20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-11-2026

ਐਲ.ਕੇ.ਸੀ.ਟੀ.ਸੀ. ਵਲੋਂ ਆਈ.ਆਈ.ਟੀ. ਬੰਬੇ ਨਾਲ ਸਾਂਝੇਦਾਰੀ ਸਥਾਪਿਤ

ਜਲੰਧਰ, 19 ਨਵੰਬਰ (ਜਸਪਾਲ ਸਿੰਘ)-ਖਾਲਸਾ ਕਾਲਜ ਟੈਕਨੀਕਲ ਕੈਂਪਸ ਵਲੋਂ ਸਪੋਕਨ ਟਿਊਟੋਰੀਅਲ, ਐਜੂਪਿਰਾਮਿਡਜ਼, ਐਸ. ਆਈ.

ਐਲ. ਕੇ. ਸੀ. ਟੀ. ਸੀ. ਵਲੋਂ ਆਈ. ਆਈ. ਟੀ. ਬੰਬੇ ਨਾਲ ਸਾਂਝੇਦਾਰੀ ਸਥਾਪਿਤ ਕਰਨ ਮੌਕੇ ਡਾ. ਆਰ. ਐਸ. ਦਿਓਲ ਤੇ ਹੋਰ। ਅਜੀਤ ਤਸਵੀਰ 20-11-2026
ਜਲੰਧਰ, 19 ਨਵੰਬਰ (ਜਸਪਾਲ ਸਿੰਘ)-ਖਾਲਸਾ ਕਾਲਜ ਟੈਕਨੀਕਲ ਕੈਂਪਸ ਵਲੋਂ ਸਪੋਕਨ ਟਿਊਟੋਰੀਅਲ, ਐਜੂਪਿਰਾਮਿਡਜ਼, ਐਸ.ਆਈ.ਐਨ.ਈ., ਆਈ.ਆਈ.ਟੀ. ਬੰਬੇ ਨਾਲ ਸਾਂਝੇਦਾਰੀ ਸਥਾਪਿਤ ਕੀਤੀ ਗਈ ਹੈ । ਇਸ ਸਾਂਝੇਦਾਰੀ ਨਾਲ ਐਲ.ਕੇ.ਸੀ.ਟੀ.ਸੀ. ਹੁਣ ਸਪੋਕਨ ਟਿਊਟੋਰੀਅਲ, ਐਜੂਪਿਰਾਮਿਡਜ਼, ਐਸ.ਆਈ.ਐਨ.ਈ., ਆਈ.ਆਈ.ਟੀ. ਬੰਬੇ ਦਾ ਅਕਾਦਮਿਕ ਭਾਈਵਾਲ ਬਣ ਗਿਆ ਹੈ, ਜਿਸ ਦਾ ਉਦੇਸ਼ ਵਿਦਿਆਰਥੀਆਂ ਨੂੰ ਨਵੀਆਂ ਅਤੇ ਉੱਭਰ ਰਹੀਆਂ ਤਕਨੀਕਾਂ ਨਾਲ ਜਾਣੂ ਕਰਵਾਉਣਾ ਹੈ । ਕੇ.ਸੀ.ਐਲ. ਗਰੁੱਪ ਦੇ ਡਾਇਰੈਕਟਰ ਅਕਾਦਮਿਕ ਅਫੇਅਰਜ਼ ਸ. ਸੁਖਬੀਰ ਸਿੰਘ ਚੱਠਾ ਨੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਇਸ ਸਾਂਝੇਦਾਰੀ ਰਾਹੀਂ ਮਿਲਣ ਵਾਲੇ ਸਿਖਲਾਈ ਦੇ ਮੌਕਿਆਂ ਦਾ ਪੂਰਾ ਲਾਭ ਉਠਾਉਣ ਲਈ ਪ੍ਰੇਰਿਤ ਕੀਤਾ । ਐਲ.ਕੇ.ਸੀ.ਟੀ.ਸੀ. ਦੇ ਡਾਇਰੈਕਟਰ ਡਾ. ਆਰ. ਐਸ. ਦਿਓਲ ਨੇ ਇਸ ਸਾਂਝੇਦਾਰੀ ਦਾ ਸਵਾਗਤ ਕਰਦਿਆਂ ਕਿਹਾ ਕਿ ਅਜਿਹੇ ਸਹਿਯੋਗ ਵਿਦਿਆਰਥੀਆਂ ਦੇ ਤਕਨੀਕੀ ਹੁਨਰਾਂ ਨੂੰ ਨਿਖਾਰਨ ਅਤੇ ਰੁਜ਼ਗਾਰ ਪ੍ਰਾਪਤੀ ਦੀਆਂ ਸੰਭਾਵਨਾਵਾਂ ਨੂੰ ਮਜ਼ਬੂਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਇਸ ਸਾਂਝੇਦਾਰੀ ਤਹਿਤ ਐਲ.ਕੇ.ਸੀ.ਟੀ.ਸੀ. ਦੇ ਵਿਦਿਆਰਥੀਆਂ ਨੂੰ ਮੁਫ਼ਤ ਅਤੇ ਓਪਨ-ਸੋਰਸ ਸਾਫਟਵੇਅਰ (ਐੱਫ.ਓ.ਐੱਸ.ਐੱਸ.) ਬਾਰੇ ਸਪੋਕਨ ਟਿਊਟੋਰੀਅਲ ਦੇ ਆਡੀਓ-ਵੀਡੀਓ ਕੋਰਸਾਂ ਰਾਹੀਂ ਕੰਪਿਊਟਰ, ਸਾਫਟਵੇਅਰ ਅਤੇ ਸੂਚਨਾ ਤਕਨਾਲੋਜੀ ਦੇ ਬੁਨਿਆਦੀ ਹੁਨਰਾਂ ਦੀ ਸਿਖਲਾਈ ਦਿੱਤੀ ਜਾਵੇਗੀ । ਵਿਦਿਆਰਥੀ ਆਪਣੀ ਸਹੂਲਤ ਅਤੇ ਰਫ਼ਤਾਰ ਅਨੁਸਾਰ ਵੱਖ-ਵੱਖ ਓਪਨ-ਸੋਰਸ ਸਾਫਟਵੇਅਰ ਟੂਲਜ਼ ਨੂੰ ਕਦਮ-ਦਰ-ਕਦਮ ਸਿੱਖ ਸਕਣਗੇ ਅਤੇ ਵਿਹਾਰਕ ਹੁਨਰ ਹਾਸਲ ਕਰ ਸਕਣਗੇ । ਇਸ ਉਪਰਾਲੇ ਨੂੰ ਡਾ. ਪੂਜਾ ਭਸੀਨ (ਡੀਨ ਅਕਾਦਮਿਕਸ, ਐਲ.ਕੇ.ਸੀ.ਟੀ.ਸੀ. ਅਤੇ ਮੁਖੀ, ਸੀ.ਐੱਸ.ਈ. ਵਿਭਾਗ) ਅਤੇ ਡਾ. ਵਰੁਣ ਸ਼ਰਮਾ (ਸਹਾਇਕ ਡਾਇਰੈਕਟਰ, ਐਲ.ਕੇ.ਸੀ.ਟੀ.ਸੀ.) ਦੇ ਸਾਂਝੇ ਯਤਨਾਂ ਨਾਲ ਅੱਗੇ ਵਧਾਇਆ ਜਾ ਰਿਹਾ ਹੈ।
ਪਿਛਲੀ ਖ਼ਬਰ 70 ਵੀਂਆਂ ਪੰਜਾਬ ਰਾਜ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਕੁਰਾਸ਼, ਜਲੰਧਰ ਅੰਡਰ-19 ਲੜਕਿਆਂ ’ਚ ਬਣਿਆ ਓਵਰਆਲ ਚੈਂਪੀਅਨ ਅਗਲੀ ਖ਼ਬਰ ਸਰਬਜੀਤ ਸਿੰਘ ਮੱਕੜ ਨੇ ਨਿਤਿਨ ਨਬੀਨ ਦਾ ਆਦਮਪੁਰ ਏਅਰਪੋਰਟ ਵਿਖੇ ਕੀਤਾ ਨਿੱਘਾ ਸਵਾਗਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।