01-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2026

ਨਕੋਦਰ ਤੋਂ ਇੰਦਰਜੀਤ ਕੌਰ ਤੇ ਕਰਤਾਰਪੁਰ ਹਲਕੇ ਤੋਂ ਬਲਕਾਰ ਸਿੰਘ ਨੂੰ ਮੁੜ ਜਿੱਤ ਦਰਜ ਕਰਨ ਲਈ ਲਾਉਣਾ ਪਵੇਗਾ ਤਾਣ

ਜਲੰਧਰ, 31 ਅਕਤੂਬਰ (ਜਤਿੰਦਰ ਪੰਮੀ)–ਸੱਤਾਧਾਰੀ ਆਮ ਆਦਮੀ ਪਾਰਟੀ ਵਲੋਂ 2027 ਦੀਆਂ ਵਿਧਾਨ ਸਭਾ ਚੋਣਾਂ ਵਾਸਤੇ ਅੱਜ ਐਲਾਨੇ ਗਏ ਆਪਣੇ 40 ਉਮੀਦਵਾਰਾਂ ਦੀ ਸੂਚੀ ਵਿੱਚ ਜਲੰਧਰ ਜ਼ਿਲ੍ਹੇ ਦੇ 2 ਮੌਜੂਦਾ ਵਿਧਾਇਕਾਂ ਦੀਆਂ ਟਿਕਟਾਂ ਦਾ ਐਲਾਨ ਕੀਤਾ ਗਿਆ ਹੈ। ਇਨ੍ਹਾਂ ਵਿੱਚ ਨਕੋਦਰ ਤੋਂ ਵਿਧਾਇਕਾ ਇੰਦਰਜੀਤ ਕੌਰ ਮਾਣ ਤੇ ਕਰਤਾਰਪੁਰ ਹਲਕੇ ਤੋਂ ਵਿਧਾਇਕ ਬਲਕਾਰ ਸਿੰਘ ਸ਼ਾਮਿਲ ਹਨ।

ਅਜੀਤ ਡੈਸਕ 01-11-2026
ਜਲੰਧਰ, 31 ਅਕਤੂਬਰ (ਜਤਿੰਦਰ ਪੰਮੀ)–ਸੱਤਾਧਾਰੀ ਆਮ ਆਦਮੀ ਪਾਰਟੀ ਵਲੋਂ 2027 ਦੀਆਂ ਵਿਧਾਨ ਸਭਾ ਚੋਣਾਂ ਵਾਸਤੇ ਅੱਜ ਐਲਾਨੇ ਗਏ ਆਪਣੇ 40 ਉਮੀਦਵਾਰਾਂ ਦੀ ਸੂਚੀ ਵਿੱਚ ਜਲੰਧਰ ਜ਼ਿਲ੍ਹੇ ਦੇ 2 ਮੌਜੂਦਾ ਵਿਧਾਇਕਾਂ ਦੀਆਂ ਟਿਕਟਾਂ ਦਾ ਐਲਾਨ ਕੀਤਾ ਗਿਆ ਹੈ। ਇਨ੍ਹਾਂ ਵਿੱਚ ਨਕੋਦਰ ਤੋਂ ਵਿਧਾਇਕਾ ਇੰਦਰਜੀਤ ਕੌਰ ਮਾਣ ਤੇ ਕਰਤਾਰਪੁਰ ਹਲਕੇ ਤੋਂ ਵਿਧਾਇਕ ਬਲਕਾਰ ਸਿੰਘ ਸ਼ਾਮਿਲ ਹਨ। ਹਾਲਾਂਕਿ ਬਾਕੀ 7 ਹਲਕਿਆਂ ਵਿੱਚ ਉਮੀਦਵਾਰਾਂ ਦੇ ਨਾਂਅ ਇਸ ਸੂਚੀ ਵਿੱਚ ਸ਼ਾਮਿਲ ਨਹੀਂ ਕੀਤੇ ਗਏ। ਅੱਜ ਜਾਰੀ ਹੋਈ ਉਮੀਦਵਾਰਾਂ ਦੀ ਸੂਚੀ ਨਾਲ ਜਿੱਥੇ ਇੰਦਰਜੀਤ ਕੌਰ ਮਾਣ ਤੇ ਬਲਕਾਰ ਸਿੰਘ ਦੇ ਹਮਾਇਤੀਆਂ ’ਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ, ਉਥੇ ਹੀ ਬਾਕੀ ਹਲਕਿਆਂ ਵਿੱਚ ਟਿਕਟ ਦੇ ਦਾਅਵੇਦਾਰਾਂ ਅੰਦਰ ਉਤਸੁਕਤਾ ਪੈਦਾ ਹੋ ਗਈ ਹੈ। ਦੱਸਣਯੋਗ ਹੈ ਕਿ ਜ਼ਿਲ੍ਹੇ ਅੰਦਰ ਮੌਜੂਦਾ ਸਮੇਂ ਆਮ ਆਦਮੀ ਪਾਰਟੀ ਦੇ ਚਾਰ ਵਿਧਾਇਕ ਹਨ, ਜਿਨ੍ਹਾਂ ਵਿਚ ਵੈਸਟ ਹਲਕੇ ਤੋਂ ਹੋਈ ਜ਼ਿਮਨੀ ਚੋਣ ਦੌਰਾਨ ਕੈਬਨਿਟ ਮੰਤਰੀ ਮੋਹਿੰਦਰ ਭਗਤ ਚੁਣੇ ਗਏ ਸਨ ਅਤੇ ਕੇਂਦਰੀ ਹਲਕੇ ਦੇ ਵਿਧਾਇਕ ਰਮਨ ਅਰੋੜਾ ਖ਼ਿਲਾਫ਼ ਕੇਸ ਦਰਜ ਹੋਣ ਕਰਕੇ ਇਸ ਹਲਕੇ ਦੀ ਜ਼ਿੰਮੇਵਾਰੀ ਮੌਜੂਦਾ ਸਮੇਂ ਨਿਤਿਨ ਕੋਹਲੀ ਕੋਲ ਹੈ। ਇਸ ਤੋਂ ਇਲਾਵਾ ਆਦਮਪੁਰ ਹਲਕੇ ਤੋਂ ਹਲਕਾ ਇੰਚਾਰਜ ਪਵਨ ਕੁਮਾਰ ਟੀਨੂੰ, ਸ਼ਾਹਕੋਟ ਹਲਕੇ ਤੋਂ ਹਲਕਾ ਇੰਚਾਰਜ ਬਲਵੀਰ ਸਿੰਘ ਪਾਲਾ ਜਲਾਲਪੁਰੀਆ (ਕਬੱਡੀ ਖਿਡਾਰੀ), ਜਲੰਧਰ ਕੈਂਟ ਹਲਕੇ ਤੋਂ ਨਵ-ਨਿਯੁਕਤ ਹਲਕਾ ਇੰਚਾਰਜ ਦੀਪਕ ਬਾਲੀ ਅਤੇ ਫਿਲੌਰ ਹਲਕੇ ਤੋਂ ਹਰਜੋਤ ਕੌਰ ਲੋਹਟੀਆਂ ਹਨ। ਇਨ੍ਹਾਂ ਹਲਕਾ ਇੰਚਾਰਜਾਂ ਨੂੰ ਹੁਣ ਤਕ ਟਿਕਟ ਮਿਲਣ ਦੀ ਪੂਰੀ ਉਮੀਦ ਹੈ, ਹਾਲਾਂਕਿ ਆਉਣ ਵਾਲੇ ਸਮੇਂ ਵਿਚ ਉਮੀਦਵਾਰਾਂ ਦੀ ਸੂਚੀ ਆਉਣ ’ਤੇ ਹੀ ਪਤਾ ਲੱਗੇਗਾ ਪਾਰਟੀ ਕਿਸ ਨੂੰ ਉਮੀਦਵਾਰ ਐਲਾਨਦੀ ਹੈ। ਆਮ ਆਦਮੀ ਪਾਰਟੀ ਵਲੋਂ ਸਾਰੀਆਂ ਸਿਆਸੀਆਂ ਪਾਰਟੀਆਂ ਤੋਂ ਪਹਿਲਾਂ ਹੀ ਜ਼ਿਲ੍ਹੇ ਦੇ 2 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤੇ ਜਾਣ ਨਾਲ ਉਕਤ ਹਲਕਿਆਂ ਵਿੱਚ ਉਮੀਦਵਾਰਾਂ ਦੇ ਹਮਾਇਤੀਆਂ ਤੇ ਵੋਟਰਾਂ ਲਈ ਫੈਸਲਾ ਲੈਣ ਕਾਫੀ ਸਮਾਂ ਮਿਲ ਗਿਆ ਹੈ। ਜੇਕਰ ਨਕੋਦਰ ਹਲਕੇ ਦੀ ਗੱਲ ਕੀਤੀ ਜਾਵੇ ਤਾਂ ਪਿਛਲੀ ਵਾਰ ਮੁੱਖ ਮੁਕਾਬਲਾ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਗੁਰਪ੍ਰਤਾਪ ਸਿੰਘ ਵਡਾਲਾ ਜੋ ਕਿ ਇਸ ਵਾਰ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਵਿੱਚ ਹਨ ਤੋਂ ਇਲਾਵਾ ਕਾਂਗਰਸ ਦੇ ਨਵਜੋਤ ਦਾਹੀਆ ਵਿਚਾਲੇ ਸੀ। ਹਾਲਾਂਕਿ ਇਸ ਵਾਰ ਉਨ੍ਹਾਂ ਨੂੰ ਉਕਤ ਵਿਰੋਧੀ ਆਗੂਆਂ ਤੋਂ ਇਲਾਵਾ ਅਕਾਲੀ ਦਲ ਬਾਦਲ ਦੇ ਹਲਕਾ ਇੰਚਾਰਜ ਤੇ ਗਾਇਕ ਕੇ. ਐੱਸ. ਮੱਖਣ ਤੇ ਭਾਜਪਾ ਦੇ ਉਮੀਦਵਾਰ ਤੋਂ ਵੀ ਟੱਕਰ ਮਿਲ ਸਕਦੀ ਹੈ। ਇਸੇ ਤਰ੍ਹਾਂ ਕਰਤਾਰਪੁਰ ਹਲਕੇ ਤੋਂ ਕਾਂਗਰਸੀ ਟਿਕਟ ਦੇ ਦਾਅਵੇਦਾਰ ਸੇਵਾਮੁਕਤ ਐੱਸ. ਐੱਸ. ਪੀ. ਰਾਜਿੰਦਰ ਸਿੰਘ, ਬਹੁਜਨ ਸਮਾਜ ਪਾਰਟੀ ਦੇ ਨੌਜਵਾਨ ਤੇ ਤੇਜ਼-ਤਰਾਰ ਆਗੂ ਬਲਵਿੰਦਰ ਕੁਮਾਰ, ਸ਼੍ਰੋਮਣੀ ਅਕਾਲੀ ਦਲ (ਬਾਦਲ) ਤੇ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਅਤੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰਾਂ ਵਲੋਂ ਵੀ ਸਖਤ ਟੱਕਰ ਮਿਲ ਸਕਦੀ ਹੈ। ਇਸ ਦਾ ਮੁੱਖ ਕਾਰਨ ਇਹ ਵੀ ਹੈ ਕਿ ਪਿਛਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਦੇ ਦੋਵਾਂ ਉਮੀਦਵਾਰਾਂ ਪੰਜਾਬ ਅੰਦਰ ਤਬਦੀਲੀ ਲਈ ਚੱਲੀ ਹਵਾ ਦਾ ਲਾਭ ਮਿਲਿਆ ਸੀ ਜਦੋਂਕਿ ਇਸ ਵਾਰ ਉਨ੍ਹਾਂ ਦੀ ਜਿੱਤ ਦਾ ਦਾਰੋ-ਮਦਾਰ ਪੰਜ ਸਾਲਾਂ ਦੌਰਾਨ ਹਲਕੇ ’ਚ ਕਰਵਾਏ ਗਏ ਵਿਕਾਸ ਕਾਰਜਾਂ ਤੇ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਉਪਰ ਹੀ ਹੋਵੇਗਾ। ਇਸ ਲਈ ਵਿਧਾਇਕਾ ਇੰਦਰਜੀਤ ਕੌਰ ਮਾਨ ਤੇ ਬਲਕਾਰ ਸਿੰਘ ਨੂੰ ਮੁੜ ਦਿੱਤ ਦਰਜ ਕਰਵਾਉਣਾ ਲਈ ਪੂਰਾ ਤਾਣ ਲਾਉਣਾ ਪਵੇਗਾ। ਬਾਕੀ ਜਿੱਤ ਹਾਰ ਦਾ ਫੈਸਲਾ ਹਲਕੇ ਦੋ ਵੋਟਰਾਂ ਵਲੋਂ ਹੀ ਕੀਤਾ ਜਾਣਾ ਹੈ।
ਪਿਛਲੀ ਖ਼ਬਰ ਮੋਦੀ, ਸ਼ਾਹ, ਮੁਰਮੂ ਤੇ ਹੋਰਾਂ ਨੇ ਸਰਦਾਰ ਪਟੇਲ ਦੀ 151ਵੀਂ ਜੈਅੰਤੀ ਮੌਕੇ ਦਿੱਤੀ ਨਿੱਘੀ ਸ਼ਰਧਾਂਜਲੀ ਅਗਲੀ ਖ਼ਬਰ ਸੰਤ ਬਾਬਾ ਪ੍ਰੀਤਮ ਦਾਸ ਚੈਰੀਟੇਬਲ ਹਸਪਤਾਲ ਬਾਬੇ ਜੌੜੇ ਰਾਏਪੁਰ ਰਸੂਲਪੁਰ ਵਿਖੇ ਅੱਖਾਂ ਦਾ ਮੁਫਤ ਚੈੱਕਅੱਪ ਤੇ ਆਪ੍ਰੇਸ਼ਨ ਕ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।