21-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2026

ਬੁੱਧਵਾਰ ਨੂੰ ਵਿਜੀਲੈਂਸ ਬਿਊਰੋ ਦੇ ਡਾਇਰੈਕਟਰ ਨਾਲ ਕਰਨਗੇ ਮੁਲਾਕਾਤ

ਜਲੰਧਰ, 19 ਸਤੰਬਰ (ਸ਼ਿਵ)- ਬਾਬਾ ਸੋਢਲ ਮੇਲੇ ਦੇ ਮੱਦੇਨਜ਼ਰ ਸੋਢਲ ਚੌਕ ਨੇੜੇ ਸਥਿਤ ਐਨ. ਸੀ.

ਪਾਰਕ ’ਚ ਲਗਾਏ ਗਏ ਵੱਡੇ ਝੂਲੇ। ਤਸਵੀਰ. ਮੁਨੀ ਸ਼ ਬਾਵਾ ਹੈਨਰੀ 20-09-2026
ਜਲੰਧਰ, 19 ਸਤੰਬਰ (ਸ਼ਿਵ)- ਬਾਬਾ ਸੋਢਲ ਮੇਲੇ ਦੇ ਮੱਦੇਨਜ਼ਰ ਸੋਢਲ ਚੌਕ ਨੇੜੇ ਸਥਿਤ ਐਨ. ਸੀ. ਪੀ. ਰਾਮਲੀਲ੍ਹਾ ਪਾਰਕ ’ਚ ਫੁੱਟਪਾਥ, ਦਰੱਖਤਾਂ ਅਤੇ ਗ੍ਰਿੱਲਾਂ ਨੂੰ ਨੁਕਸਾਨ ਪਹੁੰਚਾ ਕੇ ਵੱਡੇ ਝੂਲੇ ਲਗਾਉਣ ਦਾ ਮਾਮਲਾ ਮੁੜ ਗਰਮਾ ਗਿਆ ਹੈ। ਇਸ ਮਾਮਲੇ ਨੂੰ ਉੱਤਰੀ ਹਲਕੇ ਦੇ ਕਾਂਗਰਸ ਵਿਧਾਇਕ ਬਾਵਾ ਹੈਨਰੀ ਅਤੇ ਇਲਾਕਾ ਵਾਸੀਆਂ ਵਲੋਂ ਪਹਿਲਾਂ ਵੀ ਉਠਾਇਆ ਗਿਆ ਸੀ। ਮਾਮਲਾ ਸਾਹਮਣੇ ਆਉਣ ਤੋਂ ਬਾਅਦ ਨਗਰ ਨਿਗਮ ਵਲੋਂ ਵੱਡੇ ਝੂਲੇ ਲਗਾਉਣ ’ਤੇ ਰੋਕ ਲਗਾਉਂਦਿਆਂ ਥਾਣਾ ਨੰਬਰ 8 ਦੀ ਪੁਲਿਸ ਨੂੰ ਪੱਤਰ ਭੇਜ ਕੇ ਮਾਮਲੇ ਵਿਚ ਕਾਰਵਾਈ ਕਰਨ ਅਤੇ ਝੂਲਿਆਂ ਨਾਲ ਸਬੰਧਤ ਸਾਮਾਨ ਜ਼ਬਤ ਕਰਨ ਦੀ ਹਦਾਇਤ ਕੀਤੀ ਗਈ ਸੀ। ਇਸ ਦੇ ਬਾਵਜੂਦ ਅੱਜ ਮੁੜ ਰਾਮਲੀਲ੍ਹਾ ਪਾਰਕ ਵਿਚ ਵੱਡੇ ਝੂਲੇ ਲਗਾਏ ਜਾਣ ਕਾਰਨ ਵਿਵਾਦ ਫਿਰ ਖੜ੍ਹਾ ਹੋ ਗਿਆ ਹੈ। ਵਿਧਾਇਕ ਬਾਵਾ ਹੈਨਰੀ ਨੇ ਇਸ ਸਬੰਧੀ ਨਗਰ ਨਿਗਮ ਕਮਿਸ਼ਨਰ ਸੁਰਿੰਦਰ ਸਿੰਘ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਉਨ੍ਹਾਂ ਕਿਹਾ ਕਿ ਰਾਮਲੀਲ੍ਹਾ ਪਾਰਕ ਵਿਚ ਪਿਛਲੇ 26 ਸਾਲਾਂ ਤੋਂ ਰਾਮਲੀਲ੍ਹਾ ਕਰਵਾਈ ਜਾਂਦੀ ਹੈ, ਪਰ ਬਿਨਾਂ ਮਨਜ਼ੂਰੀ ਦੇ ਪਾਰਕ ਵਿਚ ਭੰਨਤੋੜ ਕਰਕੇ ਵੱਡੇ ਝੂਲੇ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਬਾਵਾ ਹੈਨਰੀ ਨੇ ਕਿਹਾ ਕਿ ਜੇਕਰ ਵੱਡੇ ਝੂਲੇ ਲਗਾਉਣ ਦਾ ਕੰਮ ਤੁਰੰਤ ਬੰਦ ਨਾ ਕੀਤਾ ਗਿਆ ਤਾਂ ਉਹ ਐਤਵਾਰ ਨੂੰ ਇਲਾਕਾ ਵਾਸੀਆਂ ਨਾਲ ਮੌਕੇ ’ਤੇ ਜਾਣਗੇ। ਉਨ੍ਹਾਂ ਇਹ ਵੀ ਕਿਹਾ ਕਿ ਪਾਰਕ ਵਿਚ ਬਿਨਾਂ ਮਨਜ਼ੂਰੀ ਦੇ ਕੀਤੀ ਜਾ ਰਹੀ ਤੋੜਫੋੜ ਅਤੇ ਵੱਡੇ ਝੂਲੇ ਲਗਾਉਣ ਦੇ ਮਾਮਲੇ ਦੀ ਸ਼ਿਕਾਇਤ ਉਹ ਬੁੱਧਵਾਰ ਨੂੰ ਚੰਡੀਗੜ੍ਹ ਜਾ ਕੇ ਵਿਜੀਲੈਂਸ ਬਿਊਰੋ ਦੇ ਡਾਇਰੈਕਟਰ ਨਵੀਨ ਸਿੰਗਲਾ ਕੋਲ ਕਰਨਗੇ।
ਪਿਛਲੀ ਖ਼ਬਰ ਮੀਰੀ-ਪੀਰੀ ਖ਼ਾਲਸਾ ਮਾਰਚ ਦਾ ਡਰੋਲੀ ਕਲਾਂ ਵਿਖੇ ਸੰਗਤਾਂ ਵਲੋਂ ਭਰਵਾਂ ਸਵਾਗਤ ਅਗਲੀ ਖ਼ਬਰ ਕਾਂਗਰਸ ਵਲੋਂ ਯੂ. ਪੀ. ਆਈ. ਟੈਕਸ ਦੇ ਵਿਰੋਧ ’ਚ ਕੇਂਦਰ ਸਰਕਾਰ ਖ਼ਿਲਾਫ਼ ਪੁਤਲਾ ਫੂਕ ਪ੍ਰਦਰਸ਼ਨ ਕਿਹਾ, ਆਮ ਲੋਕਾਂ ਨੂੰ ਡ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।