ਫੂਡ ਕਮਿਸ਼ਨ ਪੰਜਾਬ ਦੇ ਸਾਬਕਾ ਚੇਅਰਮੈਨ ਬਾਲ ਮੁਕੰਦ ਸ਼ਰਮਾ ਵਲੋਂ ਟੁਰਨਾ ਮੰਡੀ ਦਾ ਜਾਇਜ਼ਾ
ਲੋਹੀਆਂ ਖਾਸ, 10 ਅਕਤੂਬਰ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)-ਪੰਜਾਬ ਸਰਕਾਰ ਦੇ ਫੂਡ ਕਮਿਸ਼ਨ ਪੰਜਾਬ ਦੇ ਸਾਬਕਾ ਚੇਅਰਮੈਨ ਬਾਲ ਮੁਕੰਦ ਦੀ ਸ਼ਰਮਾ ਵੱਲੋਂ ਦਾਣਾ ਮੰਡੀ ਟੁਰਨਾ ’ਚ ਝੋਨੇ ਦੀ ਖਰੀਦ ਦਾ ਜਾਇਜ਼ਾ ਲਿਆ| ਨਵਾਂ ਪਿੰਡ ਦੋਨੇਵਾਲ ਅਤੇ ਮੰਡੀ ਟੁਰਨਾ ਵਿਖੇ ਪੁੱਜਣ ’ਤੇ ਬਲਾਕ ਸੰਮਤੀ ਲੋਹੀਆਂ ਖਾਸ ਦੇ ਵਾਈਸ ਚੇਅਰਮੈਨ ਸੰਤੋਖ ਸਿੰਘ ਸਾਬਕਾ ਸਰਪੰਚ ਵੱਲੋਂ ਉਹਨਾਂ ਨੂੰ ਜੀ ਆਇਆਂ ਨੂੰ ਆਖਿਆ ਗਿਆ| ਇਸ ਮੌਕੇ ਗੱਲਬਾਤ ਕਰਦਿਆਂ ਉਹਨਾਂ ਨੇ ਕਿਹਾ ਕਿ ਝੋਨੇ ਦੀ ਖਰੀਦ ਬਹੁਤ ਹੀ ਵਧੀਆ ਤਰੀਕੇ ਨਾਲ ਚੱਲ ਰਹੀ ਹੈ, ਜਿਸ ਦੇ ਚਲਦੇ ਆੜਤੀਏ, ਕਿਸਾਨ, ਮਜ਼ਦੂਰ ਸਮੇਤ ਹਰ ਤਬਕਾ ਖੁਸ਼ ਹੈ| ਇਸ ਮੌਕੇ ਉਹਨਾਂ ਨੇ ਮੰਡੀ ਵਿਚਲੇ ਆੜਤੀਆਂ ਤੇ ਸ਼ੈਲਰ ਮਾਲਕਾਂ ਨਾਲ ਵੀ ਵਿਚਾਰ ਵਟਾਂਦਰਾ ਕੀਤਾ| ਮੰਡੀ ’ਚ ਦੱਸੀ ਗਈ ਬੋਰੀਆਂ ਦੀ ਲਿਫਟਿੰਗ ਦੀ ਸਮੱਸਿਆ ਬਾਰੇ ਉਹਨਾਂ ਜ਼ਿਲ੍ਹਾ ਮੰਡੀ ਬੋਰਡ ਦੇ ਵੱਖ-ਵੱਖ ਅਧਿਕਾਰੀਆਂ ਨਾਲ ਗੱਲਬਾਤ ਕਰਦਿਆਂ ਇਸ ਕੰਮ ਵਿੱਚ ਤੇਜ਼ੀ ਲਿਆਉਣ ਲਈ ਹਦਾਇਤਾਂ ਕੀਤੀਆਂ| ਇਸ ਮੌਕੇ ਉਚੇਚੇ ਤੌਰ ਤੇ ਹਾਜ਼ਰ ਦਸਮੇਸ਼ ਹਸਪਤਾਲ ਨਵਾਂ ਪਿੰਡ ਦੋਨੇਵਾਲ ਦੇ ਡਾ. ਹਰਨੇਕ ਸਿੰਘ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਨੇ ਹਰ ਸ਼ਨੀਵਾਰ ਸੁਵਿਧਾ ਕੇਂਦਰ ਟੁਰਨਾ ਵਿਖੇ 10 ਵਜੇ ਤੋਂ 12 ਵਜੇ ਤੱਕ ਲਗਾਏ ਜਾਂਦੇ ਫਰੀ ਸਿਹਤ ਸੇਵਾਵਾਂ ਚੈੱਕਅਪ ਕੈਂਪ ਦੀ ਸਰਾਹਨਾ ਵੀ ਕੀਤੀ| ਇਸ ਮੌਕੇ ਬਲਾਕ ਸੰਮਤੀ ਲੋਹੀਆਂ ਖਾਸ ਦੇ ਵਾਈਸ ਚੇਅਰਮੈਨ ਸੰਤੋਖ ਸਿੰਘ ਸਾਬਕਾ ਸਰਪੰਚ, ਮਾਰਕੀਟ ਕਮੇਟੀ ਮਹਿਤਪੁਰ ਦੇ ਚੇਅਰਮੈਨ ਜਸਬੀਰ ਸਿੰਘ ਜਲਾਲਪੁਰੀ, ਸੁੱਚਾ ਸਿੰਘ ਜੋਹਨ ਲੋਹੀਆਂ, ਡਾ.
ਲੋਹੀਆਂ ਖਾਸ, 10 ਅਕਤੂਬਰ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)-ਪੰਜਾਬ ਸਰਕਾਰ ਦੇ ਫੂਡ ਕਮਿਸ਼ਨ ਪੰਜਾਬ ਦੇ ਸਾਬਕਾ ਚੇਅਰਮੈਨ ਬਾਲ ਮੁਕੰਦ ਦੀ ਸ਼ਰਮਾ ਵੱਲੋਂ ਦਾਣਾ ਮੰਡੀ ਟੁਰਨਾ ’ਚ ਝੋਨੇ ਦੀ ਖਰੀਦ ਦਾ ਜਾਇਜ਼ਾ ਲਿਆ| ਨਵਾਂ ਪਿੰਡ ਦੋਨੇਵਾਲ ਅਤੇ ਮੰਡੀ ਟੁਰਨਾ ਵਿਖੇ ਪੁੱਜਣ ’ਤੇ ਬਲਾਕ ਸੰਮਤੀ ਲੋਹੀਆਂ ਖਾਸ ਦੇ ਵਾਈਸ ਚੇਅਰਮੈਨ ਸੰਤੋਖ ਸਿੰਘ ਸਾਬਕਾ ਸਰਪੰਚ ਵੱਲੋਂ ਉਹਨਾਂ ਨੂੰ ਜੀ ਆਇਆਂ ਨੂੰ ਆਖਿਆ ਗਿਆ| ਇਸ ਮੌਕੇ ਗੱਲਬਾਤ ਕਰਦਿਆਂ ਉਹਨਾਂ ਨੇ ਕਿਹਾ ਕਿ ਝੋਨੇ ਦੀ ਖਰੀਦ ਬਹੁਤ ਹੀ ਵਧੀਆ ਤਰੀਕੇ ਨਾਲ ਚੱਲ ਰਹੀ ਹੈ, ਜਿਸ ਦੇ ਚਲਦੇ ਆੜਤੀਏ, ਕਿਸਾਨ, ਮਜ਼ਦੂਰ ਸਮੇਤ ਹਰ ਤਬਕਾ ਖੁਸ਼ ਹੈ| ਇਸ ਮੌਕੇ ਉਹਨਾਂ ਨੇ ਮੰਡੀ ਵਿਚਲੇ ਆੜਤੀਆਂ ਤੇ ਸ਼ੈਲਰ ਮਾਲਕਾਂ ਨਾਲ ਵੀ ਵਿਚਾਰ ਵਟਾਂਦਰਾ ਕੀਤਾ| ਮੰਡੀ ’ਚ ਦੱਸੀ ਗਈ ਬੋਰੀਆਂ ਦੀ ਲਿਫਟਿੰਗ ਦੀ ਸਮੱਸਿਆ ਬਾਰੇ ਉਹਨਾਂ ਜ਼ਿਲ੍ਹਾ ਮੰਡੀ ਬੋਰਡ ਦੇ ਵੱਖ-ਵੱਖ ਅਧਿਕਾਰੀਆਂ ਨਾਲ ਗੱਲਬਾਤ ਕਰਦਿਆਂ ਇਸ ਕੰਮ ਵਿੱਚ ਤੇਜ਼ੀ ਲਿਆਉਣ ਲਈ ਹਦਾਇਤਾਂ ਕੀਤੀਆਂ| ਇਸ ਮੌਕੇ ਉਚੇਚੇ ਤੌਰ ਤੇ ਹਾਜ਼ਰ ਦਸਮੇਸ਼ ਹਸਪਤਾਲ ਨਵਾਂ ਪਿੰਡ ਦੋਨੇਵਾਲ ਦੇ ਡਾ. ਹਰਨੇਕ ਸਿੰਘ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਨੇ ਹਰ ਸ਼ਨੀਵਾਰ ਸੁਵਿਧਾ ਕੇਂਦਰ ਟੁਰਨਾ ਵਿਖੇ 10 ਵਜੇ ਤੋਂ 12 ਵਜੇ ਤੱਕ ਲਗਾਏ ਜਾਂਦੇ ਫਰੀ ਸਿਹਤ ਸੇਵਾਵਾਂ ਚੈੱਕਅਪ ਕੈਂਪ ਦੀ ਸਰਾਹਨਾ ਵੀ ਕੀਤੀ| ਇਸ ਮੌਕੇ ਬਲਾਕ ਸੰਮਤੀ ਲੋਹੀਆਂ ਖਾਸ ਦੇ ਵਾਈਸ ਚੇਅਰਮੈਨ ਸੰਤੋਖ ਸਿੰਘ ਸਾਬਕਾ ਸਰਪੰਚ, ਮਾਰਕੀਟ ਕਮੇਟੀ ਮਹਿਤਪੁਰ ਦੇ ਚੇਅਰਮੈਨ ਜਸਬੀਰ ਸਿੰਘ ਜਲਾਲਪੁਰੀ, ਸੁੱਚਾ ਸਿੰਘ ਜੋਹਨ ਲੋਹੀਆਂ, ਡਾ. ਹਰਨੇਕ ਸਿੰਘ, ਪਰਮਜੀਤ ਸਿੰਘ ਪੰਮਾ, ਕਿਰਪਾਲ ਸਿੰਘ ਸ਼ੈਲਰ ਵਾਲੇ, ਸਰਪੰਚ ਦਰਸ਼ਨ ਸਿੰਘ ਟੁਰਨਾ ਸਮੇਤ ਹੋਰ ਪਿੰਡ ਵਾਸੀ ਵੀ ਹਾਜ਼ਰ ਸਨ|