ਹਲਕਾ ਨਕੋਦਰ ’ਚ ‘ਮਾਨ ਦੇ ਮੁਨਾਫ਼ੇ’ ਮੁਹਿੰਮ ਜ਼ੋਰਾਂ ’ਤੇ
ਬਿਲਗਾ, 10 ਅਕਤੂਬਰ (ਤਜਿੰਦਰ ਕੁਮਾਰ)- ਬੀਤੇ ਮਹੀਨੇ ਦੀ 19 ਤਰੀਕ ਨੂੰ ਲੁਧਿਆਣਾ ਦੇ ਇੰਡੋਰ ਸਟੇਡੀਅਮ ਵਿਖੇ ਪੰਜਾਬ ਭਰ ਦੇ ਆਮ ਆਦਮੀ ਪਾਰਟੀ ਦੇ ਬੂਥ ਇੰਚਾਰਜਾਂ ਦੇ ਭਾਰੀ ਇਕੱਠ ਵਿੱਚ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਵਲੋਂ “ਮਾਨ ਦੇ ਮੁਨਾਫ਼ੇ” ਪ੍ਰਚਾਰ ਮੁਹਿੰਮ ਦਾ ਆਗਾਜ਼ ਕੀਤਾ ਗਿਆ ਸੀ। ਇਸੇ ਲੜੀ ਨੂੰ ਅੱਗੇ ਤੋਰਦਿਆਂ ਹਲਕਾ ਨਕੋਦਰ ਦੀ ਵਿਧਾਇਕਾ ਬੀਬੀ ਇੰਦਰਜੀਤ ਕੌਰ ਮਾਨ ਦੀ ਅਗਵਾਈ ਹੇਠ ਹਲਕੇ ਵਿੱਚ ਘਰ-ਘਰ ਪ੍ਰਚਾਰ ਮੁਹਿੰਮ ਸ਼ੁਰੂ ਕੀਤੀ ਗਈ।
ਬਿਲਗਾ, 10 ਅਕਤੂਬਰ (ਤਜਿੰਦਰ ਕੁਮਾਰ)- ਬੀਤੇ ਮਹੀਨੇ ਦੀ 19 ਤਰੀਕ ਨੂੰ ਲੁਧਿਆਣਾ ਦੇ ਇੰਡੋਰ ਸਟੇਡੀਅਮ ਵਿਖੇ ਪੰਜਾਬ ਭਰ ਦੇ ਆਮ ਆਦਮੀ ਪਾਰਟੀ ਦੇ ਬੂਥ ਇੰਚਾਰਜਾਂ ਦੇ ਭਾਰੀ ਇਕੱਠ ਵਿੱਚ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਵਲੋਂ “ਮਾਨ ਦੇ ਮੁਨਾਫ਼ੇ” ਪ੍ਰਚਾਰ ਮੁਹਿੰਮ ਦਾ ਆਗਾਜ਼ ਕੀਤਾ ਗਿਆ ਸੀ। ਇਸੇ ਲੜੀ ਨੂੰ ਅੱਗੇ ਤੋਰਦਿਆਂ ਹਲਕਾ ਨਕੋਦਰ ਦੀ ਵਿਧਾਇਕਾ ਬੀਬੀ ਇੰਦਰਜੀਤ ਕੌਰ ਮਾਨ ਦੀ ਅਗਵਾਈ ਹੇਠ ਹਲਕੇ ਵਿੱਚ ਘਰ-ਘਰ ਪ੍ਰਚਾਰ ਮੁਹਿੰਮ ਸ਼ੁਰੂ ਕੀਤੀ ਗਈ। ਉਪਰੰਤ, ਸੰਗਠਨ ਇੰਚਾਰਜ ਜਸਵੀਰ ਸਿੰਘ ਧੰਜਲ ਦੀ ਦੇਖ-ਰੇਖ ਹੇਠ ਹਰ ਪਿੰਡ ਅਤੇ ਸ਼ਹਿਰ ਦੇ ਬੂਥ ਲੈਵਲ ਵਰਕਰਾਂ ਅਤੇ ਬਲਾਕ ਪ੍ਰਧਾਨਾਂ ਨੇ ਮਾਨ ਸਰਕਾਰ ਵੱਲੋਂ ਬੀਤੇ ਸਾਢੇ ਚਾਰ ਸਾਲਾਂ ਦੌਰਾਨ ਕੀਤੇ ਵਿਕਾਸ ਕਾਰਜਾਂ ਅਤੇ ਪੂਰੀਆਂ ਕੀਤੀਆਂ ਗਰੰਟੀਆਂ ਤੋਂ ਲੋਕਾਂ ਨੂੰ ਜਾਣੂ ਕਰਵਾਉਣ ਲਈ ਹਰ ਘਰ ਦਾ ਦਰਵਾਜ਼ਾ ਖੜਕਾਉਣਾ ਸ਼ੁਰੂ ਕਰ ਦਿੱਤਾ ਹੈ। ਇਸ ਡੋਰ-ਟੂ-ਡੋਰ ਪ੍ਰਚਾਰ ਦੌਰਾਨ ਹਰ ਮਹੀਨੇ ਮਿਲ ਰਹੀ 300 ਯੂਨਿਟ ਮੁਫ਼ਤ ਬਿਜਲੀ ਦੀ ਸਹੂਲਤ, ਔਰਤਾਂ ਲਈ 1,000 ਅਤੇ 1,500 ਪ੍ਰਤੀ ਮਹੀਨਾ ਵਿੱਤੀ ਸਹਾਇਤਾ, ਆਮ ਆਦਮੀ/ਮੁਹੱਲਾ ਕਲੀਨਿਕਾਂ ਵਿੱਚ ਮੁਫ਼ਤ ਇਲਾਜ ਤੇ ਦਵਾਈਆਂ, 10 ਲੱਖ ਤੱਕ ਦਾ ਮੁਫ਼ਤ ਸਿਹਤ ਬੀਮਾ ਕਾਰਡ, ਸੰਗਤਾਂ ਲਈ ਧਾਰਮਿਕ ਅਸਥਾਨਾਂ ਦੀ ਮੁਫ਼ਤ ਯਾਤਰਾ ਯੋਜਨਾ, ਕਿਸਾਨਾਂ ਲਈ ਖੇਤੀਬਾੜੀ ਵਾਸਤੇ ਵਧੇਰੇ ਨਹਿਰੀ ਪਾਣੀ ਦੀ ਵਿਵਸਥਾ, ਪ੍ਰਚਾਰ ਦੌਰਾਨ ਆਮ ਲੋਕਾਂ ਵਿੱਚ ਮਾਨ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਇਹਨਾਂ ਸਹੂਲਤਾਂ ਪ੍ਰਤੀ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਅਤੇ ਲੋਕ ਸਰਕਾਰ ਦੇ ਕੰਮਕਾਜ ਤੋਂ ਕਾਫ਼ੀ ਖ਼ੁਸ਼ ਨਜ਼ਰ ਆ ਰਹੇ ਹਨ।