20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2026

ਨਹਿਰ ਦਾ ਪਾਣੀ ਓਵਰਫਲੋ ਹੋਣ ਨਾਲ ਚਿੰਤਾ ਦਾ ਬਣਿਆ ਮਾਹੌਲ

ਨਕੋਦਰ, 19 ਸਤੰਬਰ (ਤਿਲਕ ਰਾਜ ਸ਼ਰਮਾ) : ਨਕੋਦਰ-ਮਲਸੀਆਂ ਬਾਈਪਾਸ ਨਾਲ ਲੱਗਦੀ ਨਹਿਰ ਦਾ ਪਾਣੀ ਸ਼ੁੱਕਰਵਾਰ ਸਵੇਰੇ ਕਈ ਥਾਵਾਂ ’ਤੇ ਓਵਰਫਲੋ ਹੋ ਗਿਆ। ਨਹਿਰ ਦਾ ਪਾਣੀ ਇਕ ਪਾਸੇ ਖੇਤਾਂ ਵੱਲ ਅਤੇ ਦੂਜੇ ਪਾਸੇ ਸੜਕ ਵੱਲ ਵਗਣ ਲੱਗ ਪਿਆ, ਜਿਸ ਕਾਰਨ ਨੇੜਲੇ ਇਲਾਕੇ ਵਿੱਚ ਚਿੰਤਾ ਦਾ ਮਾਹੌਲ ਬਣ ਗਿਆ।

ਅਜੀਤ ਡੈਸਕ 20-09-2026
ਨਕੋਦਰ, 19 ਸਤੰਬਰ (ਤਿਲਕ ਰਾਜ ਸ਼ਰਮਾ) : ਨਕੋਦਰ-ਮਲਸੀਆਂ ਬਾਈਪਾਸ ਨਾਲ ਲੱਗਦੀ ਨਹਿਰ ਦਾ ਪਾਣੀ ਸ਼ੁੱਕਰਵਾਰ ਸਵੇਰੇ ਕਈ ਥਾਵਾਂ ’ਤੇ ਓਵਰਫਲੋ ਹੋ ਗਿਆ। ਨਹਿਰ ਦਾ ਪਾਣੀ ਇਕ ਪਾਸੇ ਖੇਤਾਂ ਵੱਲ ਅਤੇ ਦੂਜੇ ਪਾਸੇ ਸੜਕ ਵੱਲ ਵਗਣ ਲੱਗ ਪਿਆ, ਜਿਸ ਕਾਰਨ ਨੇੜਲੇ ਇਲਾਕੇ ਵਿੱਚ ਚਿੰਤਾ ਦਾ ਮਾਹੌਲ ਬਣ ਗਿਆ। ਨਾਲ ਲੱਗਦੇ ਮੁਹੱਲਾ ਕਮਾਲਪੁਰਾ ਦੇ ਵਸਨੀਕਾਂ ਨੂੰ ਜਦੋਂ ਨਹਿਰ ਦੇ ਪਾਣੀ ਦੇ ਓਵਰਫਲੋ ਹੋਣ ਦਾ ਪਤਾ ਲੱਗਾ ਤਾਂ ਉਨ੍ਹਾਂ ਨੇ ਤੁਰੰਤ ਨਗਰ ਕੌਂਸਲ ਦੇ ਪ੍ਰਧਾਨ ਪ੍ਰਦੀਪ ਸਿੰਘ ਸ਼ੇਰਪੁਰ ਨੂੰ ਸੂਚਿਤ ਕੀਤਾ। ਸੂਚਨਾ ਮਿਲਦਿਆਂ ਹੀ ਪ੍ਰਧਾਨ ਸ਼ੇਰਪੁਰ ਮੌਕੇ ’ਤੇ ਪਹੁੰਚੇ ਅਤੇ ਸਥਿਤੀ ਦਾ ਜਾਇਜ਼ਾ ਲਿਆ। ਪ੍ਰਦੀਪ ਸਿੰਘ ਸ਼ੇਰਪੁਰ ਨੇ ਦੱਸਿਆ ਕਿ ਉਨ੍ਹਾਂ ਨੇ ਤੁਰੰਤ ਨਗਰ ਕੌਂਸਲ ਦੇ ਸੈਨਟਰੀ ਇੰਸਪੈਕਟਰ ਨਾਲ ਸੰਪਰਕ ਕਰਕੇ ਕੌਂਸਲ ਦੀ ਟੀਮ ਨੂੰ ਮੌਕੇ ’ਤੇ ਬੁਲਾਇਆ । ਟੀਮ ਵੱਲੋਂ ਬਿਨਾਂ ਦੇਰੀ ਕੀਤੇ ਪਾਣੀ ਦੇ ਵਹਾਅ ਨੂੰ ਰੋਕਣ ਲਈ ਕੰਮ ਸ਼ੁਰੂ ਕਰ ਦਿੱਤਾ ਗਿਆ। ਇਸ ਦੇ ਨਾਲ ਹੀ ਨਹਿਰੀ ਵਿਭਾਗ ਦੇ ਅਧਿਕਾਰੀਆਂ ਨੂੰ ਵੀ ਫੋਨ ਕਰਕੇ ਨਹਿਰ ਵਿੱਚ ਪਾਣੀ ਦਾ ਫਲੋਅ ਘਟਾਉਣ ਲਈ ਕਿਹਾ ਗਿਆ, ਤਾਂ ਜੋ ਪਾਣੀ ਹੋਰ ਇਲਾਕਿਆਂ ਵਿੱਚ ਫੈਲ ਕੇ ਨੁਕਸਾਨ ਨਾ ਕਰ ਸਕੇ। ਨਗਰ ਕੌਂਸਲ ਦੀ ਟੀਮ ਵੱਲੋਂ ਕੀਤੀ ਗਈ ਤੁਰੰਤ ਕਾਰਵਾਈ ਅਤੇ ਨਹਿਰੀ ਵਿਭਾਗ ਵੱਲੋਂ ਪਾਣੀ ਦਾ ਵਹਾਅ ਘਟਾਏ ਜਾਣ ਕਾਰਨ ਕਾਫ਼ੀ ਦੇਰ ਬਾਅਦ ਓਵਰਫਲੋ ਪਾਣੀ ਨੂੰ ਰੋਕ ਲਿਆ ਗਿਆ। ਸ਼ਾਮ ਤੱਕ ਨਹਿਰ ਵਿੱਚ ਪਾਣੀ ਦਾ ਵਹਾਅ ਮੁੜ ਆਮ ਹੋ ਗਿਆ। ਤੁਰੰਤ ਕਾਰਵਾਈ ਹੋਣ ਕਾਰਨ ਖੇਤਾਂ ਅਤੇ ਸੜਕ ਵੱਲ ਵਧ ਰਹੇ ਪਾਣੀ ਨਾਲ ਹੋਣ ਵਾਲਾ ਵੱਡਾ ਨੁਕਸਾਨ ਟਲ ਗਿਆ।
ਪਿਛਲੀ ਖ਼ਬਰ ਤਲਵਣ-ਨੂਰਮਹਿਲ ਮਾਰਗ ’ਤੇ ਬਿਨਾਂ ਤਰਪਾਲ ਦੌੜ ਰਹੀਆਂ ਓਵਰਲੋਡ ਮਿੱਟੀ ਦੀਆਂ ਟਰਾਲੀਆਂ, ਹਾਦਸਿਆਂ ਨੂੰ ਸੱਦਾ ਅਗਲੀ ਖ਼ਬਰ ਨੂਰਮਹਿਲ-ਫਿਲੌਰ ਰੋਡ ’ਤੇ ਗੁੱਜਰ ਭਾਈਚਾਰੇ ਵਲੋਂ ਪਸ਼ੂ ਲੰਘਾਉਣ ਕਾਰਨ ਰਾਹਗੀਰ ਪ੍ਰੇਸ਼ਾਨ, ਕਿਸਾਨਾਂ ਦਾ ਵੀ ਹੋ ਰਿਹਾ ਭਾਰੀ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।