05-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-10-2026

ਵਿਸ਼ਾਲ ਹਸਪਤਾਲ ਲੋਹੀਆਂ ’ਚ ਮੁਫ਼ਤ ਮੈਡੀਕਲ ਚੈੱਕਅਪ ਕੈਂਪ ਦੌਰਾਨ 292 ਮਰੀਜ਼ਾਂ ਨੇ ਲਿਆ ਲਾਭ

ਲੋਹੀਆਂ ਖਾਸ, 4 ਅਕਤੂਬਰ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)-ਲੋਹੀਆਂ ਦੇ ਵਿਸ਼ਾਲ ਹਸਪਤਾਲ ਵਿਖੇ ਰੋਟਰੀ ਕਲੱਬ ਜਲੰਧਰ ਸਿਟੀ ਅਤੇ ਅਲਫ਼ਾ ਹੈਲਥਕੇਅਰ ਪ੍ਰਾਈਵੇਟ ਲਿਮਟਿਡ ਵੱਲੋਂ ਸਾਂਝੇ ਤੌਰ ’ਤੇ ਮੁਫ਼ਤ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ| ਇਸ ਤੋਂ ਪਹਿਲਾਂ ਕੈਂਪ ਦਾ ਉਦਘਾਟਨ ਪੰਜਾਬ ਦੇ ਸਾਬਕਾ ਖਜ਼ਾਨਾ ਮੰਤਰੀ ਡਾ. ਉਪਿੰਦਰਜੀਤ ਕੌਰ ਅਤੇ ਬੀਬੀ ਗੁਰਪ੍ਰੀਤ ਕੌਰ ਨੇ ਸਾਂਝੇ ਤੌਰ ’ਤੇ ਫੀਤਾ ਕੱਟ ਕੇ ਕੀਤਾ ਅਤੇ ਉਨ੍ਹਾਂ ਕਿਹਾ ਕਿ ਲੋੜਵੰਦਾਂ ਦਾ ਮੁਫ਼ਤ ਇਲਾਜ ਕਰਨਾ ਵੱਡੇ ਪੁੰਨ ਦਾ ਕਾਰਜ ਸਮਝਿਆ ਜਾਂਦਾ ਹੈ, ਇਸ ਕਾਰਜ ਲਈ ਸਮੁੱਚੀ ਰੋਟਰੀ ਕਲੱਬ ਅਤੇ ਡਾਕਟਰੀ ਟੀਮ ਵਧਾਈ ਅਤੇ ਧੰਨਵਾਦ ਦੀ ਪਾਤਰ ਹੈ| ਇਸ ਮੁਫ਼ਤ ਕੈਂਪ ਦੌਰਾਨ ਪ੍ਰਸਿੱਧ ਡਾ.

ਅਜੀਤ ਡੈਸਕ 05-10-2026
ਲੋਹੀਆਂ ਖਾਸ, 4 ਅਕਤੂਬਰ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)-ਲੋਹੀਆਂ ਦੇ ਵਿਸ਼ਾਲ ਹਸਪਤਾਲ ਵਿਖੇ ਰੋਟਰੀ ਕਲੱਬ ਜਲੰਧਰ ਸਿਟੀ ਅਤੇ ਅਲਫ਼ਾ ਹੈਲਥਕੇਅਰ ਪ੍ਰਾਈਵੇਟ ਲਿਮਟਿਡ ਵੱਲੋਂ ਸਾਂਝੇ ਤੌਰ ’ਤੇ ਮੁਫ਼ਤ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ| ਇਸ ਤੋਂ ਪਹਿਲਾਂ ਕੈਂਪ ਦਾ ਉਦਘਾਟਨ ਪੰਜਾਬ ਦੇ ਸਾਬਕਾ ਖਜ਼ਾਨਾ ਮੰਤਰੀ ਡਾ. ਉਪਿੰਦਰਜੀਤ ਕੌਰ ਅਤੇ ਬੀਬੀ ਗੁਰਪ੍ਰੀਤ ਕੌਰ ਨੇ ਸਾਂਝੇ ਤੌਰ ’ਤੇ ਫੀਤਾ ਕੱਟ ਕੇ ਕੀਤਾ ਅਤੇ ਉਨ੍ਹਾਂ ਕਿਹਾ ਕਿ ਲੋੜਵੰਦਾਂ ਦਾ ਮੁਫ਼ਤ ਇਲਾਜ ਕਰਨਾ ਵੱਡੇ ਪੁੰਨ ਦਾ ਕਾਰਜ ਸਮਝਿਆ ਜਾਂਦਾ ਹੈ, ਇਸ ਕਾਰਜ ਲਈ ਸਮੁੱਚੀ ਰੋਟਰੀ ਕਲੱਬ ਅਤੇ ਡਾਕਟਰੀ ਟੀਮ ਵਧਾਈ ਅਤੇ ਧੰਨਵਾਦ ਦੀ ਪਾਤਰ ਹੈ| ਇਸ ਮੁਫ਼ਤ ਕੈਂਪ ਦੌਰਾਨ ਪ੍ਰਸਿੱਧ ਡਾ. ਡੀ.ਪੀ. ਸਿੰਘ (ਐੱਮ.ਡੀ. ਮੈਡੀਸਨ), ਡਾ. ਵਿਸ਼ਾਲ ਗੁਪਤਾ, ਡਾ. ਨੀਨਾ ਗੁਪਤਾ ਅਤੇ ਹੋਰ ਮਾਹਿਰ ਡਾਕਟਰਾਂ ਨੇ ਕੈਂਪ ਦੌਰਾਨ ਵੱਖ-ਵੱਖ ਬਿਮਾਰੀਆਂ ਤੋਂ ਪੀੜਤ ਮਰੀਜ਼ਾਂ ਦੀ ਜਾਂਚ ਕੀਤੀ ਗਈ ਅਤੇ ਉਨ੍ਹਾਂ ਨੂੰ ਲੋੜ ਅਨੁਸਾਰ ਦਵਾਈਆਂ ਅਤੇ ਡਾਕਟਰੀ ਸਲਾਹ ਦਿੱਤੀ ਗਈ| ਉਨ੍ਹਾਂ ਦੱਸਿਆ ਕਿ ਇਸ ਕੈਂਪ ਦੌਰਾਨ ਸਰਜਰੀ, ਬੀ.ਪੀ., ਡਾਇਬਟੀਜ਼, ਗਾਇਨੀਕੋਲੋਜੀ, ਦੰਦਾਂ ਅਤੇ ਹੋਰ ਸਿਹਤ ਸਮੱਸਿਆਵਾਂ ਸਬੰਧੀ ਮਰੀਜ਼ਾਂ ਦੀ ਜਾਂਚ ਕੀਤੀ ਗਈ| ਇਸ ਮੌਕੇ ਵੱਖ-ਵੱਖ ਟੈਸਟ ਵੀ ਕੀਤੇ ਗਏ| ਇਸ ਮੌਕੇ ਹਾਜ਼ਰ ਸ਼ਖਸ਼ੀਅਤਾਂ ਵਿੱਚ ਸਰਪੰਚ ਜਸਬੀਰ ਸਿੰਘ ਛਾਬੜਾ, ਕੁਲਵੰਤ ਰਾਏ ਸ਼ਰਮਾ, ਪੀ.ਏ. ਸੁਰਜੀਤ ਸਿੰਘ ਢਿੱਲੋ, ਸਮਾਜ ਸੇਵੀ ਇੰਦਰਜੀਤ ਗੁਪਤਾ, ਸ਼੍ਰੀਮਤੀ ਸੰਤੋਸ਼ ਰਾਣੀ, ਅਤੁਲ ਗੁਪਤਾ, ਡਾ. ਜੈਅਦਿੱਤਯ ਗੁਪਤਾ, .ਅਲਫ਼ਾ ਹੈਲਥਵੇਜ ਵੱਲੋਂ ਤਰੁਨ ਸ਼ਰਮਾ, ਵਿਸ਼ਾਲ ਸ਼ਰਮਾ, ਅਜੈ ਗੁਪਤਾ, ਰਾਜਕੁਮਾਰ ਅਗਰਵਾਲ, ਹੇਮੰਤ ਗੁਪਤਾ, ਅਰਜੀ ਨਵੀਸ ਗੌਰਵ ਗੁਪਤਾ, ਨੰਬਰਦਾਰ ਸੁਰਿੰਦਰਪਾਲ ਸਿੰਘ ਸੋਢੀ, ਪ੍ਰੀਤਮ ਸਿੰਘ ਪ੍ਰੀਤ, ਗਗਨਦੀਪ ਗੁਪਤਾ, ਕੁਲਵਿੰਦਰ ਸਿੰਘ ਮਿੱਠਾ ਅਤੇ ਮਨਜੋਤ ਕੌਰ ਸਮੇਤ ਹਾਜ਼ਰ ਸਨ|
ਪਿਛਲੀ ਖ਼ਬਰ ਸੰਤ ਬਾਬਾ ਭਾਗ ਸਿੰਘ ਇੰਟਰਨੈਸ਼ਨਲ ਸਕੂਲ ਵਿਖੇ ‘ਕੌਸ਼ਲ ਵਿਕਾਸ’ ਸੰਬੰਧੀ ਸੈਮੀਨਾਰ ਅਗਲੀ ਖ਼ਬਰ ਬਲਾਕ ਕਾਂਗਰਸ ਵਲੋਂ ਇਕਜੁੱਟਤਾ ਦਾ ਪ੍ਰਗਟਾਵਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।