28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2026

ਨੂਰਮਹਿਲ ਇਲਾਕੇ ’ਚ ਅੱਜ ਤੋਂ 1 ਅਕਤੂਬਰ ਤੱਕ ਬਿਜਲੀ ਦੀ ਸਪਲਾਈ ਰਹੇਗੀ ਪ੍ਰਭਾਵਿਤ

ਨੂਰਮਹਿਲ, 27 ਸਤੰਬਰ (ਤਜਿੰਦਰ ਕੁਮਾਰ)- ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਵਲੋਂ ਇਲਾਕੇ ਵਿਚ ਬਿਜਲੀ ਦੀ ਸਪਲਾਈ ਨੂੰ ਹੋਰ ਬਿਹਤਰ ਅਤੇ ਮਜ਼ਬੂਤ ਬਣਾਉਣ ਲਈ ਵਿਸ਼ੇਸ਼ ਉਪਰਾਲਾ ਕੀਤਾ ਜਾ ਰਹਾ ਹੈ। ਜਾਣਕਾਰੀ ਦਿੰਦਿਆਂ ਉਪ ਚੀਫ਼ ਇੰਜੀਨੀਅਰ ਹਲਕਾ ਕਪੂਰਥਲਾ ਇੰਜੀ.

ਅਜੀਤ ਡੈਸਕ 28-09-2026
ਨੂਰਮਹਿਲ, 27 ਸਤੰਬਰ (ਤਜਿੰਦਰ ਕੁਮਾਰ)- ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਵਲੋਂ ਇਲਾਕੇ ਵਿਚ ਬਿਜਲੀ ਦੀ ਸਪਲਾਈ ਨੂੰ ਹੋਰ ਬਿਹਤਰ ਅਤੇ ਮਜ਼ਬੂਤ ਬਣਾਉਣ ਲਈ ਵਿਸ਼ੇਸ਼ ਉਪਰਾਲਾ ਕੀਤਾ ਜਾ ਰਹਾ ਹੈ। ਜਾਣਕਾਰੀ ਦਿੰਦਿਆਂ ਉਪ ਚੀਫ਼ ਇੰਜੀਨੀਅਰ ਹਲਕਾ ਕਪੂਰਥਲਾ ਇੰਜੀ. ਐੱਸ.ਪੀ. ਸੰਧੂ ਵੱਲੋਂ ਪ੍ਰੈਸ ਨੋਟ ਵਿੱਚ ਦੱਸਿਆ ਗਿਆ ਕਿ 220 ਕੇ.ਵੀ. ਸਬ-ਸਟੇਸ਼ਨ ਨੂਰਮਹਿਲ ਵਿਖੇ ਬਿਜਲੀ ਦੀ ਸਮਰੱਥਾ ਵਧਾਉਣ ਲਈ 20 ਐੱਮ.ਵੀ.ਏ. ਟਰਾਂਸਫਾਰਮਰ 66 ਕੇ.ਵੀ./11 ਕੇ.ਵੀ.ਦੀ ਥਾਂ 31.5 ਐੱਮ.ਵੀ.ਏ. ਦਾ ਨਵਾਂ ਟਰਾਂਸਫਾਰਮਰ ਲਗਾਇਆ ਜਾ ਰਹਾ ਹੈ। ਇਸ ਵਿਕਾਸ ਕਾਰਜ ਦੇ ਚੱਲਦਿਆਂ 220 ਕੇ.ਵੀ. ਸਬ-ਸਟੇਸ਼ਨ ਨੂਰਮਹਿਲ ਤੋਂ ਚੱਲਣ ਵਾਲੇ ਖੇਤੀਬਾੜੀ ਫੀਡਰਾਂ ਦੀ ਬਿਜਲੀ ਸਪਲਾਈ ਮਿਤੀ 28 ਸਤੰਬਰ ਤੋਂ 1 ਅਕਤੂਬਰ ਤੱਕ ਪ੍ਰਭਾਵਿਤ ਰਹੇਗੀ। ਪ੍ਰਭਾਵਿਤ ਹੋਣ ਵਾਲੇ ਇਲਾਕੇ: ਇਸ ਦੌਰਾਨ ਭੰਡਾਲ ਬੂਟਾਂ, ਚੀਮਾ, ਸਾਗਰਪੁਰ, ਉੱਪਲ ਜਗੀਰ, ਸ਼ਮਸ਼ਾਬਾਦ, ਕੋਟ, ਡੰਗਾਲਾ, ਆਦੇਕਾਲੀ, ਨਿਹਾਲ ਗੋਰਸੀਆ, ਭੱਲੇਵਾਲ, ਹਰਦੋ ਸ਼ੇਖਾ, ਰਾਮੇਵਾਲ, ਨੰਤਾ, ਰਾਮਪੁਰ, ਛੋਹਵਾਲ ਅਤੇ ਸਿੰਧਵਾ ਇਲਾਕਿਆਂ/ਪਿੰਡਾਂ ਦੀ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ। ਸਹਾਇਕ ਕਾਰਜਕਾਰੀ ਇੰਜੀਨੀਅਰ, ਪਾਵਰ ਕਾਰਪੋਰੇਸ਼ਨ ਲਿਮਟਿਡ ਉਪ ਮੰਡਲ ਨੂਰਮਹਿਲ ਵਲੋਂ ਸਮੂਹ ਖਪਤਕਾਰਾਂ ਨੂੰ ਇਸ ਕੰਮ ਦੌਰਾਨ ਵਿਭਾਗ ਨੂੰ ਪੂਰਨ ਸਹਿਯੋਗ ਦੇਣ ਦੀ ਅਪੀਲ ਕੀਤੀ ਗਈ ਹੈ।
ਪਿਛਲੀ ਖ਼ਬਰ ਪੰਜਾਬ ਰਾਜ ਅੰਤਰ ਜ਼ਿਲ੍ਹਾ ਸਕੂਲ ਖੇਡਾਂ ’ਚ ਜਲੰਧਰ ਦੇ ਬੈਡਮਿੰਟਨ ਖਿਡਾਰੀਆਂ ਨੇ ਮਾਰੀਆਂ ਮੱਲਾਂ ਲੜਕਿਆਂ ਦੀ ਟੀਮ ਨੇ ਪਹ... ਅਗਲੀ ਖ਼ਬਰ 15ਵਾਂ ਮਹਾਨ ਕੀਰਤਨ ਦਰਬਾਰ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਭਗਤਾਂ ਦੀ ਗੁਰਬਾਣੀ ਨੂੰ ਸਮਰਪਿਤ ਹੋਵੇਗਾ-ਰਾਣਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।