13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-10-2026

ਵਿਸ਼ਵ ਪ੍ਰਸਿੱਧ ਇਕੋਤਰੀ ਸਮਾਗਮ ਸਿੱਖੀ ਸਿਧਾਂਤ ਦੇ ਪੂਰਨ ਪ੍ਰਤੀਕ-ਸੰਤ ਗੁਰਦਿਆਲ ਸਿੰਘ

ਟਾਂਡਾ ਉੜਮੁੜ , 12 ਅਕਤੂਬਰ ( ਦੀਪਕ ਬਹਿਲ )- ਵਿਸ਼ਵ ਪ੍ਰਸਿੱਧ ਸਾਲਾਨਾ ਇਕੋਤਰੀ ਸਮਾਗਮ ਦੇ ਚੱਲਦਿਆਂ ਰੋਜ਼ਾਨਾ ਸੰਤ ਬਾਬਾ ਗੁਰਦਿਆਲ ਸਿੰਘ ਤੇ ਹੋਰ ਸੰਤ ਮਹਾਂਪੁਰਸ਼ ਕਥਾ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕਰ ਰਹੇ ਹਨ ਜਿਸ ਦੇ ਚੱਲਦਿਆਂ ਜਿੱਥੇ ਤਪ ਅਸਥਾਨ ਬਾਬਾ ਬਲਵੰਤ ਸਿੰਘ ਵਿਖੇ ਮਾਹੌਲ ਅੰਮ੍ਰਿਤਮਈ ਬਣਿਆ ਹੋਇਆ ਉੱਥੇ ਇਸ ਇਕੋਤਰੀ ਸਮਾਗਮ ਦੇ ਚੱਲਦਿਆਂ ਅੱਜ ਜਿੱਥੇ ਪੰਜਵੀਂ ਲੜੀ ਦੀ ਆਰੰਭਤਾ ਮੌਕੇ ਸੰਤਾਂ ਮਹਾਂਪੁਰਸ਼ਾਂ ਤੇ ਪੰਥਕ ਸ਼ਖ਼ਸੀਅਤਾਂ ਨੇ ਭਰੀ ਹਾਜ਼ਰੀ । ਇਸ ਮੌਕੇ ਵੱਡੀ ਗਿਣਤੀ ਵਿਚ ਸੰਗਤ ਦੁਬਈ , ਅਮਰੀਕਾ , ਕੈਨੇਡਾ ਤੋਂ ਪੁੱਜੀਆਂ ।

ਅਜੀਤ ਡੈਸਕ 13-10-2026
ਟਾਂਡਾ ਉੜਮੁੜ , 12 ਅਕਤੂਬਰ ( ਦੀਪਕ ਬਹਿਲ )- ਵਿਸ਼ਵ ਪ੍ਰਸਿੱਧ ਸਾਲਾਨਾ ਇਕੋਤਰੀ ਸਮਾਗਮ ਦੇ ਚੱਲਦਿਆਂ ਰੋਜ਼ਾਨਾ ਸੰਤ ਬਾਬਾ ਗੁਰਦਿਆਲ ਸਿੰਘ ਤੇ ਹੋਰ ਸੰਤ ਮਹਾਂਪੁਰਸ਼ ਕਥਾ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕਰ ਰਹੇ ਹਨ ਜਿਸ ਦੇ ਚੱਲਦਿਆਂ ਜਿੱਥੇ ਤਪ ਅਸਥਾਨ ਬਾਬਾ ਬਲਵੰਤ ਸਿੰਘ ਵਿਖੇ ਮਾਹੌਲ ਅੰਮ੍ਰਿਤਮਈ ਬਣਿਆ ਹੋਇਆ ਉੱਥੇ ਇਸ ਇਕੋਤਰੀ ਸਮਾਗਮ ਦੇ ਚੱਲਦਿਆਂ ਅੱਜ ਜਿੱਥੇ ਪੰਜਵੀਂ ਲੜੀ ਦੀ ਆਰੰਭਤਾ ਮੌਕੇ ਸੰਤਾਂ ਮਹਾਂਪੁਰਸ਼ਾਂ ਤੇ ਪੰਥਕ ਸ਼ਖ਼ਸੀਅਤਾਂ ਨੇ ਭਰੀ ਹਾਜ਼ਰੀ । ਇਸ ਮੌਕੇ ਵੱਡੀ ਗਿਣਤੀ ਵਿਚ ਸੰਗਤ ਦੁਬਈ , ਅਮਰੀਕਾ , ਕੈਨੇਡਾ ਤੋਂ ਪੁੱਜੀਆਂ । ਅੱਜ ਇਸ ਇਕੋਤਰੀ ਸਮਾਗਮ ਮੌਕੇ ਸੰਤ ਬਾਬਾ ਗੁਰਦਿਆਲ ਸਿੰਘ ਤੋਂ ਇਲਾਵਾ ਸੰਤ ਬਾਬਾ ਗੁਰਦੀਪ ਸਿੰਘ ਜੀ ਖਜਾਲੇ ਵਾਲੇ ਤੇ ਹੋਰ ਸੰਤਾਂ - ਮਹਾਂਪੁਰਸ਼ਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਨਾਲ ਸੰਗਤਾਂ ਨੂੰ ਜੋੜਿਆ । ਇਸ ਇਕੋਤਰੀ ਲੜੀ ਦੌਰਾਨ ਸੰਤ ਬਾਬਾ ਜਗਦੀਪ ਸਿੰਘ ਪੁਲ ਪੁਖ਼ਤਾ , ਸੰਤ ਬਾਬਾ ਸੁਖਰਾਜ ਸਿੰਘ ਪ੍ਰੀਤਮਪੁਰਾ , ਸੰਤ ਬਾਬਾ ਅਮਰੀਕ ਸਿੰਘ ਪੁੜੈਣ , ਸੰਤ ਬਾਬਾ ਭਰਪੂਰ ਸਿੰਘ ਸ਼ੇਖ਼ਾ ਜਲੂਰ , ਸੰਤ ਬਾਬਾ ਗੁਰਦੀਪ ਸਿੰਘ ਖੁਜਾਲੇ ਵਾਲੇ , ਸੰਤ ਬਾਬਾ ਮਨੀ ਸਿੰਘ ਭੇਵੇ , ਬਾਬਾ ਲਾਲ ਸਿੰਘ ਜਲੰਧਰ , ਸੰਤ ਬਾਬਾ ਹਰਵਿੰਦਰ ਸਿੰਘ ਰੌਲ਼ੀ , ਸੰਤ ਬਾਬਾ ਕਰਮਜੀਤ ਸਿੰਘ ਭੋਜੋਵਾਲੀ ਤੇ ਸਮਾਜ ਸੇਵੀ ਤੇ ਉੱਘੇ ਸਮਾਜਸੇਵਕ ਤੇ ਕਾਰੋਬਾਰੀ ਸਤਪਾਲ ਸਿੰਘ ਮੁਲਤਾਨੀ ਸਮੇਤ ਦੁਬਈ ਦੇ ਕਾਰੋਬਾਰੀ ਅਮਰਜੀਤ ਸਿੰਘ ਕਾਹਲੋਂ , ਗੁਰਦੁਆਰਾ ਰੈਸਲਖੇਮਾ ਦੁਬਈ ਤੋਂ ਮੁੱਖ ਸੇਵਾਦਾਰ ਬਲਵਿੰਦਰ ਸਿੰਘ ਚੱਤੋਵਾਲ , ਬਿਕਰਮਜੀਤ ਸਿੰਘ ਲਾਲੀ ਸਮੇਤ ਵੱਡੀ ਗਿਣਤੀ ਵਿਚ ਸੰਗਤ ਨਤਮਸਤਕ ਹੋਈਆਂ । ਇਸ ਮੌਕੇ ਤਪ ਅਸਥਾਨ ਦੇ ਮੁਖੀ ਸੰਤ ਬਾਬਾ ਗੁਰਦਿਆਲ ਸਿੰਘ ਨੇ ਪਹੁੰਚੀਆਂ ਸਮੁੱਚੀਆਂ ਸ਼ਖ਼ਸੀਅਤਾਂ ਦਾ ਸਿਰੋਪਾਉ ਪਾ ਕੇ ਸਨਮਾਨ ਵੀ ਕੀਤਾ ।
ਪਿਛਲੀ ਖ਼ਬਰ ਉਦਯੋਗਪਤੀ ਪ੍ਰਵੀਨ ਗੇਂਦ ਨੇ ਏਸ਼ੀਅਨ ਮਾਸਟਰਜ਼ ਤੈਰਾਕੀ ਚੈਂਪੀਅਨਸ਼ਿਪ ’ਚ ਜਿੱਤੇ 2 ਕਾਂਸੀ ਦੇ ਤਗਮੇ ਅਗਲੀ ਖ਼ਬਰ ਪੰਜਾਬ ਦੇ ਪ੍ਰਸਿੱਧ ‘ਗੁਜਰਾਂਵਾਲਾ ਜਵੈਲਰਜ਼ ਭੋਲੂਸ਼ਾਹ ਗਰੁੱਪ’ ਨੇ ਨਵਾਂ ਗਹਿਣਿਆਂ ਦਾ ਸ਼ੋਅਰੂਮ ਮੁੜ ਕੀਤਾ ਲਾਂਚ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।