ਕਈ ਗਰਿੱਲਾਂ ਚੋਰੀ ਹੋਣ ਨਾਲ ਨਹਿਰ ’ਚ ਦੁਬਾਰਾ ਸੁੱਟੀ ਜਾਣ ਲੱਗੀ ਗੰਦਗੀ, ਕਾਰਵਾਈ ਦੀ ਮੰਗ
ਜਲੰਧਰ, 21 ਸਤੰਬਰ (ਸ਼ਿਵ)-ਨਗਰ ਨਿਗਮ ਜਲੰਧਰ ਵਲੋਂ ਲੋਕਾਂ ਦੀ ਸਹੂਲਤ ਅਤੇ ਸੁਰੱਖਿਆ ਲਈ ਬਿਸਤ ਦੁਆਬ ਨਹਿਰ ਦੇ ਕਿਨਾਰੇ ਲੱਖਾਂ ਰੁਪਏ ਦੀ ਲਾਗਤ ਨਾਲ ਲਗਾਈਆਂ ਗਈਆਂ ਲੋਹੇ ਦੀਆਂ ਗਰਿੱਲਾਂ ਅਤੇ ਜਾਲੀਆਂ ਹੁਣ ਚੋਰਾਂ ਦੇ ਨਿਸ਼ਾਨੇ ’ਤੇ ਹਨ। ਨਹਿਰ ਦੇ ਨਾਲ ਕਈ ਥਾਵਾਂ ਤੋਂ ਲੋਹੇ ਦੀਆਂ ਜਾਲੀਆਂ ਚੋਰੀ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ।
ਨ
ਨਹਿਰ ਦੇ ਕੋਲ ਇਕ ਥਾਂ ’ਤੇ ਉਤਰੀ ਹੋਈ ਗਰਿੱਲ। ਤਸਵੀਰ. ਮੁਨੀਸ਼
22-09-2026
ਜਲੰਧਰ, 21 ਸਤੰਬਰ (ਸ਼ਿਵ)-ਨਗਰ ਨਿਗਮ ਜਲੰਧਰ ਵਲੋਂ ਲੋਕਾਂ ਦੀ ਸਹੂਲਤ ਅਤੇ ਸੁਰੱਖਿਆ ਲਈ ਬਿਸਤ ਦੁਆਬ ਨਹਿਰ ਦੇ ਕਿਨਾਰੇ ਲੱਖਾਂ ਰੁਪਏ ਦੀ ਲਾਗਤ ਨਾਲ ਲਗਾਈਆਂ ਗਈਆਂ ਲੋਹੇ ਦੀਆਂ ਗਰਿੱਲਾਂ ਅਤੇ ਜਾਲੀਆਂ ਹੁਣ ਚੋਰਾਂ ਦੇ ਨਿਸ਼ਾਨੇ ’ਤੇ ਹਨ। ਨਹਿਰ ਦੇ ਨਾਲ ਕਈ ਥਾਵਾਂ ਤੋਂ ਲੋਹੇ ਦੀਆਂ ਜਾਲੀਆਂ ਚੋਰੀ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ। ਕਈ ਗਰਿੱਲਾਂ ਦੇ ਚੋਰੀ ਹੋਣ ਨਾਲ ਨਹਿਰ ’ਚ ਹੁਣ ਫਿਰ ਕਈ ਥਾਵਾਂ ’ਤੇ ਗੰਦਗੀ ਸੁੱਟੀ ਜਾਣ ਲੱਗੀ ਹੈ। ਮੇਅਰ ਵਨੀਤ ਧੀਰ ਦੀ ਹਦਾਇਤ ’ਤੇ ਨਹਿਰ ਨੂੰ ਸਾਫ਼ ਸੁਥਰਾ ਰੱਖਣ ਲਈ ਇਨ੍ਹਾਂ ਗਰਿੱਲਾਂ ਨੂੰ ਲਗਾਉਣ ਦਾ ਕੰਮ ਕਰਵਾਇਆ ਗਿਆ ਸੀ। ਇਸ ਸੰਬੰਧੀ ਸੋਸ਼ਲ ਵਰਕਰ ਪਰਵੀਨ ਕੁਮਾਰੀ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਸਤੀ ਬਾਵਾ ਖੇਲ ਇਲਾਕੇ ’ਚ ਨਹਿਰ ਦੇ ਨਾਲ ਲਗਾਈਆਂ ਗਈਆਂ ਲੋਹੇ ਦੀਆਂ ਗਰਿੱਲਾਂ ਦੇ ਕੁਝ ਹਿੱਸਿਆਂ ’ਚੋਂ ਜਾਲੀਆਂ ਗਾਇਬ ਹਨ। ਕਈ ਥਾਵਾਂ ’ਤੇ ਗਰਿੱਲ ਉਤਰੀ ਹੋਈ ਜਾਂ ਟੁੱਟੀ ਹੋਈ ਨਜ਼ਰ ਆ ਰਹੀ ਹੈ, ਜਿਸ ਤੋਂ ਪਤਾ ਲੱਗਦਾ ਹੈ ਕਿ ਇਨ੍ਹਾਂ ਨੂੰ ਚੋਰਾਂ ਵਲੋਂ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਨਹਿਰ ਦੇ ਕਿਨਾਰੇ ਲੋਕਾਂ ਦੇ ਸੈਰ ਕਰਨ ਲਈ ਬਣਾਏ ਗਏ ਫੁੱਟਪਾਥ ਦੇ ਨਾਲ ਨਗਰ ਨਿਗਮ ਵਲੋਂ ਲੱਖਾਂ ਰੁਪਏ ਖਰਚ ਕਰਕੇ ਲੋਹੇ ਦੀਆਂ ਗਰਿੱਲਾਂ ਅਤੇ ਜਾਲੀਆਂ ਲਗਾਈਆਂ ਗਈਆਂ ਸਨ। ਪਰ ਨਹਿਰ ਦੇ ਆਲੇ-ਦੁਆਲੇ ਜੰਗਲੀ ਘਾਹ-ਬੂਟੀ ਜ਼ਿਆਦਾ ਹੋਣ ਕਾਰਨ ਕਈ ਥਾਵਾਂ ’ਤੇ ਇਹ ਚੋਰੀ ਆਸਾਨੀ ਨਾਲ ਕੀਤੀ ਜਾ ਰਹੀ ਹੈ। ਪਰਵੀਨ ਕੁਮਾਰੀ ਸ਼ਰਮਾ ਨੇ ਕਿਹਾ ਕਿ ਸ਼ਹੀਦ ਬਾਬੂ ਲਾਭ ਸਿੰਘ ਨਗਰ ਵੱਲ ਜਾਂਦੇ ਨਹਿਰ ਦੇ ਪੁਲ ਤੋਂ ਇੱਟਾਂ ਤੱਕ ਚੋਰੀ ਹੋਣ ਦੀਆਂ ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ। ਹੁਣ ਚੋਰਾਂ ਵਲੋਂ ਨਹਿਰ ਕਿਨਾਰੇ ਲੱਗੀਆਂ ਮਹਿੰਗੀਆਂ ਲੋਹੇ ਦੀਆਂ ਗਰਿੱਲਾਂ ਅਤੇ ਜਾਲੀਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਉਨ੍ਹਾਂ ਨਗਰ ਨਿਗਮ ਅਤੇ ਸੰਬੰਧਿਤ ਵਿਭਾਗ ਤੋਂ ਮੰਗ ਕੀਤੀ ਕਿ ਚੋਰੀ ਹੋਈਆਂ ਗਰਿੱਲਾਂ ਦੀ ਜਾਂਚ ਕਰਵਾਈ ਜਾਵੇ, ਗਾਇਬ ਹਿੱਸਿਆਂ ਨੂੰ ਦੁਬਾਰਾ ਲਗਾਇਆ ਜਾਵੇ ਅਤੇ ਨਹਿਰ ਦੇ ਕਿਨਾਰੇ ਸਫ਼ਾਈ ਕਰਵਾ ਕੇ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਜਾਣ, ਤਾਂ ਜੋ ਸਰਕਾਰੀ ਜਾਇਦਾਦ ਨੂੰ ਹੋਰ ਨੁਕਸਾਨ ਤੋਂ ਬਚਾਇਆ ਜਾ ਸਕੇ।