ਇੰਦਰਾ ਪੁਰਮ ਮਾਸਟਰ ਗੁਰਵੰਤਾ ਸਿੰਘ ਇਨਕਲੇਵ ’ਚ ਬੁਨਿਆਦੀ ਸਹੂਲਤਾਂ ਤੋਂ ਬਿਨਾਂ ਫਲੈਟ ਅਲਾਟ ਕਰਨ ਦਾ ਮਾਮਲਾ
ਜਲੰਧਰ, 17 ਨਵੰਬਰ (ਸ਼ਿਵ)- ਜਲੰਧਰ ਇੰਪਰੂਵਮੈਂਟ ਟਰੱਸਟ ਨੂੰ ਇੱਕ ਵਾਰ ਫਿਰ ਖਪਤਕਾਰ ਝਗੜਾ ਨਿਵਾਰਨ ਕਮਿਸ਼ਨ ਤੋਂ ਵੱਡਾ ਝਟਕਾ ਲੱਗਾ ਹੈ। ਇੰਦਰਾ ਪੁਰਮ ਮਾਸਟਰ ਗੁਰਵੰਤਾ ਸਿੰਘ ਇਨਕਲੇਵ ’ਚ ਬੁਨਿਆਦੀ ਸਹੂਲਤਾਂ ਤੋਂ ਬਿਨ੍ਹਾਂ ਫਲੈਟ ਅਲਾਟ ਕਰਨ ਦੇ ਮਾਮਲੇ ਵਿਚ ਕਮਿਸ਼ਨ ਨੇ ਚਾਰ ਅਲਾਟੀਆਂ ਦੇ ਹੱਕ ’ਚ ਫੈਸਲਾ ਸੁਣਾਉਂਦਿਆਂ ਇੰਪਰੂਵਮੈਂਟ ਟਰੱਸਟ ਨੂੰ ਕਰੀਬ 61 ਲੱਖ ਰੁਪਏ ਦੀ ਅਦਾਇਗੀ ਕਰਨ ਦੇ ਹੁਕਮ ਦਿੱਤੇ ਹਨ।
ਅਜੀਤ ਡੈਸਕ
18-11-2026