22-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2026

ਮਹਿਤਪੁਰ ਇਲਾਕੇ ’ਚ ਖੁੱਲ੍ਹੇਆਮ ਵਿਕ ਰਹੇ ਮੈਡੀਕਲ ਅਤੇ ਹੋਰ ਨਸ਼ੇ ਨੂੰ ਰੋਕਣ ਲਈ ਸਰਕਾਰ ਅਤੇ ਪ੍ਰਸ਼ਾਸਨ ਪੂਰੀ ਤਰ੍ਹਾਂ ਫੇਲ੍ਹ-ਕਿਸਾਨ ਆਗੂ

ਮਹਿਤਪੁਰ, 21 ਅਕਤੂਬਰ (ਲਖਵਿੰਦਰ ਸਿੰਘ)-ਪੰਜਾਬ ਦੀ ਨੌਜਵਾਨੀ ਦਿਨ ਪ੍ਰਤੀ ਦਿਨ ਨਸ਼ੇ ਦਲ-ਦਲ ਵਿੱਚ ਡੁੱਬਦੀ ਜਾ ਰਹੀ ਹੈ। ਇਸ ਸਬੰਧੀ ਪੱਤਰਕਾਰਾਂ ਨਾਲ ਨਸ਼ੇ ਦੇ ਮੁੱਦੇ ’ਤੇ ਗੱਲਬਾਤ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਦੁਆਬਾ ਦੇ ਆਗੂ ਕਸ਼ਮੀਰ ਸਿੰਘ ਪੰਨੂ, ਕਾਮਰੇਡ ਤਰਸੇਮ ਪੀਟਰ, ਨਰਿੰਦਰ ਸਿੰਘ ਉਧੋਵਾਲ ਆਦਿ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਪੰਜਾਬ ਦੀ ਸੱਤਾ ’ਤੇ ਕਾਬਜ਼ ਹੋਏ ਨੂੰ ਅੱਜ ਸਾਢੇ ਚਾਰ ਸਾਲ ਤੋਂ ਵੀ ਵੱਧ ਦਾ ਸਮਾਂ ਹੋ ਗਿਆ ਪਰ ਨਸ਼ਾ ਤਾਂ ਪੰਜਾਬ ’ਚੋਂ ਕੀ ਖ਼ਤਮ ਹੋਣਾ ਸੀ ਪੰਜਾਬ ਦੇ ਨੌਜਵਾਨ ਹੀ ਪੰਜਾਬ ’ਚੋਂ ਖ਼ਤਮ ਹੁੰਦੇ ਜਾ ਰਹੇ ਹਨ।

ਕਿਸਾਨ ਜਥੇਬੰਦੀਆਂ ਦੇ ਆਗੂ। 22-10-2026
ਮਹਿਤਪੁਰ, 21 ਅਕਤੂਬਰ (ਲਖਵਿੰਦਰ ਸਿੰਘ)-ਪੰਜਾਬ ਦੀ ਨੌਜਵਾਨੀ ਦਿਨ ਪ੍ਰਤੀ ਦਿਨ ਨਸ਼ੇ ਦਲ-ਦਲ ਵਿੱਚ ਡੁੱਬਦੀ ਜਾ ਰਹੀ ਹੈ। ਇਸ ਸਬੰਧੀ ਪੱਤਰਕਾਰਾਂ ਨਾਲ ਨਸ਼ੇ ਦੇ ਮੁੱਦੇ ’ਤੇ ਗੱਲਬਾਤ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਦੁਆਬਾ ਦੇ ਆਗੂ ਕਸ਼ਮੀਰ ਸਿੰਘ ਪੰਨੂ, ਕਾਮਰੇਡ ਤਰਸੇਮ ਪੀਟਰ, ਨਰਿੰਦਰ ਸਿੰਘ ਉਧੋਵਾਲ ਆਦਿ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਪੰਜਾਬ ਦੀ ਸੱਤਾ ’ਤੇ ਕਾਬਜ਼ ਹੋਏ ਨੂੰ ਅੱਜ ਸਾਢੇ ਚਾਰ ਸਾਲ ਤੋਂ ਵੀ ਵੱਧ ਦਾ ਸਮਾਂ ਹੋ ਗਿਆ ਪਰ ਨਸ਼ਾ ਤਾਂ ਪੰਜਾਬ ’ਚੋਂ ਕੀ ਖ਼ਤਮ ਹੋਣਾ ਸੀ ਪੰਜਾਬ ਦੇ ਨੌਜਵਾਨ ਹੀ ਪੰਜਾਬ ’ਚੋਂ ਖ਼ਤਮ ਹੁੰਦੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਮਹਿਤਪੁਰ ਇਲਾਕੇ ਵਿਚ ਮੈਡੀਕਲ ਤੇ ਹੋਰ ਨਸ਼ੇ ਸ਼ਰੇਆਮ ਮਿਲ ਰਹੇ ਹਨ ਜਿਸ ਦੀ ਲਪੇਟ ’ਚ ਮਹਿਤਪੁਰ ਦੇ ਨਾਬਾਲਕ ਬੱਚੇ, ਬੱਚੀਆਂ ਤੇ ਨੌਜਵਾਨ ਹਨ ਕਿਉਕਿ ਮਹਿਤਪੁਰ ਵਿਚ ਮੈਡੀਕਲ ਨਸ਼ਾ ਹਰ ਗਲੀ ਮੁਹੱਲਿਆ ਵਿੱਚ ਮਿੱਲ ਰਿਹਾ ਹੈ । ਗੱਲ ਥਾਣਾ ਮਹਿਤਪੁਰ ਦੀ ਕਰੀਏ ਤਾਂ ਮਹਿਤਪੁਰ ਦੇ ਕਈ ਮੈਡੀਕਲ ਸਟੋਰਾਂ, ਮੁਹੱਲਿਆਂ ਤੇ ਇਲਾਕੇ ਅਧੀਨ ਆਉਂਦੇ ਕਈ ਅਜਿਹੇ ਪਿੰਡ ਜਿੱਥੇ ਨਸ਼ਾ ਸ਼ਰੇਆਮ ਵਿਕਦਾ ਹੈ। ਪੁਲਿਸ ਪ੍ਰਸ਼ਾਸਨ ਦੇ ਲੱਖ ਦਾਅਵਿਆਂ ਦੇ ਬਾਵਜੂਦ ਮਹਿਤਪੁਰ ਇਲਾਕੇ ਵਿੱਚ ਕਰੋੜਾਂ ਦੀ ਜਾਇਦਾਦ ਬਣਾਉਣ ਵਾਲੇ ਨਸ਼ੇ ਦੇ ਸੌਦਾਗਰਾਂ ਵੱਲੋਂ ਵੀ ਬਣਾਈ ਗੈਰ ਕਾਨੂੰਨੀ ਜਾਇਦਾਦ ਉੱਤੇ ਪ੍ਰਸ਼ਾਸਨ ਹੱਥ ਪਾਉਣ ਲਈ ਤਿਆਰ ਨਹੀਂ।
ਪਿਛਲੀ ਖ਼ਬਰ ਨਸ਼ਿਆਂ ਨੂੰ ਲੈ ਕੇ ਸਰਕਾਰ ਦੇ ਦਾਅਵੇ ਤੇ ਵਾਅਦੇ ਸਭ ਝੂਠੇ ਸਾਬਤ ਹੋਏ -ਮਨਜੀਤ ਸਿੰਘ ਖਾਲਸਾ ਅਗਲੀ ਖ਼ਬਰ ਤਰਸੇਮ ਬੱਧਣ ਨੂੰ ਸਦਮਾ-ਪਤਨੀ ਦਾ ਦਿਹਾਂਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।