍ਰੋਅ ਦੇ ਮੁਕਾਬਲੇ ’ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਚਾਂਦੀ ਦਾ ਤਮਗਾ ਜਿੱਤ ਕੇ ਪੰਜਾਬ ਦਾ ਨਾਂਅ ਰੌਸ਼ਨ ਕੀਤਾ ਹੈ। ਉੱਤਰਾਖੰਡ ਦੇ ਮਹਾਰਾਣਾ ਪ੍ਰਤਾਪ ਸਪੋਰਟਸ ਕਾਲਜ ਵਿੱਚ 14 ਤੋਂ 16 ਸਤੰਬਰ ਤੱਕ ਹੋਈ ਇਸ ਚੈਂਪੀਅਨਸ਼ਿਪ ਵਿੱਚ ਅੰਡਰ-14 ਲੜਕੀਆਂ ਦੇ ਜੈਵਲਿਨ ਥ੍ਰੋਅ ਫਾਈਨਲ ਵਿੱਚ ਜੈਪਜੀਤ ਕੌਰ ਨੇ 38.37 ਮੀਟਰ ਦੀ ਦੂਰੀ ਤੱਕ ਭਾਲਾ ਸੁੱਟ ਕੇ ਦੂਜਾ ਸਥਾਨ ਹਾਸਿਲ ਕੀਤਾ। ਇਸ ਨੂੰ ਘਰ ’ਚ ਹੀ ਮਿਲਿਆ ਖੇਡਾਂ ਦਾ ਮਾਹੌਲ ਤੇ ਜਪਜੀਤ ਕੌਰ ਕੌਮਾਂਤਰੀ ਅਥਲੈਟਿਕਸ ਕੋਚ ਬਿਕਰਮਜੀਤ ਸਿੰਘ ਅਤੇ ਅਮਨਪ੍ਰੀਤ ਕੌਰ ਦੀ ਧੀ ਹੈ । ਉਸ ਦੀ ਮਾਤਾ ਅਮਨਪ੍ਰੀਤ ਕੌਰ ਅੰਤਰਰਾਸ਼ਟਰੀ ਪੱਧਰ ਦੀ ਡਿਸਕਸ ਥ੍ਰੋਅਰ ਰਹਿ ਚੁੱਕੀ ਹੈ। ਮਾਂ ਦੇ ਤਜਰਬੇ ਨੇ ਨਿਸ਼ਚਿਤ ਤੌਰ ’ਤੇ ਜਪਜੀਤ ਨੂੰ ਅਥਲੈਟਿਕਸ ਦੇ ਮੈਦਾਨ ਨਾਲ ਜੋੜਨ ਵਿੱਚ ਮਾਹੌਲ ਦਿੱਤਾ ਹੈ। ਜਪਜੀਤ ਦੇ ਦਾਦਾ ਗੁਰਪਾਲ ਸਿੰਘ ਵੀ ਖੇਡਾਂ ਨਾਲ ਡੂੰਘੇ ਤੌਰ ’ਤੇ ਜੁੜੇ ਰਹੇ ਹਨ। ਉਹ ਸੇਵਾ ਮੁਕਤ ਪ੍ਰਿੰਸੀਪਲ ਹਨ ਅਤੇ ਰਾਸ਼ਟਰੀ ਪੱਧਰ ਦੇ ਕਬੱਡੀ ਖਿਡਾਰੀ ਰਹੇ ਹਨ। ਇਸ ਤਰ੍ਹਾਂ ਪਰਿਵਾਰ ਵਿੱਚ ਸਿੱਖਿਆ ਦੇ ਨਾਲ-ਨਾਲ ਖੇਡਾਂ ਦੀ ਵਿਰਾਸਤ ਵੀ ਮੌਜੂਦ ਹੈ। ਇੱਕ ਪੀੜ੍ਹੀ ਨੇ ਡਿਸਕਸ ਥ੍ਰੋਅ ਵਿੱਚ ਦੇਸ਼ ਪੱਧਰ ’ਤੇ ਆਪਣੀ ਪਛਾਣ ਬਣਾਈ ਅਤੇ ਹੁਣ ਅਗਲੀ ਪੀੜ੍ਹੀ ਜੈਵਲਿਨ ਥ੍ਰੋਅ ਵਿੱਚ ਅੱਗੇ ਵਧ ਰਹੀ ਹੈ। ਜੈਪਜੀਤ ਦਾ 38.37 ਮੀਟਰ ਦਾ ਥ੍ਰੋਅ ਉਸਦੇ ਭਵਿੱਖ ਲਈ ਉਮੀਦ ਜਗਾਉਂਦਾ ਹੈ। ਛੋਟੀ ਉਮਰ ਵਿੱਚ ਮਿਲਿਆ ਇਹ ਤਮਗਾ ਉਸਦੀ ਖੇਡ ਯਾਤਰਾ ਦੀ ਸ਼ੁਰੂਆਤ ਹੈ, ਮੰਜ਼ਿਲ ਨਹੀਂ। ਪੰਜਾਬ ਵਿੱਚ ਅਥਲੈਟਿਕਸ ਦੇ ਖੇਤਰ ਵਿੱਚ ਨਵੀਂ ਪੀੜ੍ਹੀ ਨੂੰ ਅੱਗੇ ਲਿਆਉਣ ਲਈ ਅਜਿਹੀਆਂ ਪ੍ਰਤਿਭਾਵਾਂ ਨੂੰ ਸਹੀ ਕੋਚਿੰਗ, ਮੈਦਾਨ, ਖੇਡ ਸਾਮਾਨ ਅਤੇ ਲਗਾਤਾਰ ਮੁਕਾਬਲੇ ਦੇ ਮੌਕੇ ਮਿਲਣੇ ਬੇਹੱਦ ਜ਼ਰੂਰੀ ਹਨ।
ਪਿਛਲੀ ਖ਼ਬਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਨੂੰ ਸਮਰਪਿਤ ਗੁਰਮਤਿ ਸਮਾਗਮ ਅੱਜ ਅਗਲੀ ਖ਼ਬਰ ਸੋਢਲ ਰੋਡ ’ਤੇ ਰਾਮਲੀਲ੍ਹਾ ਪਾਰਕ ’ਚ ਝੂਲੇ ਲਗਾਉਣ ਨੂੰ ਲੈ ਕੇ ਵਿਵਾਦ, ਦਰੱਖਤ ਕੱਟਣ ਤੇ ਫੁੱਟਪਾਥ ਤੋੜਨ ਦੇ ਦੋਸ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।