09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-10-2026

ਆਰ.ਟੀ.ਓ. ਵਲੋਂ ਦਫ਼ਤਰ ਦੀ ਅਚਨਚੇਤ ਚੈਕਿੰਗ, ਲੋਕਾਂ ਦੇ ਮਸਲੇ ਹੱਲ ਕਰਨ ਲਈ ਸਖ਼ਤ ਹਦਾਇਤਾਂ

ਜਲੰਧਰ, 8 ਅਕਤੂਬਰ (ਸ਼ਿਵ)-ਆਰ. ਟੀ.

ਅਜੀਤ ਡੈਸਕ 09-10-2026
ਜਲੰਧਰ, 8 ਅਕਤੂਬਰ (ਸ਼ਿਵ)-ਆਰ.ਟੀ.ਓ. ਬਲਜਿੰਦਰ ਢਿੱਲੋਂ ਨੇ ਵੀਰਵਾਰ ਨੂੰ ਆਰ.ਟੀ.ਓ. ਦਫ਼ਤਰ ਦਾ ਦੌਰਾ ਕਰਕੇ ਦਫ਼ਤਰੀ ਕੰਮਕਾਜ ਦਾ ਜਾਇਜ਼ਾ ਲਿਆ। ਇਸ ਦੌਰਾਨ ਉਨ੍ਹਾਂ ਨੇ ਕਰਮਚਾਰੀਆਂ ਨੂੰ ਸਖ਼ਤ ਹਦਾਇਤਾਂ ਜਾਰੀ ਕਰਦਿਆਂ ਕਿਹਾ ਕਿ ਦਫ਼ਤਰ ਵਿਚ ਆਉਣ ਵਾਲੇ ਲੋਕਾਂ ਨੂੰ ਕਿਸੇ ਕਿਸਮ ਦੀ ਪਰੇਸ਼ਾਨੀ ਨਹੀਂ ਹੋਣੀ ਚਾਹੀਦੀ ਅਤੇ ਜਨਤਾ ਦੇ ਕੰਮਾਂ ਨੂੰ ਪਹਿਲ ਦੇ ਆਧਾਰ ’ਤੇ ਸਮੇਂ ਸਿਰ ਨਿਪਟਾਇਆ ਜਾਵੇ। ਜ਼ਿਕਰਯੋਗ ਹੈ ਕਿ ਇਕ ਦਿਨ ਪਹਿਲਾਂ ਹੀ ਆਰ.ਟੀ.ਓ. ਵਲੋਂ ਪਹਿਲੇ ਕਲਰਕ ਦਾ ਪੂਰਾ ਕੰਮ ਸੁਖਰਾਜ ਮੱਟੂ ਨੂੰ ਸੌਂਪਿਆ ਗਿਆ ਸੀ। ਇਸ ਦੇ ਮੱਦੇਨਜ਼ਰ ਆਰ.ਟੀ.ਓ. ਨੇ ਮੌਕੇ ’ਤੇ ਏ-ਜ਼ੈੱਡ ਚੈਕਿੰਗ ਕਰਦਿਆਂ ਕੰਮ ਦੀ ਚੈਕਿੰਗ ਕੀਤੀ ਗਈ। ਆਰ.ਟੀ.ਓ. ਬਲਜਿੰਦਰ ਢਿੱਲੋਂ ਨੇ ਸਪੱਸ਼ਟ ਕੀਤਾ ਕਿ ਜਨਤਾ ਦੇ ਕੰਮਾਂ ਸਬੰਧੀ ਕਿਸੇ ਕਿਸਮ ਦੀ ਸ਼ਿਕਾਇਤ ਨਹੀਂ ਆਉਣੀ ਚਾਹੀਦੀ। ਉਨ੍ਹਾਂ ਨੇ ਕਰਮਚਾਰੀਆਂ ਨੂੰ ਇਹ ਵੀ ਹਦਾਇਤ ਕੀਤੀ ਕਿ ਕਿਸੇ ਵੀ ਏਜੰਟ ਨੂੰ ਕਿਸੇ ਕਲਰਕ ਦੇ ਕੋਲ ਖੜ੍ਹੇ ਹੋਣ ਦੀ ਇਜਾਜ਼ਤ ਨਾ ਦਿੱਤੀ ਜਾਵੇ। ਆਰ.ਟੀ.ਓ. ਵਲੋਂ ਕੀਤੀ ਗਈ ਇਸ ਚੈਕਿੰਗ ਤੋਂ ਬਾਅਦ ਦਫ਼ਤਰ ਦੇ ਕਰਮਚਾਰੀਆਂ ਦੇ ਕੰਮਕਾਜ ਅਤੇ ਏਜੰਟਾਂ ਦੀਆਂ ਗਤੀਵਿਧੀਆਂ ’ਤੇ ਨਿਗਰਾਨੀ ਨੂੰ ਲੈ ਕੇ ਚਰਚਾਵਾਂ ਤੇਜ਼ ਹੋ ਗਈਆਂ ਹਨ।
ਪਿਛਲੀ ਖ਼ਬਰ ਸ੍ਰੀ ਰਾਮ ਚੌਕ ਦੀ ਅਣਦੇਖੀ ’ਤੇ ਰੋਸ ਵਜੋਂ ਲੋਕਾਂ ਨੇ ਦਿੱਤਾ ਨਿਗਮ ਕਮਿਸ਼ਨਰ ਨੂੰ ਮੰਗ ਪੱਤਰ ਇਕ ਹਫ਼ਤੇ ’ਚ ਚੌਕ ਦੀ ਸਾਂਭ... ਅਗਲੀ ਖ਼ਬਰ ਐਲ. ਕੇ. ਸੀ. ਟੀ. ਸੀ. ਦੇ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।