21-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2026

ਅਜੀਤ, ਜਲੰਧਰ ਕੈਂਟ ਪੈਰੀਫੇਰੀ ਰੋਡ ਦਾ ਮੁੱਦਾ ਲੰਬੇ ਸਮੇਂ ਤੋਂ ਲਟਕਿਆ, ਲੋਕਾਂ ਨੇ ਗਿਣਾਈਆਂ ਮੁਸ਼ਕਿਲਾਂ ਕਾਂਗਰਸ ਦੇ ਕੌਂਸਲਰ ਬਲਰਾਜ ਠਾਕੁਰ ਮੌਕੇ ’ਤੇ ਪੁੱਜੇ

ਜਲੰਧਰ, 20 ਸਤੰਬਰ (ਸ਼ਿਵ)- ਕੈਂਟ ਪੈਰੀਫੇਰੀ ਰੋਡ ਦੇ ਲੰਬੇ ਸਮੇਂ ਤੋਂ ਲਟਕਦੇ ਆ ਰਹੇ ਮਾਮਲੇ ਨੂੰ ਲੈ ਕੇ ਕੌਸਲਰ ਬਲਰਾਜ ਠਾਕੁਰ ਨੇ ਰਾਮ ਪ੍ਰਕਾਸ਼ ਸਹਿਦੇਵ ਅਤੇ ਅਜੀਤ ਵਾਲੀਆ ਦੇ ਨਾਲ ਅਟਵਾਲ ਹਾਊਸ ਤੋਂ ਜਸਵੰਤ ਨਗਰ ਅਤੇ ਗੜ੍ਹਾ ਤੱਕ ਪ੍ਰਸਤਾਵਿਤ ਕੈਂਟ ਪੈਰੀਫੇਰੀ ਦਾ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਨੇ ਜਸਵੰਤ ਨਗਰ ਅਤੇ ਗੜ੍ਹਾ ਵਾਸੀਆਂ ਨਾਲ ਮੁਲਾਕਾਤ ਕਰਕੇ ਪੈਰੀਫੇਰੀ ਰੋਡ ਨਾ ਬਣਨ ਕਾਰਨ ਆ ਰਹੀਆਂ ਮੁਸ਼ਕਲਾਂ ਬਾਰੇ ਜਾਣਕਾਰੀ ਲਈ।

ਲੋਕਾਂ ਨਾਲ ਗੱਲਬਾਤ ਕਰਦੇ ਹੋਏ ਬਲਰਾਜ ਠਾਕੁਰ ਤੇ ਹੋਰ। ਤਸਵੀਰ. ਮੁਨੀਸ਼ 21-09-2026
ਜਲੰਧਰ, 20 ਸਤੰਬਰ (ਸ਼ਿਵ)- ਕੈਂਟ ਪੈਰੀਫੇਰੀ ਰੋਡ ਦੇ ਲੰਬੇ ਸਮੇਂ ਤੋਂ ਲਟਕਦੇ ਆ ਰਹੇ ਮਾਮਲੇ ਨੂੰ ਲੈ ਕੇ ਕੌਸਲਰ ਬਲਰਾਜ ਠਾਕੁਰ ਨੇ ਰਾਮ ਪ੍ਰਕਾਸ਼ ਸਹਿਦੇਵ ਅਤੇ ਅਜੀਤ ਵਾਲੀਆ ਦੇ ਨਾਲ ਅਟਵਾਲ ਹਾਊਸ ਤੋਂ ਜਸਵੰਤ ਨਗਰ ਅਤੇ ਗੜ੍ਹਾ ਤੱਕ ਪ੍ਰਸਤਾਵਿਤ ਕੈਂਟ ਪੈਰੀਫੇਰੀ ਦਾ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਨੇ ਜਸਵੰਤ ਨਗਰ ਅਤੇ ਗੜ੍ਹਾ ਵਾਸੀਆਂ ਨਾਲ ਮੁਲਾਕਾਤ ਕਰਕੇ ਪੈਰੀਫੇਰੀ ਰੋਡ ਨਾ ਬਣਨ ਕਾਰਨ ਆ ਰਹੀਆਂ ਮੁਸ਼ਕਲਾਂ ਬਾਰੇ ਜਾਣਕਾਰੀ ਲਈ। ਲੋਕਾਂ ਨੇ ਦੱਸਿਆ ਕਿ ਕੈਂਟ ਪੈਰੀਫੇਰੀ ਦਾ ਮਾਮਲਾ ਕਾਫ਼ੀ ਸਮੇਂ ਤੋਂ ਲਟਕਿਆ ਹੋਇਆ ਹੈ। ਜਸਵੰਤ ਨਗਰ ਵਾਸੀਆਂ ਨੇ ਦੱਸਿਆ ਕਿ ਉਨ੍ਹਾਂ ਦੇ ਘਰਾਂ ਦੇ ਸਾਹਮਣੇ ਵੱਡੀ ਸੀਵਰੇਜ ਲਾਈਨ ਪਾਈ ਗਈ ਹੈ, ਜਦਕਿ ਘਰਾਂ ਦੇ ਨਾਲ ਫੌਜ ਵਲੋਂ ਬੁਰਜੀਆਂ ਲਗਾਈਆਂ ਗਈਆਂ ਹਨ। ਉਨ੍ਹਾਂ ਮੁਤਾਬਕ ਕਈ ਵਾਰ ਇੱਥੇ ਦੀਵਾਰ ਬਣਾਉਣ ਦੀ ਕੋਸ਼ਿਸ਼ ਵੀ ਕੀਤੀ ਗਈ, ਪਰ ਵਿਰੋਧ ਕਾਰਨ ਇਹ ਕੰਮ ਰੁਕ ਗਿਆ। ਵਸਨੀਕਾਂ ਨੇ ਕਿਹਾ ਕਿ ਉਨ੍ਹਾਂ ਨੂੰ ਘਰਾਂ ਦੇ ਬਾਹਰਲੇ ਹਿੱਸੇ ਵਿਚ ਕੋਈ ਵਿਕਾਸ ਕਾਰਜ ਕਰਨ ਦੀ ਇਜਾਜ਼ਤ ਨਹੀਂ ਮਿਲਦੀ ਅਤੇ ਅੱਜ ਵੀ ਕਈ ਥਾਵਾਂ ’ਤੇ ਕੱਚੀ ਜਗ੍ਹਾ, ਝਾੜੀਆਂ-ਬੂਟੀਆਂ ਅਤੇ ਗੰਦਗੀ ਪਈ ਰਹਿੰਦੀ ਹੈ। ਇਸ ਕਾਰਨ ਇਲਾਕਾ ਵਾਸੀਆਂ ਨੂੰ ਰੋਜ਼ਾਨਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਟਵਾਲ ਹਾਊਸ ਕਲੋਨੀ ਦੇ ਪਿਛਲੇ ਪਾਸੇ ਕੁਝ ਹਿੱਸੇ ਵਿਚ ਕੱਚੀ ਸੜਕ ਮੌਜੂਦ ਹੈ, ਜਿਸ ਦੀ ਵਰਤੋਂ ਲੋਕ ਆਵਾਜਾਈ ਲਈ ਕਰ ਰਹੇ ਹਨ। ਹਾਲਾਂਕਿ ਕੁਝ ਥਾਵਾਂ ’ਤੇ ਇਹ ਰਸਤਾ ਬੰਦ ਹੋ ਜਾਂਦਾ ਹੈ। ਇਸ ਤੋਂ ਇਲਾਵਾ ਬੀ.ਐਸ.ਐਫ. ਚੌਂਕ ਤੋਂ ਫੋਲੜੀਵਾਲ ਡਿਸਪੋਜ਼ਲ ਤੱਕ ਸੀਵਰੇਜ ਦੀ ਵੱਡੀ ਲਾਈਨ ਪ੍ਰਸਤਾਵਿਤ ਪੈਰੀਫੇਰੀ ਦੇ ਰਸਤੇ ਵਿੱਚੋਂ ਅਟਵਾਲ ਹਾਊਸ ਕਲੋਨੀ ਤੋਂ ਪੰਜਾਬੀ ਬਾਗ ਤੱਕ ਨਗਰ ਨਿਗਮ ਵਲੋਂ ਪਾਈ ਗਈ ਹੈ। ਕੈਂਟ ਪੈਰੀਫੇਰੀ ਦਾ ਮਾਮਲਾ ਲੰਬੇ ਸਮੇਂ ਤੋਂ ਲਟਕਿਆ ਹੋਣ ਕਾਰਨ ਨਗਰ ਨਿਗਮ ਵਲੋਂ ਇਸ ਮਾਮਲੇ ਵਿਚ ਨੋਡਲ ਅਫ਼ਸਰ ਵਜੋਂ ਕੰਮ ਕੀਤਾ ਜਾ ਰਿਹਾ ਹੈ। ਆਰਮੀ ਅਤੇ ਸਿਵਲ ਅਥਾਰਟੀ ਵਿਚਕਾਰ ਹੋਈਆਂ ਲੰਬੀਆਂ ਮੀਟਿੰਗਾਂ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਸੀ ਕਿ 10 ਮੀਟਰ ਚੌੜੀ ਸੜਕ ਬਣਾਉਣ ਲਈ ਆਰਮੀ ਵਲੋਂ ਆਪਣੀ ਜਗ੍ਹਾ ਦਿੱਤੀ ਜਾਵੇਗੀ ਅਤੇ ਇਸ ਦੇ ਬਦਲੇ ਪੰਜਾਬ ਸਰਕਾਰ ਵੱਲੋਂ ਫੰਡ ਜਾਂ ਜ਼ਮੀਨ ਮੁਹੱਈਆ ਕਰਵਾਈ ਜਾਵੇਗੀ। ਇਸ ਦੌਰਾਨ ਜਸਵੰਤ ਨਗਰ ਅਤੇ ਗੜ੍ਹਾ ਦੇ ਰਾਜ ਕੁਮਾਰ ਮਹਿਤਾ, ਪ੍ਰਿਤਪਾਲ ਮਰਵਾਹਾ, ਅਜੇ ਕੁਮਾਰ, ਸਤਨਾਰਾਇਣ, ਨਰਿੰਦਰ ਕੁਮਾਰ, ਸ਼ਾਂਤੀ ਦੇਵੀ, ਯਸ਼, ਦੀਪੂ ਅਤੇ ਹੋਰ ਇਲਾਕਾ ਵਾਸੀਆਂ ਨੇ ਕੈਂਟ ਪੈਰੀਫੇਰੀ ਨਾ ਬਣਨ ਕਾਰਨ ਆ ਰਹੀਆਂ ਸਮੱਸਿਆਵਾਂ ਬਾਰੇ ਵਿਚਾਰ-ਵਟਾਂਦਰਾ ਕੀਤਾ ਅਤੇ ਇਸ ਮਾਮਲੇ ਦੇ ਹੱਲ ਦੀ ਮੰਗ ਕੀਤੀ।
ਪਿਛਲੀ ਖ਼ਬਰ ਜਮਸ਼ੇਰ ਵਿਖੇ ਬਾਬਾ ਸ੍ਰੀਚੰਦ ਜੀ ਦਾ ਜਨਮ ਦਿਹਾੜਾ ਮਨਾਇਆ ਅਗਲੀ ਖ਼ਬਰ ਲੰਮਾ ਪਿੰਡ ਵਿਖੇ ਮੀਰੀ-ਪੀਰੀ ਖ਼ਾਲਸਾ ਮਾਰਚ ਦਾ ਸੰਗਤਾਂ ਵਲੋਂ ਨਿੱਘਾ ਸਵਾਗਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।