ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਫ਼ਰੰਟ ਅਤੇ ਸਾਂਝਾ ਮੁਲਾਜ਼ਮ ਮੰਚ ਪੰਜਾਬ ਦੇ ਐਕਸ਼ਨਾਂ ’ਚ ਸ਼ਾਮਿਲ ਹੋਣ ਦਾ ਫ਼ੈਸਲਾ
ਗੁਰਾਇਆ, 25 ਅਕਤੂਬਰ (ਬਲਵਿੰਦਰ ਸਿੰਘ)-ਮਿਊਂਸੀਪਲ ਪੈਨਸ਼ਨਰ ਵੈੱਲਫੇਅਰ ਯੂਨੀਅਨ ਜ਼ਿਲ੍ਹਾ ਜਲੰਧਰ ਦੀ ਮੀਟਿੰਗ ਸਤਨਾਮ ਸਿੰਘ ਸ਼ਾਹਕੋਟ ਦੀ ਪ੍ਰਧਾਨਗੀ ਹੇਠ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਹੋਈ। ਮੀਟਿੰਗ ਤਾਰਾ ਸਿੰਘ ਬੀਕਾ, ਸਤਨਾਮ ਸਿੰਘ ਸ਼ਾਹਕੋਟ, ਧਰਮਪਾਲ ਆਦਮਪੁਰ, ਲਲਿਤ ਕੁਮਾਰ, ਰਸ਼ੀਦ ਕੁਮਾਰ ਮਸੀਹ, ਕਸ਼ਮੀਰ ਸਿੰਘ ਬਾਜਵਾ ਤੇ ਤਜਿੰਦਰ ਸਿੰਘ ਨੇ ਵਿਚਾਰ ਪ੍ਰਗਟ ਕਰਦਿਆਂ ਪੰਜਾਬ ਸਰਕਾਰ ਦੀ ਮੁਲਾਜ਼ਮਾਂ ਤੇ ਪੈਨਸ਼ਨਰਾਂ ਪ੍ਰਤੀ ਮਾੜੇ ਵਿਵਹਾਰ ਦੀ ਨਿਖੇਧੀ ਕੀਤੀ।
ਗੁਰਾਇਆ, 25 ਅਕਤੂਬਰ (ਬਲਵਿੰਦਰ ਸਿੰਘ)-ਮਿਊਂਸੀਪਲ ਪੈਨਸ਼ਨਰ ਵੈੱਲਫੇਅਰ ਯੂਨੀਅਨ ਜ਼ਿਲ੍ਹਾ ਜਲੰਧਰ ਦੀ ਮੀਟਿੰਗ ਸਤਨਾਮ ਸਿੰਘ ਸ਼ਾਹਕੋਟ ਦੀ ਪ੍ਰਧਾਨਗੀ ਹੇਠ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਹੋਈ। ਮੀਟਿੰਗ ਤਾਰਾ ਸਿੰਘ ਬੀਕਾ, ਸਤਨਾਮ ਸਿੰਘ ਸ਼ਾਹਕੋਟ, ਧਰਮਪਾਲ ਆਦਮਪੁਰ, ਲਲਿਤ ਕੁਮਾਰ, ਰਸ਼ੀਦ ਕੁਮਾਰ ਮਸੀਹ, ਕਸ਼ਮੀਰ ਸਿੰਘ ਬਾਜਵਾ ਤੇ ਤਜਿੰਦਰ ਸਿੰਘ ਨੇ ਵਿਚਾਰ ਪ੍ਰਗਟ ਕਰਦਿਆਂ ਪੰਜਾਬ ਸਰਕਾਰ ਦੀ ਮੁਲਾਜ਼ਮਾਂ ਤੇ ਪੈਨਸ਼ਨਰਾਂ ਪ੍ਰਤੀ ਮਾੜੇ ਵਿਵਹਾਰ ਦੀ ਨਿਖੇਧੀ ਕੀਤੀ। ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇ, ਪੈਨਸ਼ਨਰਾਂ ਲਈ 2.59 ਫ਼ਾਰਮੂਲਾ ਲਾਗੂ ਕੀਤਾ ਜਾਵੇ, ਮਹਿੰਗਾਈ ਭੱਤੇ ਦੀਆਂ ਬਕਾਇਆ ਕਿਸ਼ਤਾਂ ਜਾਰੀ ਕੀਤੀਆਂ ਜਾਣ, ਆਂਗਣਵਾੜੀ ਵਰਕਰ ਮਿਡ ਡੇ ਮੀਲ ਵਰਕਰਾਂ ਅਤੇ ਆਊਟਸੋਰ ਵਰਕਰਾਂ ਤੇ ਵਿਭਾਗੀ ਸਕੇਲ ਲਾਗੂ ਕੀਤੇ ਜਾਣ, ਕੱਚੇ ਮੁਲਾਜ਼ਮ ਪੱਕੇ ਕੀਤੇ ਜਾਣ। ਇਸ ਮੌਕੇ ਤਾਰਾ ਸਿੰਘ ਬੀਕਾ, ਸਤਨਾਮ ਸਿੰਘ, ਮੋਹਨ ਲਾਲ, ਧਰਮ ਪਾਲ, ਸੁਰਜੀਤ ਸਿੰਘ, ਭਜਨ ਰਾਮ, ਚਰਨ ਦਾਸ, ਸ਼ਿਵ ਦਾਸ, ਸਤਪਾਲ, ਲਲਿਤ ਕੁਮਾਰ, ਕਸ਼ਮੀਰ ਸਿੰਘ, ਰਸ਼ੀਦ ਕੁਮਾਰ ਮਸੀਹ, ਜਰਨੈਲ ਸਿੰਘ, ਰਜਿੰਦਰ ਕੁਮਾਰ, ਨਸੀਬ, ਜਸਵਿੰਦਰ ਸਿੰਘ, ਉਮੇਸ਼ ਕੁਮਾਰ, ਸ਼ਿਵ ਕੁਮਾਰ, ਓਮ ਪ੍ਰਕਾਸ਼, ਰਿਪਨ ਬਹਾਦਰ ਤੇ ਤਜਿੰਦਰ ਸਿੰਘ ਹਾਜ਼ਰ ਸਨ।