24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2026

‘ਗੋਸੀਕੋਨ 2026’ ਅੰਤਰਰਾਸ਼ਟਰੀ ਕਾਨਫਰੰਸ ’ਚ ਡਾ. ਸਤਪਾਲ ਗੁਪਤਾ ਨੂੰ ਬਤੌਰ ਫੈਕਲਟੀ ਮਿਲਿਆ ਸੱਦਾ ਨਵੀਂ ਦਿੱਲੀ ਵਿਖੇ ਅੱਜ ਤੇ ਭਲਕੇ ਕਾਨਫਰੰਸ ’ਚ ਹੋਣਗੇ ਸ਼ਾਮਿਲ

ਜਲੰਧਰ, 23 ਅਕਤੂਬਰ (ਐੱਮ. ਐੱਸ.

ਹੱਡੀਆਂ ਤੇ ਜੋੜਾਂ ਦੇ ਮਾਹਿਰ ਡਾ. ਸਤਪਾਲ ਗੁਪਤਾ ਜਾਣਕਾਰੀ ਦਿੰਦੇ ਹੋਏ। 24-10-2026
ਜਲੰਧਰ, 23 ਅਕਤੂਬਰ (ਐੱਮ. ਐੱਸ. ਲੋਹੀਆ)-ਸਥਾਨਕ ਕਿਸ਼ਨਪੁਰਾ ਚੌਕ ਨੇੜੇ ਚੱਲ ਰਹੇ ਕਮਲ ਹਸਪਤਾਲ ‘ਚ ਬਤੌਰ ਹੱਡੀਆਂ ਦੇ ਮਾਹਿਰ ਸੇਵਾਵਾਂ ਦੇ ਰਹੇ ਡਾ. ਸਤਪਾਲ ਗੁਪਤਾ ਨੂੰ ਜੇਰੀਏਟ੍ਰਿਕ ਆਰਥੋਪੈਡਿਕ ਸੁਸਾਇਟੀ ਆਫ਼ ਇੰਡੀਆ ਵਲੋਂ 23, 24 ਅਤੇ 25 ਅਕਤੂਬਰ ਨੂੰ ਨਵੀਂ ਦਿੱਲੀ ਦੇ ‘ਇੰਡੀਅਨ ਸਪਾਈਨਲ ਇੰਜਰੀਜ਼ ਸੈਂਟਰ ਮਲਟੀ ਸਪੈਸ਼ਿਲਿਟੀ ਹਸਪਤਾਲ ਵਿਖੇ ਹੋ ਰਹੀ ‘ਗੋਸੀਕੋਨ 2026’ ਅੰਤਰਰਾਸ਼ਟਰੀ ਕਾਨਫਰੰਸ ‘ਚ ਬਤੌਰ ਫੈਕਲਟੀ-ਚੇਅਰਪਰਸਨ ਸੱਦਾ ਦਿੱਤਾ ਗਿਆ ਹੈ। ਇਸ ਕਾਨਫਰੰਸ ’ਚ ਲੋਕ ਸਭਾ ਦੇ ਸਪੀਕਰ ਓਮ ਬਿਰਲਾ ਬਤੌਰ ਮੁੱਖ ਮਹਿਮਾਨ ਸ਼ਿਰਕਤ ਕਰਨਗੇ। ਇਸ ਮੌਕੇ ਹੱਡੀਆਂ ਤੇ ਜੋੜਾਂ ਦੇ ਮਾਹਿਰ ਡਾ. ਸਤਪਾਲ ਗੁਪਤਾ ਕਾਨਫਰੰਸ ’ਚ ਸ਼ਾਮਿਲ ਦੇਸ਼ ਵਿਦੇਸ਼ ਤੋਂ ਆਏ ਮਾਹਿਰਾਂ ਨਾਲ ਆਪਣੇ ਤਜਰਬੇ ਤੇ ਉਨ੍ਹਾਂ ਨਾਲ ਆਧੁਨਿਕ ਇਲਾਜ ਸੰਬੰਧੀ ਜਾਣਕਾਰੀ ਸਾਂਝੀ ਕਰਨਗੇ।
ਪਿਛਲੀ ਖ਼ਬਰ ਸੇਂਟ ਸੋਲਜਰ ਇੰਸਟੀਚਿਊਟ ਆਫ ਹੋਟਲ ਮੈਨੇਜਮੈਂਟ ਦੇ 2 ਵਿਦਿਆਰਥੀਆਂ ਦੀ ਨੋਵੋਟੈਲ, ਬੈਂਗਲੁਰੂ ਵਿਖੇ ਪਲੇਸਮੈਂਟ ਅਗਲੀ ਖ਼ਬਰ ਪਾਸਪੋਰਟ ਦਫ਼ਤਰ ਦੇ ਸਟਾਫ ਨੇ ਚਲਾਇਆ ਸਫ਼ਾਈ ਅਭਿਆਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।