25-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2026

ਜੇ. ਆਰ. ਜੀ. ਐੱਮ. ਏ. ਦੇ ਵਫ਼ਦ ਵਲੋਂ ਡੀ. ਪੀ. ਆਈ. ਆਈ. ਟੀ. ਦੀ ਡਾਇਰੈਕਟਰ ਨਾਲ ਮੀਟਿੰਗ

ਜਲੰਧਰ, 24 ਸਤੰਬਰ (ਜਤਿੰਦਰ ਪੰਮੀ)-ਜਲੰਧਰ ਰਬੜ ਗੁਡਜ਼ ਮੈਨੂਫੈਕਚਰਰਜ਼ ਐਸੋਸੀਏਸ਼ਨ ਦੇ ਵਫ਼ਦ ਵਲੋਂ ਸੀ. ਐਲ.

ਅਜੀਤ ਡੈਸਕ 25-09-2026
ਜਲੰਧਰ, 24 ਸਤੰਬਰ (ਜਤਿੰਦਰ ਪੰਮੀ)-ਜਲੰਧਰ ਰਬੜ ਗੁਡਜ਼ ਮੈਨੂਫੈਕਚਰਰਜ਼ ਐਸੋਸੀਏਸ਼ਨ ਦੇ ਵਫ਼ਦ ਵਲੋਂ ਸੀ.ਐਲ.ਈ. ਡਿਵੈਲਪਮੈਂਟ ਸੈਂਟਰ ਲੈਦਰ ਕੰਪਲੈਕਸ ਵਿਖੇ ਭਾਰਤ ਸਰਕਾਰ ਦੇ ਉਦਯੋਗ ਤੇ ਅੰਦਰੂਨੀ ਵਪਾਰ ਪ੍ਰੋਤਸਾਹਨ ਵਿਭਾਗ ਦੇ ਲੈਦਰ ਤੇ ਫੁੱਟਵੀਅਰ ਸੈਕਸ਼ਨ ਦੀ ਡਾਇਰੈਕਟਰ ਰਿਜ਼ਵੀ ਨਾਲ ਮੁਲਾਕਾਤ ਕੀਤੀ ਗਈ। ਇਸ ਮੌਕੇ ਫੁੱਟਵੀਅਰ ਤੇ ਲੈਦਰ ਉਦਯੋਗ ਨਾਲ ਜੁੜੇ ਵੱਖ-ਵੱਖ ਅਹਿਮ ਮੁੱਦਿਆਂ ’ਤੇ ਵਿਚਾਰ-ਵਟਾਂਦਰਾ ਕੀਤਾ ਗਿਆ। ਵਫ਼ਦ ਵਲੋਂ ਉਦਯੋਗ ਦੀਆਂ ਸਮੱਸਿਆਵਾਂ ਅਤੇ ਮੰਗਾਂ ਨੂੰ ਵਿਸਥਾਰ ਨਾਲ ਪੇਸ਼ ਕਰਦਿਆਂ ਵਿਸ਼ੇਸ਼ ਤੌਰ ’ਤੇ ਇੰਟੀਗ੍ਰੇਟਿਡ ਡਿਵੈਲਪਮੈਂਟ ਆਫ਼ ਲੈਦਰ ਸੈਕਟਰ ਯੋਜਨਾ ਨੂੰ ਤਰਜੀਹੀ ਆਧਾਰ ’ਤੇ ਜਲਦ ਤੋਂ ਜਲਦ ਮੁੜ ਸ਼ੁਰੂ ਕਰਨ ਦੀ ਮੰਗ ਕੀਤੀ ਗਈ। ਵਫ਼ਦ ਨੇ ਦੱਸਿਆ ਕਿ ਇਸ ਯੋਜਨਾ ਦੀ ਅਰਜ਼ੀਆਂ ਦੇਣ ਵਾਲੀ ਖਿੜਕੀ ਬੰਦ ਹੋਣ ਕਾਰਨ ਉਦਯੋਗ ਨੂੰ ਤਕਨੀਕੀ ਉੱਨਤੀ, ਨਵੀਂ ਮਸ਼ੀਨਰੀ ਦੀ ਸਥਾਪਨਾ ਅਤੇ ਆਧੁਨਿਕੀਕਰਨ ਲਈ ਕੀਤੇ ਜਾਣ ਵਾਲੇ ਨਿਵੇਸ਼ ’ਤੇ ਸਰਕਾਰੀ ਸਹਾਇਤਾ ਦਾ ਲੋੜੀਂਦਾ ਲਾਭ ਨਹੀਂ ਮਿਲ ਰਿਹਾ। ਇਸ ਲਈ ਯੋਜਨਾ ਨੂੰ ਜਲਦ ਮੁੜ ਸ਼ੁਰੂ ਕੀਤਾ ਜਾਵੇ। ਵਫ਼ਦ ਨੇ ਸੀ.ਐਲ.ਈ. ਡਿਵੈਲਪਮੈਂਟ ਸੈਂਟਰ, ਜਲੰਧਰ ਨੂੰ ਸਥਾਨਕ ਉਦਯੋਗ ਦੀਆਂ ਲੋੜਾਂ ਅਨੁਸਾਰ ਹੋਰ ਵਿਕਸਿਤ ਕਰਨ ਦਾ ਸੁਝਾਅ ਦਿੰਦਿਆਂ ਸ਼ਹਿਰ ਵਿਚ ਫੁੱਟਵੀਅਰ ਉਦਯੋਗ ਨਾਲ ਸਬੰਧਿਤ ਥੋੜ੍ਹੇ ਸਮੇਂ ਦੇ ਕਿੱਤਾਮੁਖੀ ਕੋਰਸ ਸ਼ੁਰੂ ਕਰਨ ਦੀ ਲੋੜ ‘ਤੇ ਜ਼ੋਰ ਦਿੱਤਾ। ਮੀਟਿੰਗ ਵਿਚ ਜੇ.ਆਰ.ਜੀ.ਐਮ.ਏ. ਦੇ ਪ੍ਰਧਾਨ ਰਾਕੇਸ਼ ਬਹਿਲ, ਜਨਰਲ ਸਕੱਤਰ ਅਸ਼ੋਕ ਮਾਗੋ, ਨਵੀਨ ਜੈਨ, ਸੀ.ਏ. ਪੁਨੀਤ ਜੈਨ, ਸ਼ਰਦ ਬਹਿਲ, ਗੌਰਵ ਅਗਰਵਾਲ ਅਤੇ ਵਰੁਣ ਮਹਿਤਾ ਹਾਜ਼ਰ ਸਨ।
ਪਿਛਲੀ ਖ਼ਬਰ ਮੀਡੀਆ ਰਿਪੋਰਟ ਨੇ ਚੋਣ ਕਮਿਸ਼ਨ ਦੀ ਕਾਰਗੁਜ਼ਾਰੀ ’ਤੇ ਸਵਾਲ ਖੜ੍ਹੇ ਕੀਤੇ-ਲਾਡੀ ਅਗਲੀ ਖ਼ਬਰ ਨਿਗਮ ਕਮਿਸ਼ਨਰ ਵਲੋਂ 30 ਤੱਕ ਵੱਧ ਤੋਂ ਵੱਧ ਜਾਇਦਾਦ ਕਰ ਦੀ ਵਸੂਲੀ ਕਰਨ ਦੀ ਹਦਾਇਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।