17-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2026

ਨਿਊ ਜਵਾਲਾ ਨਗਰ ’ਚ ਦਿਨ-ਦਿਹਾੜੇ ਐਕਟਿਵਾ ਚੋਰੀ

ਮਕਸੂਦਾਂ, 16 ਅਕਤੂਬਰ ( ਸੌਰਵ ਮਹਿਤਾ)-ਸ਼ਹਿਰ ’ਚ ਚੋਰੀਆਂ ਕਰਨ ਵਾਲਿਆਂ ਦੇ ਹੌਸਲੇ ਕਿਸ ਹੱਦ ਤੱਕ ਵਧ ਚੁੱਕੇ ਹਨ, ਇਸ ਦੀ ਮਿਸਾਲ ਨਿਊ ਜਵਾਲਾ ਨਗਰ ਵਿਚ ਸਾਹਮਣੇ ਆਏ ਮਾਮਲੇ ਤੋਂ ਮਿਲਦੀ ਹੈ। 2 ਨੌਜਵਾਨ ਪਹਿਲਾਂ ਦਿਨ-ਦਿਹਾੜੇ ਘਰ ਦੇ ਬਾਹਰੋਂ ਐਕਟਿਵਾ ਚੋਰੀ ਕਰਕੇ ਲੈ ਗਏ ਅਤੇ ਕੁਝ ਹੀ ਸਮੇਂ ਬਾਅਦ ਉਸੇ ਐਕਟਿਵਾ ’ਤੇ ਇਕ ਘਰ ’ਚੋਂ ਸਿਲੰਡਰ ਚੋਰੀ ਕਰਕੇ ਲਿਜਾਣ ਲੱਗੇ।

ਅਜੀਤ ਡੈਸਕ 17-10-2026
ਮਕਸੂਦਾਂ, 16 ਅਕਤੂਬਰ ( ਸੌਰਵ ਮਹਿਤਾ)-ਸ਼ਹਿਰ ’ਚ ਚੋਰੀਆਂ ਕਰਨ ਵਾਲਿਆਂ ਦੇ ਹੌਸਲੇ ਕਿਸ ਹੱਦ ਤੱਕ ਵਧ ਚੁੱਕੇ ਹਨ, ਇਸ ਦੀ ਮਿਸਾਲ ਨਿਊ ਜਵਾਲਾ ਨਗਰ ਵਿਚ ਸਾਹਮਣੇ ਆਏ ਮਾਮਲੇ ਤੋਂ ਮਿਲਦੀ ਹੈ। 2 ਨੌਜਵਾਨ ਪਹਿਲਾਂ ਦਿਨ-ਦਿਹਾੜੇ ਘਰ ਦੇ ਬਾਹਰੋਂ ਐਕਟਿਵਾ ਚੋਰੀ ਕਰਕੇ ਲੈ ਗਏ ਅਤੇ ਕੁਝ ਹੀ ਸਮੇਂ ਬਾਅਦ ਉਸੇ ਐਕਟਿਵਾ ’ਤੇ ਇਕ ਘਰ ’ਚੋਂ ਸਿਲੰਡਰ ਚੋਰੀ ਕਰਕੇ ਲਿਜਾਣ ਲੱਗੇ। ਹਾਲਾਂਕਿ ਐਕਟਿਵਾ ਮਾਲਕ ਦੀ ਮੁਸਤੈਦੀ ਕਾਰਨ ਇਕ ਨੌਜਵਾਨ ਕਾਬੂ ਆ ਗਿਆ, ਜਦਕਿ ਦੂਜਾ ਫ਼ਰਾਰ ਹੋਣ ਵਿਚ ਕਾਮਯਾਬ ਹੋ ਗਿਆ। ਇਸ ਘਟਨਾ ਨੇ ਪੁਲਿਸ ਦੀ ਕਾਰਵਾਈ ਦੇ ਨਾਲ-ਨਾਲ ਚੋਰੀ ਦੇ ਮਾਲ ਦੀ ਖ਼ਰੀਦੋ-ਫ਼ਰੋਖ਼ਤ ਕਰਨ ਵਾਲਿਆਂ ਵਿਰੁੱਧ ਕਾਰਵਾਈ ’ਤੇ ਵੀ ਸਵਾਲ ਖੜ੍ਹੇ ਕਰ ਦਿੱਤੇ ਹਨ। ਇਲਾਕਾ ਪ੍ਰਧਾਨ ਦਲਜੀਤ ਨਾਗਰਾ ਅਤੇ ਪੀੜਤ ਰਜਤ ਭੁਪਿੰਦਰ ਕੁਮਾਰ ਪੁੱਤਰ ਸੁਰਿੰਦਰ ਪਾਲ ਨੇ ਦੱਸਿਆ ਕਿ ਘਰ ਨੇੜੇ ਜਾਗਰਣ ਹੋਣ ਕਾਰਨ ਉਹ ਇਕ ਪਲਾਟ ਦੀ ਸਫ਼ਾਈ ਕਰਵਾ ਰਹੇ ਸਨ। ਇਸੇ ਦੌਰਾਨ ਉਨ੍ਹਾਂ ਦੀ ਮਾਤਾ ਨੇ ਘਰ ਦੇ ਬਾਹਰੋਂ ਐਕਟਿਵਾ ਚੋਰੀ ਹੋਣ ਦੀ ਜਾਣਕਾਰੀ ਦਿੱਤੀ। ਰਜਤ ਤੁਰੰਤ ਮੋਟਰਸਾਈਕਲ ’ਤੇ ਚੋਰਾਂ ਦੀ ਭਾਲ ਲਈ ਨਿਕਲ ਪਏ। ਵਾਪਸ ਆਉਂਦਿਆਂ ਨਾਗਰਾ ਪਿੰਡ ਵਾਲੀ ਸੜਕ ’ਤੇ ਉਨ੍ਹਾਂ ਨੂੰ 2 ਨੌਜਵਾਨ ਚੋਰੀ ਕੀਤੀ ਐਕਟਿਵਾ ’ਤੇ ਸਿਲੰਡਰ ਲਿਜਾਂਦੇ ਦਿਖਾਈ ਦਿੱਤੇ। ਉਨ੍ਹਾਂ ਨੇ ਮੋਟਰਸਾਈਕਲ ਨਾਲ ਐਕਟਿਵਾ ਨੂੰ ਟੱਕਰ ਮਾਰੀ, ਜਿਸ ਕਾਰਨ ਦੋਵੇਂ ਹੇਠਾਂ ਡਿੱਗ ਪਏ। ਐਕਟਿਵਾ ਚਾਲਕ ਫ਼ਰਾਰ ਹੋ ਗਿਆ, ਜਦਕਿ ਦੂਜੇ ਨੂੰ ਨੇੜਲੇ ਘਰ ’ਚੋਂ ਕਾਬੂ ਕਰ ਲਿਆ ਗਿਆ। ਪੀੜਤ ਅਨੁਸਾਰ ਸੀ.ਸੀ.ਟੀ.ਵੀ. ਫੁਟੇਜ ਵਿਚ ਇਕ ਨੌਜਵਾਨ ਨੂੰ ਨਿਗਰਾਨੀ ਕਰਦਿਆਂ ਅਤੇ ਦੂਜੇ ਨੂੰ ਐਕਟਿਵਾ ਦੀਆਂ ਤਾਰਾਂ ਤੋੜ ਕੇ ਲਿਜਾਂਦਿਆਂ ਦੇਖਿਆ ਜਾ ਸਕਦਾ ਹੈ। ਥਾਣਾ ਡਵੀਜ਼ਨ ਨੰਬਰ 1 ਦੇ ਮੁਖੀ ਨੇ ਦੱਸਿਆ ਕਿ ਮੁਲਜ਼ਮ ਪਹਿਲਾਂ ਵੀ ਤਿੰਨ-ਚਾਰ ਥਾਵਾਂ ’ ਤੇ ਐਕਟਿਵਾ ਚੋਰੀ ਕਰ ਚੁੱਕੇ ਹਨ ਅਤੇ ਇਕ ਹੋਰ ਐਕਟਿਵਾ ਵੀ ਬਰਾਮਦ ਕੀਤੀ ਗਈ ਹੈ।
ਪਿਛਲੀ ਖ਼ਬਰ ਜ਼ਿਲ੍ਹੇ ’ਚ ਪਰਾਲੀ ਦੀ ਰਹਿੰਦ-ਖੂੰਹਦ ਸਾੜਨ ਦਾ ਸਿਲਸਿਲਾ ਹੋਇਆ ਸ਼ੁਰੂ, ਪਿਛਲੇ 2 ਦਿਨਾਂ ਦੌਰਾਨ 3 ਮਾਮਲੇ ਆਏ ਸਾਹਮਣੇ ਅਗਲੀ ਖ਼ਬਰ ਰਾਜ ਕੁਮਾਰ ਭੱਲਾ ਪੰਜਾਬ ਭਾਜਪਾ ਕਾਰਜਕਾਰਨੀ ਮੈਂਬਰ ਨਿਯੁਕਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।