13-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-11-2026

ਅੱਜ ਭੋਗ ’ਤੇ ਵਿਸ਼ੇਸ਼- ਬੀਬੀ ਗੁਰਮੀਤ ਕੌਰ ਪਾਇਲਟ

ਜਲੰਧਰ- ਕੁਝ ਸ਼ਖ਼ਸੀਅਤਾਂ ਅਜਿਹੀਆਂ ਹੁੰਦੀਆਂ ਹਨ ਜੋ ਸੰਸਾਰ ਤੋਂ ਰੁਖ਼ਸਤ ਹੋਣ ਮਗਰੋਂ ਵੀ ਆਪਣੇ ਚੰਗੇ ਵਿਚਾਰਾਂ, ਗੁਣਾਂ ਤੇ ਸਮਾਜ ਪ੍ਰਤੀ ਨਿਭਾਈਆਂ ਸੇਵਾਵਾਂ ਸਦਕਾ ਹਮੇਸ਼ਾ ਯਾਦ ਰਹਿੰਦੀਆਂ ਹਨ । ਅਜਿਹੀ ਹੀ ਸ਼ਖਸੀਅਤ ਦੇ ਮਾਲਕ ਸਨ ਬੀਬੀ ਗੁਰਮੀਤ ਕੌਰ ਪਾਇਲਟ ।

ਅਜੀਤ ਡੈਸਕ 13-11-2026
ਜਲੰਧਰ- ਕੁਝ ਸ਼ਖ਼ਸੀਅਤਾਂ ਅਜਿਹੀਆਂ ਹੁੰਦੀਆਂ ਹਨ ਜੋ ਸੰਸਾਰ ਤੋਂ ਰੁਖ਼ਸਤ ਹੋਣ ਮਗਰੋਂ ਵੀ ਆਪਣੇ ਚੰਗੇ ਵਿਚਾਰਾਂ, ਗੁਣਾਂ ਤੇ ਸਮਾਜ ਪ੍ਰਤੀ ਨਿਭਾਈਆਂ ਸੇਵਾਵਾਂ ਸਦਕਾ ਹਮੇਸ਼ਾ ਯਾਦ ਰਹਿੰਦੀਆਂ ਹਨ । ਅਜਿਹੀ ਹੀ ਸ਼ਖਸੀਅਤ ਦੇ ਮਾਲਕ ਸਨ ਬੀਬੀ ਗੁਰਮੀਤ ਕੌਰ ਪਾਇਲਟ । ਉਨ੍ਹਾਂ ਆਪਣੇ ਸਵਰਗਵਾਸੀ ਪਤੀ ਸੰਤੋਖ ਸਿੰਘ ਪਾਇਲਟ ਵਲੋਂ ਧਾਰਮਿਕ ਖੇਤਰ ਤੇ ਸਮਾਜ ਪ੍ਰਤੀ ਨਿਭਾਈਆਂ ਗਈਆਂ ਸੇਵਾਵਾਂ ਨੂੰ ਅੱਗੇ ਤੋਰਦਿਆਂ ਖੁਦ ਵੀ ਇਨ੍ਹਾਂ ਨੂੰ ਜਾਰੀ ਰੱਖਿਆ। ਬੀਬੀ ਗੁਰਮੀਤ ਕੌਰ ਪਾਇਲਟ ਦਾ ਜਨਮ 27 ਮਾਰਚ 1938 ਨੂੰ ਪਿਤਾ ਕਰਮ ਸਿੰਘ ਫੁੱਲ ਤੇ ਮਾਤਾ ਗੁਰਚਰਨ ਕੌਰ ਦੇ ਗ੍ਰਹਿ ਪਿੰਡ ਨੰਗਲ ਸ਼ਾਮਾ ਜਲੰਧਰ ਵਿਖੇ ਹੋਇਆ। ਉਨ੍ਹਾਂ ਦਾ ਵਿਆਹ ਜਲੰਧਰ ਦੇ ਉਘੇ ਸਮਾਜ ਸੇਵੀ, ਧਾਰਮਿਕ ਖੇਤਰ ਵਿੱਚ ਸੇਵਾਵਾਂ ਨਿਭਾਉਣ ਵਾਲੇ ਅਤੇ ਉਘੇ ਉਦਯੋਗਪਤੀ ਸੰਤੋਖ ਸਿੰਘ ਪਾਇਲਟ ਨਾਲ ਹੋਇਆ। ਉਨ੍ਹਾਂ ਦੇ ਘਰ ਪ੍ਰਮਾਤਮਾ ਨੇ ਦੋ ਪੁੱਤਰ ਤੇ ਦੋ ਬੇਟੀਆਂ ਦੀ ਦਾਤ ਬਖਸ਼ੀ। ਵੱਡੀ ਬੇਟੀ ਬਲਵਿੰਦਰ ਕੌਰ ਦੀ ਸ਼ਾਦੀ ਸੁਰਿੰਦਰ ਸਿੰਘ ਝੀਤਾ ਅਤੇ ਛੋਟੀ ਬੇਟੀ ਹਰਵਿੰਦਰ ਕੌਰ ਦੀ ਸ਼ਾਦੀ ਜਗਤਾਰ ਸਿੰਘ ਨਾਲ ਹੋਈ, ਜੋ ਕਿ ਵਿਦੇਸ਼ ਵਿਚ ਆਪਣੇ ਪ੍ਰੀਵਾਰਾਂ ਵਿਚ ਰਹਿੰਦੇ ਹਨ। ਉਨ੍ਹਾਂ ਦੇ ਵੱਡੇ ਪੁੱਤਰ ਅਮਰੀਕ ਸਿੰਘ ਬੱਬੂ ਪਾਇਲਟ ਦੀ ਸ਼ਾਦੀ ਬੀਬੀ ਕਮਲਜੀਤ ਕੌਰ ਨਾਲ ਹੋਈ ਅਤੇ ਛੋਟੇ ਪੁੱਤਰ ਕੁਲਦੀਪ ਸਿੰਘ ਪਾਇਲਟ ਦੀ ਸ਼ਾਦੀ ਬੀਬੀ ਸਰਬਜੀਤ ਕੌਰ ਨਾਲ ਹੋਈ। ਕੁਲਦੀਪ ਸਿੰਘ ਪਾਇਲਟ ਵਲੋਂ ਗੁਰਦੁਆਰਾ ਸੋਢਲ ਛਾਉਣੀ ਨਿਹੰਗ ਸਿੰਘਾਂ ਦੇ ਪ੍ਰਧਾਨ ਵਜੋਂ ਸੇਵਾਵਾਂ ਨਿਭਾਈਆਂ ਜਾ ਰਹੀਆਂ ਹਨ। ਬੀਬੀ ਗੁਰਮੀਤ ਕੌਰ ਪਾਇਲਟ ਸਾਦਗੀ ਭਰੀ ਜ਼ਿੰਦਗੀ ਜਿਉਣ ਵਾਲ਼ੇ, ਧਾਰਮਿਕ ਵਿਚਾਰਾਂ ਦੇ ਧਾਰਨੀ ਅਤੇ ਗੁਰੂ ਘਰ ਨਾਲ ਗੁੜ੍ਹਾ ਰਿਸ਼ਤਾ ਰੱਖਣ ਵਾਲੇ ਸਨ । ਬੀਬੀ ਗੁਰਮੀਤ ਕੌਰ ਪਾਇਲਟ ਕੁੱਝ ਸਮਾਂ ਬੀਮਾਰ ਰਹਿਣ ਪਿੱਛੋਂ ਬੀਤੀ 5 ਨਵੰਬਰ 2026 ਨੂੰ ਗੁਰੂ ਚਰਨਾਂ ਵਿਚ ਜਾ ਬਿਰਾਜੇ ਹਨ। ਉਨ੍ਹਾਂ ਨਮਿੱਤ ਸ਼ਰਧਾਂਜਲੀ ਸਮਾਗਮ ਮੌਕੇ ਗੁਰਬਾਣੀ ਕੀਰਤਨ, ਅੰਤਿਮ ਅਰਦਾਸ 13 ਨਵੰਬਰ 2026 ਦਿਨ ਸ਼ੁੱਕਰਵਾਰ ਨੂੰ 12:30 ਵਜੇ ਤੋਂ 2:00 ਵਜੇ ਤੱਕ ਗੁਰਦੁਆਰਾ ਸੋਢਲ ਛਾਉਣੀ ਨਿਹੰਗ ਸਿੰਘਾਂ ਜਲੰਧਰ ਵਿਖੇ ਹੋਵੇਗੀ। - ਜਸਪਾਲ ਸਿੰਘ
ਪਿਛਲੀ ਖ਼ਬਰ ਵੋਟਰ ਸੂਚੀ ਦੀ ਮੁਢਲੀ ਪ੍ਰਕਾਸ਼ਨਾ ਹੋਈ, 11 ਦਸੰਬਰ ਤੱਕ ਦਿੱਤੇ ਜਾ ਸਕਦੇ ਹਨ ਦਾਅਵੇ ਤੇ ਇਤਰਾਜ਼ ਅਗਲੀ ਖ਼ਬਰ ਸੱਤਾਧਾਰੀ ਆਗੂ ਦੇ ਸਾਥੀ ਵਿਰੁੱਧ ਕਾਰਵਾਈ ਨਾ ਹੋਣ ’ਤੇ ਭਾਜਪਾ ਨੇ ਉਠਾਏ ਸਵਾਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।