ਡਬਲ ਇੰਜਣ ਸਰਕਾਰ ਨੂੰ ਮੌਕਾ ਦੇਣ ਨਾਲ ਹਰਿਆਣਾ ਵਾਂਗ ਪੰਜਾਬ ਵਿਚ ਵੀ ਹੋਵੇਗੀ ਉਦਯੋਗਿਕ ਤਰੱਕੀ -ਨਾਇਬ ਸਿੰਘ ਸੈਣੀ
ਮੁੱਖ ਮੰਤਰੀ ਨੇ ਪਵਿੰਦਰ ਬਹਿਲ ਦੇ ਨਿਵਾਸ ਸਥਾਨ ’ਤੇ ਕੀਤੀ ਸ਼ਿਰਕਤ, ਉਦਯੋਗਪਤੀਆਂ ਨੇ ਕੀਤਾ ਭਰਵਾਂ ਸਵਾਗਤ
ਜਲੰਧਰ, 18 ਅਕਤੂਬਰ (ਸ਼ਿਵ)–ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਜਲੰਧਰ ਵਿਖੇ ਸ੍ਰੀ ਦੇਵੀ ਤਲਾਬ ਮੰਦਰ ਦੇ ਖਜਾਨਚੀ ਪਵਿੰਦਰ ਬਹਿਲ ਦੇ ਨਿਵਾਸ ਸਥਾਨ ’ਤੇ ਪਹੁੰਚ ਕੇ ਪਰਿਵਾਰਕ ਮੈਂਬਰਾਂ ਅਤੇ ਸ਼ਹਿਰ ਦੇ ਉਦਯੋਗ ਜਗਤ ਨਾਲ ਜੁੜੀਆਂ ਪ੍ਰਮੁੱਖ ਸ਼ਖ਼ਸੀਅਤਾਂ ਨਾਲ ਮੁਲਾਕਾਤ ਕੀਤੀ। ਇਸ ਮੌਕੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ ਅਤੇ ਉਦਯੋਗਪਤੀਆਂ ਤੇ ਪਤਵੰਤਿਆਂ ਵੱਲੋਂ ਉਨ੍ਹਾਂ ਨੂੰ ਗੁਲਦਸਤੇ ਭੇਟ ਕਰਕੇ ਸਨਮਾਨਿਤ ਕੀਤਾ ਗਿਆ।
ਜਲੰਧਰ, 18 ਅਕਤੂਬਰ (ਸ਼ਿਵ)–ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਜਲੰਧਰ ਵਿਖੇ ਸ੍ਰੀ ਦੇਵੀ ਤਲਾਬ ਮੰਦਰ ਦੇ ਖਜਾਨਚੀ ਪਵਿੰਦਰ ਬਹਿਲ ਦੇ ਨਿਵਾਸ ਸਥਾਨ ’ਤੇ ਪਹੁੰਚ ਕੇ ਪਰਿਵਾਰਕ ਮੈਂਬਰਾਂ ਅਤੇ ਸ਼ਹਿਰ ਦੇ ਉਦਯੋਗ ਜਗਤ ਨਾਲ ਜੁੜੀਆਂ ਪ੍ਰਮੁੱਖ ਸ਼ਖ਼ਸੀਅਤਾਂ ਨਾਲ ਮੁਲਾਕਾਤ ਕੀਤੀ। ਇਸ ਮੌਕੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ ਅਤੇ ਉਦਯੋਗਪਤੀਆਂ ਤੇ ਪਤਵੰਤਿਆਂ ਵੱਲੋਂ ਉਨ੍ਹਾਂ ਨੂੰ ਗੁਲਦਸਤੇ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਵਿਸ਼ੇਸ਼ ਮੁਲਾਕਾਤ ਦੌਰਾਨ ਪੰਜਾਬ ਦੇ ਉਦਯੋਗਿਕ ਵਿਕਾਸ, ਵਪਾਰਕ ਗਤੀਵਿਧੀਆਂ ਅਤੇ ਹਰਿਆਣਾ ਤੇ ਪੰਜਾਬ ਦੇ ਆਪਸੀ ਸਬੰਧਾਂ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਮੌਕੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਉਦਯੋਗਪਤੀਆਂ ਨਾਲ ਗੱਲਬਾਤ ਕਰਦਿਆਂ ਪੰਜਾਬ ਵਿਚ ਵੀ ਡਬਲ ਇੰਜਣ ਸਰਕਾਰ ਨੂੰ ਮੌਕਾ ਦੇਣ ਦੀ ਅਪੀਲ ਕੀਤੀ। ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਹਰਿਆਣਾ ਪੰਜਾਬ ਦਾ ਛੋਟਾ ਭਰਾ ਹੈ। ਉਨ੍ਹਾਂ ਉਦਯੋਗਪਤੀਆਂ ਨੂੰ ਅਪੀਲ ਕੀਤੀ ਕਿ ਉਹ ਇੱਕ ਵਾਰ ਛੋਟੇ ਭਰਾ ਹਰਿਆਣਾ ਦੀ ਗੱਲ ਮੰਨਣ ਅਤੇ ਪੰਜਾਬ ਵਿਚ ਵੀ ਡਬਲ ਇੰਜਣ ਸਰਕਾਰ ਨੂੰ ਮੌਕਾ ਦੇਣ, ਤਾਂ ਜੋ ਹਰਿਆਣਾ ਦੀ ਤਰ੍ਹਾਂ ਪੰਜਾਬ ਵਿਚ ਵੀ ਉਦਯੋਗਾਂ ਅਤੇ ਕਾਰੋਬਾਰ ਨੂੰ ਤਰੱਕੀ ਦੇ ਮੌਕੇ ਮਿਲ ਸਕਣ।ਉਨ੍ਹਾਂ ਹਰਿਆਣਾ ਵਿਚ ਉਦਯੋਗਾਂ ਦੀ ਪ੍ਰਗਤੀ ਦਾ ਜ਼ਿਕਰ ਕਰਦਿਆਂ ਕਿਹਾ ਕਿ ਪੰਜਾਬ ਵਿਚ ਵੀ ਉਦਯੋਗਿਕ ਵਿਕਾਸ ਅਤੇ ਵਪਾਰ ਨੂੰ ਹੋਰ ਹੁਲਾਰਾ ਦੇਣ ਦੀਆਂ ਸੰਭਾਵਨਾਵਾਂ ਹਨ। ਇਸ ਦੌਰਾਨ ਉਦਯੋਗਪਤੀਆਂ ਨਾਲ ਵੱਖ-ਵੱਖ ਮੁੱਦਿਆਂ ’ਤੇ ਚਰਚਾ ਕੀਤੀ ਗਈ। ਮੁੱਖ ਮੰਤਰੀ ਦੀ ਉਦਯੋਗ ਜਗਤ ਨਾਲ ਹੋਈ ਇਸ ਮੁਲਾਕਾਤ ਦੌਰਾਨ ਪੰਜਾਬ ਦੇ ਕਾਰੋਬਾਰੀ ਮਾਹੌਲ ਅਤੇ ਉਦਯੋਗਿਕ ਤਰੱਕੀ ਦਾ ਮੁੱਦਾ ਪ੍ਰਮੁੱਖ ਰਿਹਾ। ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਆਮਦ ਮੌਕੇ ਬਹਿਲ ਪਰਿਵਾਰ ਵਲੋਂ ਉਨ੍ਹਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਜਨਕ ਰਾਣੀ ਬਹਿਲ, ਪਵਿੰਦਰ ਬਹਿਲ, ਵਿਪਨ ਬਹਿਲ, ਪੂਨਮ ਬਹਿਲ, ਪੂਜਾ ਬਹਿਲ, ਤਜਿੰਦਰ ਸਿੰਘ ਸੱਗੂ, ਨੀਤਿਕਾ (ਨਿਸ਼ੂ) ਅਤੇ ਮੰਨਤ ਨੇ ਮੁੱਖ ਮੰਤਰੀ ਨੂੰ ਮਾਂ ਦੀ ਚੁੰਨੀ ਅਤੇ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ। ਇਸ ਮੌਕੇ ਪਰਿਵਾਰਕ ਮੈਂਬਰਾਂ ਅਤੇ ਹੋਰ ਪਤਵੰਤਿਆਂ ਨੇ ਮੁੱਖ ਮੰਤਰੀ ਦਾ ਨਿੱਘਾ ਸਵਾਗਤ ਕੀਤਾ। ਸਮਾਗਮ ਵਿਚ ਸ਼ਹਿਰ ਦੇ ਰਾਜਨੀਤਿਕ, ਸਮਾਜਿਕ ਅਤੇ ਉਦਯੋਗਿਕ ਖੇਤਰ ਨਾਲ ਜੁੜੀਆਂ ਕਈ ਪ੍ਰਮੁੱਖ ਸ਼ਖ਼ਸੀਅਤਾਂ ਨੇ ਸ਼ਿਰਕਤ ਕੀਤੀ। ਇਸ ਮੌਕੇ ਸ੍ਰੀ ਦੇਵੀ ਤਲਾਬ ਮੰਦਰ ਦੇ ਪ੍ਰਧਾਨ ਸ਼ੀਤਲ ਵਿਜ, ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਅਸ਼ੋਕ ਸਰੀਨ, ਸਾਬਕਾ ਮੰਤਰੀ ਮਨੋਰੰਜਨ ਕਾਲੀਆ, ਸਾਬਕਾ ਵਿਧਾਇਕ ਕ੍ਰਿਸ਼ਨ ਦੇਵ ਭੰਡਾਰੀ, ਵਿਧਾਇਕ ਜਗਮੀਤ ਸਿੰਘ ਬਰਾੜ, ਵਿਧਾਇਕ ਸਰਬਜੀਤ ਸਿੰਘ ਮੱਕੜ, ਨਰੇਸ਼ ਸਹਿਗਲ, ਡਾ. ਸਤਪਾਲ ਗੁਪਤਾ, ਚਰਨਜੀਤ ਸਿੰਘ ਮੈਂਗੀ, ਨਰਿੰਦਰ ਸਹਿਗਲ, ਦਿਨੇਸ਼ ਸਹਿਗਲ, ਭਾਜਪਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਅਮਰਜੀਤ ਸਿੰਘ ਅਮਰੀ, ਸ਼ਾਂਤ ਗੁਪਤਾ, ਰਿੱਕੀ ਸਹਿਗਲ, ਰਾਜੇਸ਼ ਅਗਰਵਾਲ, ਵਿਨੋਦ ਗੁਪਤਾ, ਅਸ਼ੋਕ ਮਲਹੋਤਰਾ, ਅਜੈ ਲਾਲੀ, ਸੰਜੇ ਕੋਛੜ ਤੇ ਹੋਰ ਵੀ ਲੋਕ ਹਾਜ਼ਰ ਸਨ।