04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-10-2026

ਸਾਈਂ ਦਾਸ ਸਕੂਲ ਦੀ ਗਰਾਊਂਡ ’ਚ 7 ਰੋਜ਼ਾ ਸ੍ਰੀਮਦ ਭਾਗਵਤ ਕਥਾ ਗਿਆਨ ਯੱਗ ਆਰੰਭ

ਜਲੰਧਰ, 3 ਅਕਤੂਬਰ (ਸ਼ਿਵ)- ਸਾਈਂ ਦਾਸ ਸਕੂਲ ਗਰਾਊਂਡ, ਪਟੇਲ ਚੌਕ ਵਿਖੇ ਸ੍ਰੀ ਬਾਂਕੇ ਬਿਹਾਰੀ ਭਾਗਵਤ ਪ੍ਰਚਾਰ ਸਮਿਤੀ ਦੀ ਅਗਵਾਈ ਹੇਠ ਕਰਵਾਏ ਜਾ ਰਹੇ ਸੱਤ ਰੋਜ਼ਾ ਸ਼੍ਰੀਮਦ ਭਾਗਵਤ ਕਥਾ ਗਿਆਨ ਯੱਗ ਦੀ ਸ਼ੁਰੂਆਤ ਸ਼ਰਧਾ, ਭਗਤੀ ਅਤੇ ਆਧਿਆਤਮਿਕ ਉਤਸ਼ਾਹ ਨਾਲ ਹੋਈ। ਕਥਾ ਵਿਆਸ ਪੀਠ ਤੋਂ ਪ੍ਰਵਚਨ ਕਰਦਿਆਂ ਆਚਾਰਿਆ ਸ਼੍ਰੀ ਗੌਰਵ ਕ੍ਰਿਸ਼ਨ ਗੋਸਵਾਮੀ ਜੀ ਮਹਾਰਾਜ ਨੇ ਕਿਹਾ ਕਿ ਸ਼੍ਰੀਮਦ ਭਾਗਵਤ ਮਹਾਪੁਰਾਣ ਦਾ ਹਰ ਪ੍ਰਸੰਗ ਮਨੁੱਖਤਾ, ਸਦਾਚਾਰ ਅਤੇ ਭਗਤੀ ਦੀ ਉੱਤਮ ਸਿੱਖਿਆ ਪ੍ਰਦਾਨ ਕਰਦਾ ਹੈ।

ਅਜੀਤ ਡੈਸਕ 04-10-2026
ਜਲੰਧਰ, 3 ਅਕਤੂਬਰ (ਸ਼ਿਵ)- ਸਾਈਂ ਦਾਸ ਸਕੂਲ ਗਰਾਊਂਡ, ਪਟੇਲ ਚੌਕ ਵਿਖੇ ਸ੍ਰੀ ਬਾਂਕੇ ਬਿਹਾਰੀ ਭਾਗਵਤ ਪ੍ਰਚਾਰ ਸਮਿਤੀ ਦੀ ਅਗਵਾਈ ਹੇਠ ਕਰਵਾਏ ਜਾ ਰਹੇ ਸੱਤ ਰੋਜ਼ਾ ਸ਼੍ਰੀਮਦ ਭਾਗਵਤ ਕਥਾ ਗਿਆਨ ਯੱਗ ਦੀ ਸ਼ੁਰੂਆਤ ਸ਼ਰਧਾ, ਭਗਤੀ ਅਤੇ ਆਧਿਆਤਮਿਕ ਉਤਸ਼ਾਹ ਨਾਲ ਹੋਈ। ਕਥਾ ਵਿਆਸ ਪੀਠ ਤੋਂ ਪ੍ਰਵਚਨ ਕਰਦਿਆਂ ਆਚਾਰਿਆ ਸ਼੍ਰੀ ਗੌਰਵ ਕ੍ਰਿਸ਼ਨ ਗੋਸਵਾਮੀ ਜੀ ਮਹਾਰਾਜ ਨੇ ਕਿਹਾ ਕਿ ਸ਼੍ਰੀਮਦ ਭਾਗਵਤ ਮਹਾਪੁਰਾਣ ਦਾ ਹਰ ਪ੍ਰਸੰਗ ਮਨੁੱਖਤਾ, ਸਦਾਚਾਰ ਅਤੇ ਭਗਤੀ ਦੀ ਉੱਤਮ ਸਿੱਖਿਆ ਪ੍ਰਦਾਨ ਕਰਦਾ ਹੈ। ਆਚਾਰਿਆ ਸ਼੍ਰੀ ਨੇ ਕਿਹਾ ਕਿ ਸ਼੍ਰੀਮਦ ਭਾਗਵਤ ਕਥਾ ਮਨੁੱਖ ਨੂੰ ਸਿਰਫ਼ ਮਨੁੱਖਤਾ ਦਾ ਪਾਠ ਹੀ ਨਹੀਂ ਪੜ੍ਹਾਉਂਦੀ, ਸਗੋਂ ਉਸ ਨੂੰ ਭਗਵੱਤਾ ਅਤੇ ਦਿਵਯਤਾ ਦੇ ਮਾਰਗ ਵੱਲ ਵੀ ਲੈ ਜਾਂਦੀ ਹੈ। ਇਹ ਕਥਾ ਮਨੁੱਖੀ ਜੀਵਨ ਨੂੰ ਸਹੀ ਦਿਸ਼ਾ ਦਿੰਦਿਆਂ ਜੀਵਨ ਦੇ ਅਸਲ ਉਦੇਸ਼ ਅਤੇ ਪਰਮ ਟੀਚੇ ਦਾ ਬੋਧ ਕਰਵਾਉਂਦੀ ਹੈ। ਉਨ੍ਹਾਂ ਸ਼ਰਧਾਲੂਆਂ ਨੂੰ ਆਧਿਆਤਮਿਕ ਮੁੱਲਾਂ ਨੂੰ ਜੀਵਨ ਵਿਚ ਅਪਣਾਉਣ ਅਤੇ ਪ੍ਰਭੂ ਭਗਤੀ ਤੇ ਪਰਉਪਕਾਰ ਦੇ ਮਾਰਗ ’ਤੇ ਚੱਲਣ ਦਾ ਸੱਦਾ ਦਿੱਤਾ। ਆਚਾਰਿਆ ਸ੍ਰੀ ਨੇ ਸ਼ਰਧਾਲੂਆਂ ਨੂੰ ਕਿਹਾ ਕਿ ਸ਼੍ਰੀਮਦ ਭਾਗਵਤ ਕਥਾ ਨੂੰ ਸਿਰਫ਼ ਸੁਣਨ ਤੱਕ ਸੀਮਿਤ ਨਾ ਰੱਖਿਆ ਜਾਵੇ, ਸਗੋਂ ਇਸ ਦੇ ਸੰਦੇਸ਼ਾਂ ਨੂੰ ਆਪਣੇ ਆਚਰਨ ਅਤੇ ਵਿਵਹਾਰ ਵਿਚ ਵੀ ਅਪਣਾਇਆ ਜਾਵੇ। ਪਿਆਰ, ਦਇਆ, ਸੇਵਾ, ਸਦਾਚਾਰ ਅਤੇ ਪ੍ਰਭੂ ਭਗਤੀ ਨੂੰ ਜੀਵਨ ਦਾ ਅਟੁੱਟ ਹਿੱਸਾ ਬਣਾਉਣ ਨਾਲ ਹੀ ਮਨੁੱਖੀ ਜੀਵਨ ਨੂੰ ਸਾਰਥਕ ਬਣਾਇਆ ਜਾ ਸਕਦਾ ਹੈ। ਇਸ ਮੌਕੇ ਯਸ਼ਪਾਲ ਚੌਧਰੀ, ਅਭਿਸ਼ੇਕ ਚੌਧਰੀ, ਸੁਨੀਲ ਨੈਯਰ, ਉਮੇਸ਼ ਔਹਰੀ, ਸੰਦੀਪ ਮਲਿਕ, ਚੰਦਨ ਵਡੇਰਾ, ਬ੍ਰਿਜ ਮੋਹਨ ਚੱਢਾ, ਮਹੇਸ਼ ਮਖੀਜਾ, ਅੰਕੁਸ਼ ਜੁਨੇਜਾ, ਅਸ਼ਵਨੀ ਕੁਮਾਰ (ਆਸ਼ੂ), ਸੰਜੇ ਸਹਿਗਲ, ਹੇਮੰਤ ਥਾਪਰ, ਰਾਜਵੰਸ਼ ਮਲਹੋਤਰਾ, ਦੇਵਿੰਦਰ ਅਰੋੜਾ, ਹਰੀਸ਼ ਕੋਹਲੀ, ਰਿੰਕੂ ਮਲਹੋਤਰਾ, ਬਲਵਿੰਦਰ ਸ਼ਰਮਾ, ਵਿਜੈ ਸ਼ਰਮਾ, ਸੋਨੂੰ ਚੋਪੜਾ ਤੇ ਹੋਰ ਲੋਕ ਵੀ ਵੱਡੀ ਗਿਣਤੀ ਵਿਚ ਹਾਜ਼ਰ ਸਨ।
ਪਿਛਲੀ ਖ਼ਬਰ ਕ੍ਰਿਸਚੀਅਨ ਮੂਵਮੈਂਟ ਵਲੋਂ ਪਰਗਟ ਸਿੰਘ ਨੂੰ ਪ੍ਰਧਾਨ ਬਣਨ ’ਤੇ ਵਧਾਈ ਅਗਲੀ ਖ਼ਬਰ ਕੰਪਿਊਟਰ ਸਾਇੰਸ ਅਤੇ ਆਈ.ਟੀ. ਵਿਭਾਗ ਵਲੋਂ ਸ਼ਾਨਦਾਰ ‘ਫਰੈਸ਼ਰਜ਼’ ਪਾਰਟੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।