04-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2026

ਜਵਾਹਰ ਨਵੋਦਿਆ ਵਿਦਿਆਲਿਆ ਤਲਵੰਡੀ ਮਾਧੋ ਵਿਖੇ ਸੀ . ਬੀ . ਐਸ . ਈ . ਵੱਲੋਂ ਐਸ . ਕਿਊ . ਏ . ਏ . ਫਰੇਮਵਰਕ ਤਹਿਤ ਨਿਰੀਖਣ

ਮਲਸੀਆਂ, 3 ਨਵੰਬਰ (ਸੁਖਦੀਪ ਸਿੰਘ)- ਪੀ. ਐਮ.

ਅਜੀਤ ਡੈਸਕ 04-11-2026
ਮਲਸੀਆਂ, 3 ਨਵੰਬਰ (ਸੁਖਦੀਪ ਸਿੰਘ)- ਪੀ.ਐਮ. ਸ਼੍ਰੀ ਸਕੂਲ ਜਵਾਹਰ ਨਵੋਦਿਆ ਵਿਦਿਆਲਿਆ, ਤਲਵੰਡੀ ਮਾਧੋ (ਜਲੰਧਰ) ਵਿਖੇ ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (ਸੀ.ਬੀ.ਐਸ.ਈ.) ਵਲੋਂ ਸਕੂਲ ਕੁਆਲਿਟੀ ਅਸੈਸਮੈਂਟ ਐਂਡ ਅਸ਼ੋਰੈਂਸ (ਐਸ.ਕਿਊ.ਏ.ਏ.) ਫਰੇਮਵਰਕ ਤਹਿਤ ਨਿਰੀਖਣ ਕੀਤਾ ਗਿਆ। ਸੀ.ਬੀ.ਐਸ.ਈ. ਵਲੋਂ ਨਿਯੁਕਤ ਕੀਤੀ ਟੀਮ ’ਚ ਡਾ. ਪਰਮਜੀਤ ਕੌਰ ਡਾਇਰੈਕਟਰ ਤੇ ਭੁਪਿੰਦਰ ਸਿੰਘ ਸਕਿੱਲ ਡਿਵੈਲਪਮੈਂਟ ਅਫ਼ਸਰ, ਆਰੀਆ ਸਮਾਜ ਗਰੁੱਪ ਆਫ਼ ਸਕੂਲ ਸ਼ਾਮਲ ਸਨ, ਜਿਨ੍ਹਾਂ ਨੇ ਵਿਦਿਆਲਿਆ ਦਾ ਦੌਰਾ ਕਰਕੇ ਕੰਮਕਾਜ ਦੇ ਵੱਖ-ਵੱਖ ਪਹਿਲੂਆਂ ਦਾ ਮੁਲਾਂਕਣ ਕੀਤਾ। ਟੀਮ ਨੇ ਅਕਾਦਮਿਕ ਗਤੀਵਿਧੀਆਂ, ਪੜ੍ਹਾਈ-ਸਿਖਲਾਈ ਪ੍ਰਕਿਰਿਆ, ਸਹਿ-ਪਾਠਕ੍ਰਮ ਗਤੀਵਿਧੀਆਂ, ਬੁਨਿਆਦੀ ਢਾਂਚਾ, ਸਕੂਲ ਪ੍ਰਬੰਧਨ, ਵਿਦਿਆਰਥੀ ਭਲਾਈ ਤੇ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਡੂੰਘਾਈ ਨਾਲ ਜਾਂਚ ਕੀਤੀ। ਨਿਰੀਖਣ ਟੀਮ ਨੇ ਅਕਾਦਮਿਕ ਰਿਕਾਰਡ, ਵਿਭਾਗੀ ਦਸਤਾਵੇਜ਼, ਸੰਸਥਾਗਤ ਅਭਿਆਸ, ਕਲਾਸਰੂਮ ਗਤੀਵਿਧੀਆਂ ਤੇ ਵਿਦਿਆਰਥੀਆਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਦਾ ਵੀ ਨਿਰੀਖਣ ਕੀਤਾ। ਟੀਮ ਨੇ ਸਕੂਲ ਸਟਾਫ਼ ਨਾਲ ਗੱਲਬਾਤ ਕੀਤੀ ਅਤੇ ਪੜ੍ਹਾਈ-ਸਿਖਲਾਈ ਦੇ ਮਾਹੌਲ ਦੇ ਵੱਖ-ਵੱਖ ਪਹਿਲੂਆਂ ਦਾ ਜਾਇਜ਼ਾ ਲਿਆ। ਇਸ ਮੌਕੇ ਵਿਦਿਆਲਿਆ ਦੇ ਪ੍ਰਿੰਸੀਪਲ ਅਰੁਣ ਕੁਮਾਰ ਤੇ ਸਮੁੱਚੇ ਸਟਾਫ਼ ਨੇ ਨਿਰੀਖਣ ਟੀਮ ਨੂੰ ਪੂਰਾ ਸਹਿਯੋਗ ਦਿੱਤਾ ਤੇ ਲੋੜੀਂਦੇ ਰਿਕਾਰਡ ਬਾਰੇ ਜਾਣਕਾਰੀ ਸਾਂਝੀ ਕੀਤੀ। ਡਾ. ਪਰਮਜੀਤ ਕੌਰ ਡਾਇਰੈਕਟਰ ਨੇ ਦੱਸਿਆ ਕਿ ਐਸ.ਕਿਊ.ਏ.ਏ. ਫਰੇਮਵਰਕ ਦਾ ਮੁੱਖ ਉਦੇਸ਼ ਪ੍ਰਣਾਲੀਗਤ ਮੁਲਾਂਕਣ ਅਤੇ ਸਵੈ-ਮੁਲਾਂਕਣ ਰਾਹੀਂ ਸਕੂਲੀ ਸਿੱਖਿਆ ਵਿੱਚ ਨਿਰੰਤਰ ਸੁਧਾਰ, ਜਵਾਬਦੇਹੀ ਅਤੇ ਉੱਤਮਤਾ ਨੂੰ ਉਤਸ਼ਾਹਿਤ ਕਰਨਾ ਹੈ। ਇਸ ਮੌਕੇ ਪ੍ਰਿੰਸੀਪਲ ਨੇ ਵਿਦਿਆਲਿਆ ਦੀ ਮਿਆਰੀ ਸਿੱਖਿਆ ਪ੍ਰਦਾਨ ਕਰਨ, ਵਿਦਿਆਰਥੀਆਂ ਵਿੱਚ ਸਰਬਪੱਖੀ ਵਿਕਾਸ ਨੂੰ ਉਤਸ਼ਾਹਿਤ ਕਰਨ ਅਤੇ ਰਾਸ਼ਟਰੀ ਸਿੱਖਿਆ ਨੀਤੀ-2020 ਦੇ ਅਨੁਸਾਰ ਵਿਦਿਅਕ ਅਭਿਆਸਾਂ ਨੂੰ ਮਜ਼ਬੂਤ ਕਰਨ ਦੀ ਵਚਨਬੱਧਤਾ ਨੂੰ ਦੁਹਰਾਇਆ।
ਪਿਛਲੀ ਖ਼ਬਰ ਸ੍ਰੀ ਗੁਰੂ ਰਾਮਦਾਸ ਸੇਵਕ ਸਭਾ ਵਲੋਂ ਆਤਮ - ਰਸ ਕੀਰਤਨ ਦਰਬਾਰ ਅੱਜ ਅਗਲੀ ਖ਼ਬਰ ਸ਼ਾਹਕੋਟ ਦੇ ਪਿੰਡ ਰਾਮੇ ਵਿਖੇ ਹਥਿਆਰਬੰਦ ਵਿਅਕਤੀਆਂ ਨੇ ਨੌਜਵਾਨਾਂ ’ ਤੇ ਚਲਾਈਆਂ ਗੋਲੀਆਂ * ਨੌਜਵਾਨਾਂ ਨੇ ਭੱਜ ਕੇ ਬਚਾਈ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।