ਅਕਾਲ ਅਕੈਡਮੀ ਧਨਾਲ ਕਲਾਂ ਵਲੋਂ ਨਗਰ ਕੀਰਤਨ ਦਾ ਆਯੋਜਨ
ਲਾਂਬੜਾ, 14 ਨਵੰਬਰ (ਗੁਰਮੇਲ ਸਿੰਘ)-ਅਕਾਲ ਅਕੈਡਮੀ ਧਨਾਲ ਕਲਾਂ ਵਲੋਂ ਸ਼ਰਧਾ ਤੇ ਉਤਸ਼ਾਹ ਨਾਲ ਇਕ ਵਿਸ਼ਾਲ ਤੇ ਰੂਹਾਨੀ ਤੌਰ ‘ਤੇ ਉਤਸ਼ਾਹਜਨਕ ਨਗਰ ਕੀਰਤਨ ਦਾ ਆਯੋਜਨ ਕੀਤਾ। ਪ੍ਰੋਗਰਾਮ ਦੀ ਸ਼ੁਰੂਆਤ ਪ੍ਰਿੰਸੀਪਲ ਬਲਜੀਤ ਕੌਰ ਅਤੇ ਸੇਵਾਦਾਰ ਸੁਰਜੀਤ ਸਿੰਘ ਵੀਰ ਵਲੋਂ ਅਰਦਾਸ ਕਰਕੇ ਆਗਿਆ ਲੈਣ ਉਪਰੰਤ ਗੁਰਬਾਣੀ ਤੇ ਸ਼ਬਦਾਂ ਦੇ ਰਸ-ਭਿੰਨੇ ਉਚਾਰਨ ਨਾਲ ਹੋਈ।
ਅਜੀਤ ਡੈਸਕ
15-11-2026