04-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2026

ਜਲੰਧਰ ਜਿਮਖਾਨਾ ਕਲੱਬ ਵਿਖੇ ਅੱਜ ਹੋਵੇਗਾ ਦੀਵਾਲੀ ਸਮਾਗਮ ਤੇ ਮਹਾਂ ਬੰਪਰ ਤੰਬੋਲਾ ਹੀਰੇ ਦੀ ਅੰਗੂਠੀ ਸਮੇਤ 20 ਲੱਕੀ ਡਰਾਅ ਕੱਢੇ ਜਾਣਗੇ

ਜਲੰਧਰ, 3 ਨਵੰਬਰ (ਜਸਪਾਲ ਸਿੰਘ)-ਜਲੰਧਰ ਜਿਮਖਾਨਾ ਕਲੱਬ ਵਲੋਂ ਦੀਵਾਲੀ ਦੇ ਤਿਉਹਾਰ ਨੂੰ ਸਮਰਪਿਤ ਇਕ ਵਿਸ਼ੇਸ਼ ਸਮਾਗਮ 4 ਨਵੰਬਰ ਨੂੰ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਕਲੱਬ ਦੇ ਲਾਅਨ ਵਿਖੇ ਸ਼ਾਮ 7:30 ਵਜੇ ਤੋਂ ਮਹਾਂ ਬੰਪਰ ਤੰਬੋਲਾ ਤੇ ਲੱਕੀ ਡਰਾਅ ਕਰਵਾਏ ਜਾਣਗੇ।

ਅਮਿਤ ਕੁਕਰੇਜਾ ਤੇ ਪ੍ਰੋ. ਵਿਪਨ ਝਾਂਜੀ 04-11-2026
ਜਲੰਧਰ, 3 ਨਵੰਬਰ (ਜਸਪਾਲ ਸਿੰਘ)-ਜਲੰਧਰ ਜਿਮਖਾਨਾ ਕਲੱਬ ਵਲੋਂ ਦੀਵਾਲੀ ਦੇ ਤਿਉਹਾਰ ਨੂੰ ਸਮਰਪਿਤ ਇਕ ਵਿਸ਼ੇਸ਼ ਸਮਾਗਮ 4 ਨਵੰਬਰ ਨੂੰ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਕਲੱਬ ਦੇ ਲਾਅਨ ਵਿਖੇ ਸ਼ਾਮ 7:30 ਵਜੇ ਤੋਂ ਮਹਾਂ ਬੰਪਰ ਤੰਬੋਲਾ ਤੇ ਲੱਕੀ ਡਰਾਅ ਕਰਵਾਏ ਜਾਣਗੇ। ਜਾਣਕਾਰੀ ਦਿੰਦਿਆਂ ਕਲੱਬ ਦੇ ਆਨਰੇਰੀ ਸਕੱਤਰ ਅਮਿਤ ਕੁਕਰੇਜਾ ਤੇ ਇੰਟਰਟੇਨਮੈਂਟ ਤੇ ਤੰਬੋਲਾ ਕਮੇਟੀ ਦੇ ਚੇਅਰਮੈਨ ਪ੍ਰੋ. ਵਿਪਨ ਝਾਂਜੀ ਨੇ ਦੱਸਿਆ ਕਿ ਸਮਾਗਮ ਦੌਰਾਨ ਤੰਬੋਲੇ ਦੇ ਚਾਰ ਰਾਊਂਡ ਕਰਵਾਏ ਜਾਣਗੇ ਤੇ 20 ਲੱਕੀ ਡਰਾਅ ਕੱਢੇ ਜਾਣਗੇ। ਉਨ੍ਹਾਂ ਦੱਸਿਆ ਕਿ ਜੇਤੂਆਂ ਨੂੰ ਹੀਰੇ ਦੀ ਅੰਗੂਠੀ, ਏ.ਸੀ., ਡਬਲ ਡੋਰ ਫਰਿੱਜ, ਐੱਲ.ਈ.ਡੀ., ਫੁੱਲੀ ਆਟੋਮੈਟਿਕ ਵਾਸ਼ਿੰਗ ਮਸ਼ੀਨ, ਫਰਨੀਚਰ ਦੀਆਂ ਵੱਖ-ਵੱਖ ਵਸਤਾਂ, ਮਾਈਕ੍ਰੋਵੇਵ, ਓ.ਟੀ.ਜੀ., ਸਟੈਂਡਿੰਗ ਸਟੀਮ ਪ੍ਰੈੱਸ ਅਤੇ ਆਇਲ ਰੇਡੀਏਟਰ ਹੀਟਰ ਸਮੇਤ ਕਈ ਆਕਰਸ਼ਕ ਇਨਾਮ ਦਿੱਤੇ ਜਾਣਗੇ। ਦੀਵਾਲੀ ਦੇ ਇਸ ਸਮਾਗਮ ਲਈ ਕਲੱਬ ਦੇ ਲਾਅਨ ਨੂੰ ਵਿਸ਼ੇਸ਼ ਤੇ ਖ਼ੂਬਸੂਰਤ ਢੰਗ ਨਾਲ ਸਜਾਇਆ ਜਾਵੇਗਾ । ਇਸ ਤੋਂ ਇਲਾਵਾ ਵਿਸ਼ੇਸ਼ ਕੋਲਡ ਫਾਇਰ ਵਰਕਸ, ਬੈਠਣ ਦੇ ਸੁਚੱਜੇ ਪ੍ਰਬੰਧ ਅਤੇ ਖਾਣ-ਪੀਣ ਲਈ ਖ਼ਾਸ ਇੰਤਜ਼ਾਮ ਵੀ ਕੀਤੇ ਗਏ ਹਨ।
ਪਿਛਲੀ ਖ਼ਬਰ ਪੁੱਤਰ ਨੂੰ ਅੰਤਿਮ ਸਫ਼ਰ ’ ਤੇ ਤੋਰਨ ਵੇਲੇ ਮਾਪਿਆਂ ਦੀਆਂ ਭੁੱਬਾਂ ਸੁਣ ਕੇ ਹਰੇਕ ਵਿਅਕਤੀ ਹੋਇਆ ਗ਼ਮਗੀਨ ਅਗਲੀ ਖ਼ਬਰ ਪੁਲਿਸ ਡੀ . ਏ . ਵੀ . ਪਬਲਿਕ ਸਕੂਲ , ਪੀ . ਏ . ਪੀ . ਕੈਂਪਸ ਵਿਖੇ ‘ ਸਟੈਮ ਸਪਾਰਕ 2026’ ਦਾ ਸਫਲਤਾਪੂਰਵਕ ਆਯੋਜਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।