21-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2026

ਬਾਬਾ ਸੋਢਲ ਮੇਲੇ ਲਈ ਨਗਰ ਨਿਗਮ ਦੇ 500 ਕਰਮਚਾਰੀ ਰਹਿਣਗੇ ਤਾਇਨਾਤ ਬਾਬਾ ਸੋਢਲ ਮੇਲੇ ਦੀਆਂ ਤਿਆਰੀਆਂ ਨੂੰ ਲੈ ਕੇ ਅਧਿਕਾਰੀਆਂ ਨੇ ਲਿਆ ਜਾਇਜ਼ਾ

ਜਲੰਧਰ, 20 ਸਤੰਬਰ (ਸ਼ਿਵ)-25 ਸਤੰਬਰ ਨੂੰ ਆ ਰਹੇ ਬਾਬਾ ਸੋਢਲ ਮੇਲੇ ਦੀਆਂ ਤਿਆਰੀਆਂ ਦਾ ਕੰਮ ਨਗਰ ਨਿਗਮ ਵਲੋਂ ਤੇਜ਼ ਕਰ ਦਿੱਤਾ ਗਿਆ ਹੈ। ਨਗਰ ਨਿਗਮ ਵਲੋਂ ਮੇਲੇ ਲਈ ਕਰੀਬ 500 ਕਰਮਚਾਰੀਆਂ ਦੀ ਤੈਨਾਤੀ ਕੀਤੀ ਜਾ ਰਹੀ ਹੈ।

ਝੰਡਾ ਚੜ੍ਹਾਉਣ ਦੀ ਰਸਮ ਮੌਕੇ ਮਨੋਰੰਜਨ ਕਾਲੀਆ, ਅਭੀਸ਼ੇਕ ਵਿਜ, ਤਰਸੇਮ ਕਪੂਰ, ਵਿਪਨ ਚੱਢਾ, ਜੇ. ਬੀ. ਚੱਢਾ, ਸਲਿਲ ਬਾਹਰੀ, ਗੁਰਵਿੰਦਰ ਪਾਲ ਸਿੰਘ ਬੰਟੀ, ਭੂਸ਼ਣ ਕੋਹਲੀ, ਜਗਦੀਸ਼ ਸਮਰਾਏ, ਅਸ਼ਵਨੀ ਅਗਰਵਾਲ ਅਤੇ ਹੋਰ ਪਤਵੰਤੇ। 21-09-2026
ਜਲੰਧਰ, 20 ਸਤੰਬਰ (ਸ਼ਿਵ)-25 ਸਤੰਬਰ ਨੂੰ ਆ ਰਹੇ ਬਾਬਾ ਸੋਢਲ ਮੇਲੇ ਦੀਆਂ ਤਿਆਰੀਆਂ ਦਾ ਕੰਮ ਨਗਰ ਨਿਗਮ ਵਲੋਂ ਤੇਜ਼ ਕਰ ਦਿੱਤਾ ਗਿਆ ਹੈ। ਨਗਰ ਨਿਗਮ ਵਲੋਂ ਮੇਲੇ ਲਈ ਕਰੀਬ 500 ਕਰਮਚਾਰੀਆਂ ਦੀ ਤੈਨਾਤੀ ਕੀਤੀ ਜਾ ਰਹੀ ਹੈ। ਜਿਹੜੇ ਕਿ 24 ਘੰਟੇ ਅਲੱਗ-ਅਲੱਗ ਸ਼ਿਫਟਾਂ ਵਿਚ ਮੰਦਿਰ ਸਾਹਮਣੇ ਬਣੇ ਕੰਟਰੋਲ ਰੂਮ ਵਿਚ ਡਿਊਟੀ ਦੇਣਗੇ। ਨਗਰ ਨਿਗਮ ਦੇ ਸਫ਼ਾਈ ਸ਼ਾਖਾ ਦੇ ਡਾ. ਸ੍ਰੀ ਕ੍ਰਿਸ਼ਨ ਸ਼ਰਮਾ ਨੇ ਕਿਹਾ ਕਿ ਇਨ੍ਹਾਂ ਕਰਮਚਾਰੀਆਂ ਦੀ ਡਿਊਟੀ 22 ਸਤੰਬਰ ਤੋਂ ਲੈ ਕੇ 26 ਸਤੰਬਰ ਤੱਕ ਰਹੇਗੀ। ਜਿਹੜੇ ਕਿ ਸਫ਼ਾਈ ਅਤੇ ਕੂੜਾ ਚੁੱਕਣ ਦੇ ਕੰਮ ਲਈ ਲਗਾਤਾਰ ਸਰਗਰਮ ਰਹਿਣਗੇ। ਇਸ ਤੋਂ ਇਲਾਵਾ ਮੇਲੇ ਨੂੰ ਪਲਾਸਟਿਕ ਮੁਕਤ ਰੱਖਣ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ। ਲੋਕਾਂ ਨੂੰ ਪਲਾਸਟਿਕ ਦੇ ਲਿਫ਼ਾਫਿਆਂ ਦੀ ਵਰਤੋਂ ਨਾ ਕਰਨ ਲਈ ਜਾਗਰੂਕ ਕੀਤਾ ਜਾਵੇਗਾ ਤੇ ਇਸ ਤੋਂ ਇਲਾਵਾ ਮੇਲੇ ਵਿਚ ਮਹਿਲਾਵਾਂ ਦਾ ਸੇਲਫ ਹੈਲਪ ਗਰੁੱਪ ਵਲੋਂ ਵਾਤਾਵਰਨ ਦੇ ਅਨੂਕੂਲ ਵਾਲਾ ਸਮਾਨ ਵੇਚਣ ਲਈ ਸਟਾਲ ਲਗਾਏ ਜਾਣਗੇ। ਸੋਢਲ ਚੌਕ ਦਾ ਸੁੰਦਰੀਕਰਨ ਦਾ ਕੰਮ ਵੀ ਕੀਤਾ ਗਿਆ ਹੈ। ਉਧਰ ਪ੍ਰਸਿੱਧ ਬਾਬਾ ਸੋਢਲ ਮੇਲੇ ਦੀਆਂ ਤਿਆਰੀਆਂ ਨੂੰ ਲੈ ਕੇ ਅੱਜ ਸ਼ਾਮ 4 ਵਜੇ ਪ੍ਰਸ਼ਾਸਨ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਵਲੋਂ ਵਿਸਥਾਰਪੂਰਵਕ ਜਾਇਜ਼ਾ ਲਿਆ । ਇਸ ਦੌਰਾਨ ਮੇਲਾ ਖੇਤਰ ਨਾਲ ਲੱਗਦੀਆਂ ਸੜਕਾਂ, ਆਸ-ਪਾਸ ਦੇ ਇਲਾਕਿਆਂ ਅਤੇ ਸ਼ਰਧਾਲੂਆਂ ਤੇ ਆਮ ਲੋਕਾਂ ਲਈ ਲੋੜੀਂਦੀਆਂ ਨਾਗਰਿਕ ਸਹੂਲਤਾਂ ਦਾ ਜਾਇਜ਼ਾ ਲਿਆ ਗਿਆ। ਮੇਲੇ ਦੇ ਮੱਦੇਨਜ਼ਰ ਸਫਾਈ ਪ੍ਰਬੰਧਾਂ, ਸੜਕਾਂ ਦੀ ਸਥਿਤੀ, ਆਵਾਜਾਈ ਨੂੰ ਸੁਚਾਰੂ ਬਣਾਉਣ, ਸੁਰੱਖਿਆ ਪ੍ਰਬੰਧਾਂ ਅਤੇ ਆਮ ਲੋਕਾਂ ਨੂੰ ਕਿਸੇ ਕਿਸਮ ਦੀ ਪਰੇਸ਼ਾਨੀ ਨਾ ਆਉਣ ਦੇਣ ਸਬੰਧੀ ਚੱਲ ਰਹੇ ਅਤੇ ਪ੍ਰਸਤਾਵਿਤ ਕੰਮਾਂ ਦੀ ਸਮੀਖਿਆ ਕੀਤੀ ਗਈ। ਅਧਿਕਾਰੀਆਂ ਨੇ ਮੌਕੇ ’ਤੇ ਵੱਖ - ਵੱਖ ਸਥਾਨਾਂ ਦਾ ਦੌਰਾ ਕਰਕੇ ਪ੍ਰਬੰਧਾਂ ਦੀ ਸਥਿਤੀ ਬਾਰੇ ਜਾਣਕਾਰੀ ਹਾਸਲ ਕੀਤੀ। ਇਸ ਮੌਕੇ ਡੀ.ਸੀ. ਦਫ਼ਤਰ ਤੋਂ ਐਸ.ਡੀ.ਐਮ.-1 ਸ਼ੁਭੀ ਅੰਗਰਾ, ਨਗਰ ਨਿਗਮ ਤੋਂ ਸਹਾਇਕ ਕਮਿਸ਼ਨਰ ਵਿਕਰਾਂਤ ਵਰਮਾ, ਐਕਸੀਅਨ ਰਣਵੀਰ ਸਿੰਘ, ਸੈਨੇਟਰੀ ਇੰਸਪੈਕਟਰ ਵਿਕਰਾਂਤ ਸਿੱਧੂ ਅਤੇ ਪੁਲਿਸ ਵਿਭਾਗ ਤੋਂ ਏ.ਸੀ.ਪੀ. ਸ਼੍ਰੀ ਕਰਨੈਲ ਸਿੰਘ ਸਮੇਤ ਹੋਰ ਅਧਿਕਾਰੀ ਅਤੇ ਸਬੰਧਤ ਸਟਾਫ਼ ਮੌਜੂਦ ਸਨ। ਅਧਿਕਾਰੀਆਂ ਵਲੋਂ ਸਬੰਧਤ ਫੀਲਡ ਸਟਾਫ਼ ਨੂੰ ਸਪੱਸ਼ਟ ਹਦਾਇਤਾਂ ਦਿੱਤੀਆਂ ਗਈਆਂ ਕਿ ਮੇਲਾ ਸ਼ੁਰੂ ਹੋਣ ਤੋਂ ਪਹਿਲਾਂ ਤੈਅ ਕੀਤੇ ਗਏ ਸਾਰੇ ਕੰਮ ਹਰ ਹਾਲਤ ਵਿਚ ਸਮੇਂ ਸਿਰ ਮੁਕੰਮਲ ਕੀਤੇ ਜਾਣ। ਇਸ ਦੇ ਨਾਲ ਹੀ ਮੇਲਾ ਖੇਤਰ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਸਫਾਈ, ਰੱਖ-ਰਖਾਅ ਅਤੇ ਬੁਨਿਆਦੀ ਸਹੂਲਤਾਂ ਨੂੰ ਯਕੀਨੀ ਬਣਾਉਣ ਲਈ ਵੀ ਕਿਹਾ ਗਿਆ। ਪ੍ਰਸ਼ਾਸਨ ਵੱਲੋਂ ਮੇਲੇ ਦੌਰਾਨ ਵੱਡੀ ਗਿਣਤੀ ਵਿਚ ਪਹੁੰਚਣ ਵਾਲੇ ਸ਼ਰਧਾਲੂਆਂ ਦੀ ਸਹੂਲਤ ਨੂੰ ਧਿਆਨ ਵਿੱਚ ਰੱਖਦਿਆਂ ਆਵਾਜਾਈ ਪ੍ਰਬੰਧਾਂ ਅਤੇ ਸੁਰੱਖਿਆ ਵਿਵਸਥਾ ਨੂੰ ਸੁਚਾਰੂ ਰੱਖਣ ’ਤੇ ਵੀ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ।
ਪਿਛਲੀ ਖ਼ਬਰ ਭਗਵਾਨ ਵਾਲਮੀਕਿ ਪ੍ਰਗਟ ਦਿਵਸ ਸੰਬੰਧੀ ਹੋਈ ਮੀਟਿੰਗ 18 ਅਕਤੂਬਰ ਨੂੰ ਅੰਮ੍ਰਿਤਸਰ ਲਈ ਜਾਵੇਗੀ ਵਿਸ਼ਾਲ ਬੱਸ ਯਾਤਰਾ-ਵਿਪਨ ਸ... ਅਗਲੀ ਖ਼ਬਰ ਸਾਬਕਾ ਮੰਤਰੀ ਚੂਨੀ ਲਾਲ ਭਗਤ ਨੂੰ ਸ਼ਰਧਾਂਜਲੀਆਂ ਭੇਟ ਕਰਨ ਲਈ ਉਮੜਿਆ ਲੋਕਾਂ ਦਾ ਇਕੱਠ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।