20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-11-2026

ਪੰਜਾਬ ਹਾਕੀ ਲੀਗ…ਸੁਰਜੀਤ ਹਾਕੀ ਅਕੈਡਮੀ ਭਲਕੇ ਜਿੱਤ ਦੇ ਇਰਾਦੇ ਨਾਲ ਮੈਦਾਨ ’ਚ ਉਤਰੇਗੀ

ਜਲੰਧਰ, 19 ਨਵੰਬਰ ( ਡਾ. ਜਤਿੰਦਰ ਸਾਬੀ)-ਦੇਸ਼ ਦੇ ਪ੍ਰਮੁੱਖ ਜੂਨੀਅਰ ਹਾਕੀ ਟੂਰਨਾਮੈਂਟ ਪੰਜਾਬ ਹਾਕੀ ਲੀਗ ਦੇ ਤੀਜੇ ਐਡੀਸ਼ਨ ’ਚ ਸ਼ੁੱਕਰਵਾਰ ਨੂੰ ਸੁਰਜੀਤ ਹਾਕੀ ਅਕੈਡਮੀ, ਜਲੰਧਰ ਦੀ ਟੀਮ ਆਪਣਾ ਦੂਜਾ ਮੁਕਾਬਲਾ ਖੇਡਣ ਲਈ ਮੈਦਾਨ ’ਚ ਉਤਰੇਗੀ।

ਅਜੀਤ ਡੈਸਕ 20-11-2026
ਜਲੰਧਰ, 19 ਨਵੰਬਰ ( ਡਾ. ਜਤਿੰਦਰ ਸਾਬੀ)-ਦੇਸ਼ ਦੇ ਪ੍ਰਮੁੱਖ ਜੂਨੀਅਰ ਹਾਕੀ ਟੂਰਨਾਮੈਂਟ ਪੰਜਾਬ ਹਾਕੀ ਲੀਗ ਦੇ ਤੀਜੇ ਐਡੀਸ਼ਨ ’ਚ ਸ਼ੁੱਕਰਵਾਰ ਨੂੰ ਸੁਰਜੀਤ ਹਾਕੀ ਅਕੈਡਮੀ, ਜਲੰਧਰ ਦੀ ਟੀਮ ਆਪਣਾ ਦੂਜਾ ਮੁਕਾਬਲਾ ਖੇਡਣ ਲਈ ਮੈਦਾਨ ’ਚ ਉਤਰੇਗੀ। ਪਹਿਲੇ ਮੈਚ ’ਚ ਮਿਲੀ ਹਾਰ ਨੂੰ ਪਿੱਛੇ ਛੱਡਦਿਆਂ ਸੁਰਜੀਤ ਹਾਕੀ ਅਕੈਡਮੀ ਦੀ ਨਜ਼ਰ ਹੁਣ ਜਿੱਤ ਨਾਲ ਲੀਗ ’ਚ ਵਾਪਸੀ ਕਰਨ ’ਤੇ ਹੋਵੇਗੀ। ਟੀਮ ਦਾ ਮੁਕਾਬਲਾ ਮੇਜਰ ਧਿਆਨ ਚੰਦ ਸਪੋਰਟਸ ਕਾਲਜ, ਸੈਫਈ ਨਾਲ ਹੋਵੇਗਾ। ਇਹ ਮੁਕਾਬਲਾ ਸਵੇਰੇ 11:30 ਵਜੇ ਓਲੰਪੀਅਨ ਬਲਬੀਰ ਸਿੰਘ ਸੀਨੀਅਰ ਇੰਟਰਨੈਸ਼ਨਲ ਹਾਕੀ ਸਟੇਡੀਅਮ, ਮੋਹਾਲੀ ’ਖੇ ਖੇਡਿਆ ਜਾਵੇਗਾ। ਜ਼ਿਕਰਯੋਗ ਹੈ ਕਿ ਪੰਜਾਬ ਹਾਕੀ ਲੀਗ ਦੇ ਤੀਜੇ ਐਡੀਸ਼ਨ ਦਾ ਸ਼ਾਨਦਾਰ ਆਗਾਜ਼ ਹੋਇਆ, ਜਿਸ ’ਚ ਦੇਸ਼ ਦੀਆਂ 10 ਨਾਮਵਰ ਹਾਕੀ ਅਕੈਡਮੀਆਂ ਦੀਆਂ ਟੀਮਾਂ ਲੀਗ-ਕਮ-ਨਾਕਆਊਟ ਫਾਰਮੈਟ ਤਹਿਤ ਆਪਣੀ ਖੇਡ ਦਾ ਪ੍ਰਦਰਸ਼ਨ ਕਰ ਰਹੀਆਂ ਹਨ। ਟੂਰਨਾਮੈਂਟ ਦੇ ਪਹਿਲੇ ਦਿਨ ਸੁਰਜੀਤ ਹਾਕੀ ਅਕੈਡਮੀ, ਜਲੰਧਰ ਨੂੰ ਨਵਲ ਟਾਟਾ ਹਾਕੀ ਅਕੈਡਮੀ, ਜਮਸ਼ੇਦਪੁਰ ਵਿਰੁੱਧ ਸਖ਼ਤ ਮੁਕਾਬਲੇ ਵਿੱਚ 0-1 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਹੁਣ ਸ਼ੁੱਕਰਵਾਰ ਨੂੰ ਹੋਣ ਵਾਲੇ ਮੁਕਾਬਲੇ ਵਿੱਚ ਸੁਰਜੀਤ ਹਾਕੀ ਅਕੈਡਮੀ ਦੇ ਖਿਡਾਰੀਆਂ ਤੋਂ ਬਿਹਤਰ ਤਾਲਮੇਲ, ਹਮਲਾਵਰ ਖੇਡ ਤੇ ਮੌਕਿਆਂ ਨੂੰ ਗੋਲ ਵਿੱਚ ਬਦਲਣ ਦੀ ਉਮੀਦ ਰਹੇਗੀ। ਪਹਿਲੇ ਮੈਚ ਦੇ ਤਜਰਬੇ ਤੋਂ ਸਬਕ ਲੈਂਦਿਆਂ ਟੀਮ ਜਿੱਤ ਦੇ ਨਾਲ ਆਪਣੇ ਅੰਕਾਂ ਦਾ ਖਾਤਾ ਖੋਲ੍ਹਣ ਲਈ ਪੂਰਾ ਜ਼ੋਰ ਲਗਾਏਗੀ। ਦੂਜੇ ਪਾਸੇ ਮੇਜਰ ਧਿਆਨ ਚੰਦ ਸਪੋਰਟਸ ਕਾਲਜ, ਸੈਫਈ ਦੀ ਟੀਮ ਵੀ ਮੈਦਾਨ ਵਿੱਚ ਜਿੱਤ ਹਾਸਲ ਕਰਨ ਦੇ ਟੀਚੇ ਨਾਲ ਉਤਰੇਗੀ, ਜਿਸ ਕਾਰਨ ਦੋਵਾਂ ਟੀਮਾਂ ਵਿਚਾਲੇ ਦਿਲਚਸਪ ਤੇ ਸੰਘਰਸ਼ਪੂਰਨ ਮੁਕਾਬਲਾ ਦੇਖਣ ਨੂੰ ਮਿਲਣ ਦੀ ਉਮੀਦ ਹੈ। ਪੰਜਾਬ ਹਾਕੀ ਲੀਗ ਦਾ ਆਯੋਜਨ ਰਾਊਂਡਗਲਾਸ ਹਾਕੀ ਅਕੈਡਮੀ ਅਤੇ ਹਾਕੀ ਪੰਜਾਬ ਵੱਲੋਂ ਸਾਂਝੇ ਤੌਰ ’ਤੇ ਕੀਤਾ ਜਾ ਰਿਹਾ ਹੈ। ਲੀਗ ਗੇੜ ਦੇ ਮੁਕਾਬਲੇ 3 ਦਸੰਬਰ ਤੱਕ ਜਾਰੀ ਰਹਿਣਗੇ, ਜਦਕਿ ਸੈਮੀਫਾਈਨਲ 5 ਦਸੰਬਰ ਅਤੇ ਫਾਈਨਲ ਮੁਕਾਬਲਾ 6 ਦਸੰਬਰ ਨੂੰ ਜ ਲੰਧਰ ਦੇ ਓਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਵਿਖੇ ਖੇਡਿਆ ਜਾਵੇਗਾ।
ਪਿਛਲੀ ਖ਼ਬਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਦਾ ਜ਼ਿਲ੍ਹਾ ਅਕਾਲੀ ਦਲ (ਬ) ਜਲੰਧਰ ਸ਼ਹਿਰੀ ਕਰੇਗ... ਅਗਲੀ ਖ਼ਬਰ ਸਵਰਗੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਜਨਮ ਦਿਨ ਮੌਕੇ ਸ਼ਰਧਾਂਜਲੀਆਂ ਭੇਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।