18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-11-2026

ਪੰਜਾਬੀ ਲਿਖਾਰੀ ਸਭਾ ਨੇ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਵੀ ਦਰਬਾਰ ਕਰਵਾਇਆ

ਜਲੰਧਰ, 17 ਨਵੰਬਰ (ਐੱਮ. ਐੱਸ.

ਅਜੀਤ ਡੈਸਕ 18-11-2026
ਜਲੰਧਰ, 17 ਨਵੰਬਰ (ਐੱਮ.ਐੱਸ. ਲੋਹੀਆ)-ਪੰਜਾਬੀ ਲਿਖਾਰੀ ਸਭਾ ਨੇ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਵੀ ਦਰਬਾਰ ਤੇ ਮਹੀਨਾਵਾਰੀ ਸਮਾਗਮ ਸਭਾ ਦੇ ਸਰਪ੍ਰਸਤ ਬੇਅੰਤ ਸਿੰਘ ਸਰਹੱਦੀ ਦੀ ਰਹਿਨੁਮਾਈ ਹੇਠ ਕਰਵਾਇਆ। ਸਮਾਗਮ ’ਚ ਐਡਵੋਕੇਟ ਜੇ. ਪੀ. ਸਿੰਘ ਨੇ ਬਤੌਰ ਮੁੱਖ ਮਹਿਮਾਨ, ਦਲਬੀਰ ਸਿੰਘ ਰਿਆੜ, ਸੁਰਿੰਦਰ ਕੌਰ ਸਰਾਏ ਤੇ ਸ਼ਰਨਜੀਤ ਸਿੰਘ ਨੇ ਬਤੌਰ ਵਿਸ਼ੇਸ਼ ਮਹਿਮਾਨ ਸਨ, ਇਨ੍ਹਾਂ ਮਹਾਨ ਸ਼ਖ਼ਸੀਅਤਾਂ ਨੂੰ ‘ਪੰਜਾਬੀ ਮਾਂ ਬੋਲੀ ਦਾ ਮਾਣ-ਸਨਮਾਨ’ ਦੇ ਕੇ ਸਨਮਾਨਿਤ ਕੀਤਾ ਗਿਆ। ਸਮਾਗਮ ’ਚ ਬੀਬੀ ਅਮਰ ਕੌਰ ਬੇਦੀ ਦੀ ਪੁਸਤਕ ‘ਸੁਚੱਜੀ ਜੀਵਨ ਸ਼ੈਲੀ’ ਲੋਕ ਅਰਪਣ ਕੀਤੀ ਗਈ। ਸਭਾ ਦੇ ਪ੍ਰਧਾਨ ਹਰਭਜਨ ਸਿੰਘ ਨਾਹਲ ਦੀ ਪ੍ਰਧਾਨਗੀ ਹੇਠ ਹੋਏ ਸਮਾਗਮ ਦੌਰਾਨ ਮਹਿੰਦਰ ਸਿੰਘ ਅਨੇਜਾ, ਹਰਲੀਨ ਕੌਰ ਗਾਖਲ, ਜੈਸਮੀਨ ਕੌਰ, ਹਰਕੋਮਲ ਕੌਰ, ਅਬਨੀਤ ਕੌਰ, ਜਸਬੀਰ ਕੌਰ, ਗੁਰਪ੍ਰੀਤ ਕੌਰ, ਹੀਨਾ, ਜੋਬਨਪ੍ਰੀਤ ਕੌਰ, ਬਾਦਲ ਸਿੰਘ, ਗੁਰਵਿੰਦਰ ਸਿੰਘ, ਤਰੁਨ ਸਿੰਘ, ਮਨਜੋਤ ਕੌਰ, ਰਾਜਵੀਰ ਕੌਰ, ਜਸਪ੍ਰੀਤ ਕੌਰ, ਪਰਵਿੰਦਰ ਕੌਰ, ਅਜੀਤ ਸਿੰਘ ਪੁਸ਼ਪ, ਸੁਰਜੀਤ ਕੌਰ, ਸੋਢੀ ਸੱਤੋਂਵਾਲੀ, ਅਮ੍ਰਿਤਪਾਲ ਸਿੰਘ, ਮਨਦੀਪ ਸਿੰਘ, ਮਦਨ ਲਾਲ, ਰਿਜੁਉਲ, ਗਗਨ, ਸੰਨੀ, ਹੀਰਾ ਲਾਲ ਮਲਹੋਤਰਾ, ਵਰਿੰਦਰ ਲਾਲੀ, ਤਰਸੇਮ ਜਲੰਧਰੀ, ਜਗਤਾਰ ਸਿੰਘ, ਇੰਦਰ ਸਿੰਘ ਮਿਸ਼ਰੀ, ਅਵਤਾਰ ਸਿੰਘ ਖਾਲਸਾ, ਜਗਤਾਰ ਸਿੰਘ ਝੱਮਟ, ਜਰਨੈਲ ਸਿੰਘ ਸਾਖੀ, ਅਮਰ ਸਿੰਘ ਅਮਰ, ਕੁਲਵਿੰਦਰ ਸਿੰਘ ਗਾਖਲ (ਸਟੇਟ ਅਵਾਰਡੀ), ਮੰਗਲਦੀਪ, ਡਾ. ਜਸਪ੍ਰੀਤ ਸਿੰਘ, ਡਾ. ਕੁਲਵਿੰਦਰ ਸਿੰਘ, ਹਰਜੀਤ ਕੌਰ, ਕਰਮਜੀਤ ਸਿੰਘ, ਪਰਮਜੀਤ ਸਿੰਘ ਨੈਨਾ, ਹਰਬੰਸ ਸਿੰਘ ਕਲਸੀ, ਬਲਜਿੰਦਰ ਕੌਰ, ਰਜਿੰਦਰ ਸਿੰਘ ਜਿੰਦੀ ਅਤੇ ਹੋਰ ਹਾਜ਼ਰ ਸਨ।
ਪਿਛਲੀ ਖ਼ਬਰ ਕਾਂਗਰਸ ਦੀਆਂ ਨੀਤੀਆਂ ਘਰ - ਘਰ ਪਹੁੰਚਾਉਣ ਪਾਰਟੀ ਆਗੂ - ਬਲਜੀਤ ਕੌਰ ਮਹਿਲਾ ਕਾਂਗਰਸ ਵਲੋਂ ਕਰਵਾਇਆ ਵਿਸ਼ੇਸ਼ ਸਮਾਗਮ ਅਗਲੀ ਖ਼ਬਰ ਡਿਪੂ ਹੋਲਡਰਾਂ ਦੀਆਂ ਸਮੱਸਿਆਵਾਂ ਹੱਲ ਕਰਵਾਉਣ ਲਈ ਮੁੱਖ ਮੰਤਰੀ ਦੇ ਓਐਸਡੀ ਨੂੰ ਦਿੱਤਾ ਮੰਗ ਪੱਤਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।