25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-10-2026

ਸੇਂਟ ਸੋਲਜਰ ਆਈ . ਟੀ . ਆਈ ਨੂੰ ਮਿਲੇ ਕੰਪਿਊਟਰ ਤੇ ਇਲੈਕਟ੍ਰੀਸ਼ੀਅਨ ਵਿਸ਼ਿਆਂ ਦੇ ਨਵੇਂ ਇੰਸਟ੍ਰਕਟਰ ਕੁਲਵਿੰਦਰ ਸਿੰਘ ਘੁੱਲਾ ਤੇ ਮਨਪ੍ਰੀਤ ਕੌਰ ਨੇ ਸੰਭਾਲਿਆ ਚਾਰਜ

ਸ਼ਾਹਕੋਟ, 24 ਅਕਤੂਬਰ (ਦਲਜੀਤ ਸਿੰਘ ਸਚਦੇਵਾ)- ਸੇਂਟ ਸੋਲਜਰ ਆਈ. ਟੀ.

ਅਜੀਤ ਡੈਸਕ 25-10-2026
ਸ਼ਾਹਕੋਟ, 24 ਅਕਤੂਬਰ (ਦਲਜੀਤ ਸਿੰਘ ਸਚਦੇਵਾ)- ਸੇਂਟ ਸੋਲਜਰ ਆਈ.ਟੀ.ਆਈ ਸ਼ਾਹਕੋਟ ਵਿਖੇ ਪਿਛਲੇ ਲੰਮੇ ਸਮੇਂ ਤੋਂ ਕੰਪਿਊਟਰ ਅਤੇ ਇਲੈਕਟ੍ਰੀਸ਼ੀਅਨ ਵਿਸ਼ਿਆਂ ਦੀਆਂ ਖ਼ਾਲੀ ਪਈਆਂ ਅਸਾਮੀਆਂ ਨੂੰ ਭਰਦਿਆਂ ਮਨਪ੍ਰੀਤ ਕੌਰ ਨੂੰ ਇੰਸਟ੍ਰਕਟਰ (ਕੰਪਿਊਟਰ) ਅਤੇ ਕੁਲਵਿੰਦਰ ਸਿੰਘ ਘੁੱਲਾ ਨੂੰ ਇੰਸਟ੍ਰਕਟਰ (ਇਲੈਕਟ੍ਰੀਸ਼ੀਅਨ) ਵਜੋਂ ਤਾਇਨਾਤ ਕੀਤਾ ਗਿਆ ਹੈ। ਕੁਲਵਿੰਦਰ ਸਿੰਘ ਘੁੱਲਾ ਤੇ ਮਨਪ੍ਰੀਤ ਕੌਰ ਨੇ ਪ੍ਰਿੰਸੀਪਲ ਜਤਿੰਦਰ ਸਿੰਘ ਦੀ ਹਾਜ਼ਰੀ ’ਚ ਆਪਣਾ ਚਾਰਜ ਸੰਭਾਲਿਆ ਤੇ ਕਿਹਾ ਕਿ ਉਹ ਆਪਣੀ ਜ਼ਿੰਮੇਵਾਰੀ ਨੂੰ ਪੂਰੀ ਮਿਹਨਤ, ਲਗਨ ਤੇ ਇਮਾਨਦਾਰੀ ਨਾਲ ਨਿਭਾਉਣਗੇ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਸਬੰਧਿਤ ਵਿਸ਼ਿਆਂ ਦੀ ਮਿਆਰੀ ਸਿੱਖਿਆ ਤੇ ਤਕਨੀਕੀ ਸਿਖਲਾਈ ਪ੍ਰਦਾਨ ਕਰਨਾ ਉਨ੍ਹਾਂ ਦੀ ਪਹਿਲ ਹੋਵੇਗੀ, ਤਾਂ ਜੋ ਵਿਦਿਆਰਥੀ ਆਪਣੇ ਹੁਨਰ ਨੂੰ ਨਿਖਾਰ ਕੇ ਭਵਿੱਖ ਵਿਚ ਰੁਜ਼ਗਾਰ ਦੇ ਬਿਹਤਰ ਮੌਕੇ ਹਾਸਲ ਕਰ ਸਕਣ। ਇਸ ਮੌਕੇ ਮੁਖਤਿਆਰ ਸਿੰਘ ਇੰਸਟ੍ਰਕਟਰ (ਪਲੰਬਰ), ਕਲਰਕ ਸੁਖਵਿੰਦਰ ਸਿੰਘ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਦੇ ਬੋਰਡ ਆਫ਼ ਮੈਨੇਜਮੈਂਟ ਦੀ 12 ਵੀਂ ਮੀਟਿੰਗ ਅਗਲੀ ਖ਼ਬਰ ਸ਼ਾਹਕੋਟ ’ ਚ ਭਗਵਾਨ ਵਾਲਮੀਕਿ ਦੇ ਪ੍ਰਗਟ ਦਿਵਸ ਸੰਬੰਧੀ ਵਿਸ਼ਾਲ ਸ਼ੋਭਾ ਯਾਤਰਾ ਕੱਲ੍ਹ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।