20-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2026

ਧਾਰਮਿਕ ਉਤਸਵ ਸੰਮਤੀ ਵਲੋਂ 254ਵਾਂ ਰਾਸ਼ਨ ਵੰਡ ਸਮਾਰੋਹ

ਆਦਮਪੁਰ 19 ਅਕਤੂਬਰ (ਰਮਨ ਦਵੇਸਰ)-ਧਾਰਮਿਕ ਉਤਸਵ ਸੰਮਤੀ ਆਦਮਪੁਰ ਵਲੋਂ ਸਵ: ਪਰਮਜੀਤ ਸਿੰਘ ਪੰਮਾ (ਯੂ. ਕੇ.)

ਅਜੀਤ ਡੈਸਕ 20-10-2026
ਆਦਮਪੁਰ 19 ਅਕਤੂਬਰ (ਰਮਨ ਦਵੇਸਰ)-ਧਾਰਮਿਕ ਉਤਸਵ ਸੰਮਤੀ ਆਦਮਪੁਰ ਵਲੋਂ ਸਵ: ਪਰਮਜੀਤ ਸਿੰਘ ਪੰਮਾ (ਯੂ. ਕੇ.) ਨੂੰ ਸਮਰਪਿਤ 254ਵਾਂ ਰਾਸ਼ਨ ਵੰਡ ਸਮਾਰੋਹ ਸੰਮਤੀ ਦੇ ਚੇਅਰਮੈਨ ਸੁਆਮੀ ਰਾਮ ਭਾਰਤੀ ਦੀ ਅਗਵਾਈ ਹੇਠ ਪ੍ਰਾਚੀਨ ਸ਼ਿਵ ਮੰਦਰ ਅਲਾਵਲਪੁਰ ਰੋਡ ਆਦਮਪੁਰ ਵਿਖੇ ਕਰਵਾਇਆ ਗਿਆ। ਸਮਾਰੋਹ ਦੌਰਾਨ ਮੁੱਖ ਮਹਿਮਾਨ ਵਜੋਂ ਸੁਖਵਿੰਦਰ ਕੌਰ ਲਾਲੀ (ਯੂ. ਕੇ.), ਅਤੇ ਕੰਚਨ ਟੰਡਨ ਮੁੱਖ ਅਧਿਆਪਕਾ ਸਰਕਾਰੀ ਪ੍ਰਾਇਮਰੀ ਸਕੂਲ (ਲੜਕੀਆਂ) ਆਦਮਪੁਰ ਅਤੇ ਵਿਸ਼ੇਸ਼ ਮਹਿਮਾਨ ਵਜੋਂ ਸਮਾਜ ਸੇਵਕ ਐਸ.ਐਲ. ਭਾਟੀਆ, ਮਨਮੋਹਨ ਸਿੰਘ ਬਾਬਾ ਪ੍ਰਧਾਨ ਜਾਗਿਰਤੀ ਚੈਰੀਟੇਬਲ ਸੁਸਾਇਟੀ ਆਦਮਪੁਰ ਅਤੇ ਸ਼ਰੇਹਾ ਟੰਡਨ ਸ਼ਾਮਿਲ ਹੋਏ। ਇਸ ਮੌਕੇ ਐਸ. ਐਲ. ਭਾਟੀਆ ਅਤੇ ਮੈਡਮ ਕੰਚਨ ਟੰਡਨ ਨੇ ਕਿਹਾ ਕਿ ਧਾਰਮਿਕ ਉਤਸਵ ਸੰਮਤੀ ਲਗਾਤਾਰ 21 ਸਾਲਾਂ ਤੋਂ ਬੇਸਹਾਰਾ ਤੇ ਲੋੜਵੰਦ ਪਰਿਵਾਰਾਂ ਦੀ ਮਦਦ ਕਰਦੇ ਆ ਰਹੀ ਹੈ। ਸੰਮਤੀ ਵਲੋਂ ਇਹ ਬਹੁਤ ਵਧੀਆ ਉਪਰਾਲਾ ਕੀਤਾ ਜਾ ਰਿਹਾ ਹੈ । ਇਸ ਮੌਕੇ ਪ੍ਰਧਾਨ ਮੰਗਤ ਰਾਮ ਸ਼ਰਮਾ, ਸ਼ਾਮ ਸੁੰਦਰ ਸ਼ਰਮਾ, ਅਨਿਲ ਸ਼ਰਮਾ, ਸੁਦਾਮਾ ਭਗਤ, ਪਵਨ ਬਸੀ, ਗੁਲਸ਼ਨ ਦਿਲਬਾਗੀ, ਕੁੱਲਦੀਪ ਦੁਗਲ, ਸੁਸ਼ੀਲ ਡੋਗਰਾ, ਪਵਨ ਉਬਰਾਏ, ਅਰਵਿੰਦ ਪਰਾਸ਼ਰ, ਰਾਕੇਸ਼ ਆਵਲ, ਬਲਵੀਰ ਅਤੇ ਹੋਰ ਹਾਜ਼ਰ ਸਨ।
ਪਿਛਲੀ ਖ਼ਬਰ ਅਪੈਕਸ ਇੰਟਰਨੈਸ਼ਨਲ ਪਬਲਿਕ ਸਕੂਲ, ਨਕੋਦਰ ਵਿਖੇ ਦੁਸਹਿਰੇ ਦਾ ਤਿਉਹਾਰ ਮਨਾਇਆ ਅਗਲੀ ਖ਼ਬਰ ਸ਼ਾਹਕੋਟ ਵਿਖੇ ਪਾਵਨ ਅਖੰਡ ਜੋਤ ਦਾ ਸ਼ਾਨਦਾਰ ਸਵਾਗਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।