11-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-10-2026

ਜੰਡਿਆਲਾ ਪੁੱਜੇ ਸਹਾਇਕ ਡਿਪਟੀ ਕਮਿਸ਼ਨਰ ਪੁਲਿਸ ਦੇਵ ਸਿੰਘ ਨੇ ਪਤਵੰਤਿਆਂ ਕੋਲੋਂ ਸਹਿਯੋਗ ਮੰਗਿਆ

ਜੰਡਿਆਲਾ ਮੰਜਕੀ, 10 ਅਕਤੂਬਰ (ਸੁਰਜੀਤ ਸਿੰਘ ਜੰਡਿਆਲਾ) ਪੁਲਿਸ ਚੌਂਕੀ ਜੰਡਿਆਲਾ ਪੁੱਜੇ ਸਹਾਇਕ ਡਿਪਟੀ ਕਮਿਸ਼ਨਰ ਪੁਲਿਸ ਪੀਪੀਐਸ ਦੇਵ ਸਿੰਘ ਹੁਰਾਂ ਸਥਾਨਕ ਕਸਬੇ ਅਤੇ ਇਲਾਕੇ ਦੇ ਪਤਵੰਤਿਆਂ ਨਾਲ ਮੀਟਿੰਗ ਕੀਤੀ। ਮੀਟਿੰਗ ਦੌਰਾਨ ਉਹਨਾਂ ਸਰਕਾਰ ਵੱਲੋਂ ਆਰੰਭੇ “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਤਹਿਤ ਸਹਿਯੋਗ ਮੰਗਿਆ।

ਅਜੀਤ ਡੈਸਕ 11-10-2026
ਜੰਡਿਆਲਾ ਮੰਜਕੀ, 10 ਅਕਤੂਬਰ (ਸੁਰਜੀਤ ਸਿੰਘ ਜੰਡਿਆਲਾ) ਪੁਲਿਸ ਚੌਂਕੀ ਜੰਡਿਆਲਾ ਪੁੱਜੇ ਸਹਾਇਕ ਡਿਪਟੀ ਕਮਿਸ਼ਨਰ ਪੁਲਿਸ ਪੀਪੀਐਸ ਦੇਵ ਸਿੰਘ ਹੁਰਾਂ ਸਥਾਨਕ ਕਸਬੇ ਅਤੇ ਇਲਾਕੇ ਦੇ ਪਤਵੰਤਿਆਂ ਨਾਲ ਮੀਟਿੰਗ ਕੀਤੀ। ਮੀਟਿੰਗ ਦੌਰਾਨ ਉਹਨਾਂ ਸਰਕਾਰ ਵੱਲੋਂ ਆਰੰਭੇ “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਤਹਿਤ ਸਹਿਯੋਗ ਮੰਗਿਆ। ਉਹਨਾਂ ਕਿਹਾ ਕਿ ਨਸ਼ਿਆਂ ਦੀ ਅਲਾਮਤ ਨੂੰ ਲੋਕਾਂ ਦੇ ਸਹਿਯੋਗ ਨਾਲ ਹੀ ਖਤਮ ਕੀਤਾ ਜਾ ਸਕਦਾ ਹੈ। ਉਹਨਾਂ ਪਤਵੰਤਿਆਂ ਨੂੰ ਇਲਾਕੇ ਦੀ ਨੌਜਵਾਨ ਪੀੜੀ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਲਈ ਵੀ ਕਿਹਾ। ਇਸ ਮੌਕੇ ਸਾਬਕਾ ਸਰਪੰਚ ਅਤੇ ਸੈਣ ਸਮਾਜ ਵੈਲਫੇਅਰ ਬੋਰਡ ਪੰਜਾਬ ਦੇ ਚੇਅਰਮੈਨ ਮੱਖਣ ਪੱਲਣ, ਸਰਪੰਚ ਕਮਲਜੀਤ ਸਿੰਘ, ਜੰਡਿਆਲਾ ਪੁਲਿਸ ਚੌਂਕੀ ਇੰਚਾਰਜ ਸਬ ਇੰਸਪੈਕਟਰ ਨਰਿੰਦਰ ਮੋਹਨ, ਬਲਾਕ ਸੰਮਤੀ ਮੈਂਬਰ ਮੱਖਣ ਸਿੰਘ ਜੌਹਲ, ਪੰਚ ਬਲਕਾਰ ਸਿੰਘ, ਆਪ ਆਗੂ ਕਮਲਜੀਤ ਸਿੰਘ ਗਿੱਲ, ਬਲਵੀਰ ਸਿੰਘ, ਸੰਦੀਪ ਕੁਮਾਰ ਸਰਪੰਚ ਦਿਵਾਲੀ, ਪੰਮਾ ਜੌਹਲ ਪੰਚ ਆਦਿ ਵੀ ਹਾਜ਼ਰ ਸਨ।
ਪਿਛਲੀ ਖ਼ਬਰ ਖੇਤੀਬਾੜੀ ਵਿਭਾਗ ਨੇ ਹਾੜ੍ਹੀ ਦੀਆਂ ਫ਼ਸਲਾਂ ਸੰਬੰਧੀ ਲਾਇਆ ਜ਼ਿਲ੍ਹਾ ਪੱਧਰੀ ਕਿਸਾਨ ਸਿਖ਼ਲਾਈ ਕੈਂਪ ਅਗਲੀ ਖ਼ਬਰ ਪੁਲਿਸ ਨੇ ਸਬ-ਡਵੀਜ਼ਨ ਫਿਲੌਰ ਦੇ ਵੱਖ-ਵੱਖ ਪਿੰਡਾਂ ’ਚ ਕੀਤੀ ਛਪੇਮਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।