20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-11-2026

ਨਿਊ ਹਰਦਿਆਲ ਨਗਰ ਵਿਖੇ ਗਟਰ ਦਾ ਟੁੱਟਿਆ ਢੱਕਣ ਬਣਿਆ ਖ਼ਤਰੇ ਦਾ ਕਾਰਨ, ਹਾਦਸੇ ਦਾ ਡਰ

ਜਲੰਧਰ 19 ਨਵੰਬਰ (ਮੋਹਿਤ ਸਿੰਘ)- ਨਿਊ ਹਰਦਿਆਲ ਨਗਰ ਇਲਾਕੇ ’ਚ ਗਟਰ ਦਾ ਟੁੱਟਿਆ ਹੋਇਆ ਢੱਕਣ ਲੋਕਾਂ ਲਈ ਮੁਸੀਬਤ ਬਣਿਆ ਹੋਇਆ ਹੈ। ਸੜਕ ਦੇ ਵਿਚਕਾਰ ਗਟਰੇ ਦੇ ਆਲੇ-ਦੁਆਲੇ ਸੀਮੇਂਟ ਅਤੇ ਸੜਕ ਦਾ ਹਿੱਸਾ ਟੁੱਟਣ ਕਾਰਨ ਵੱਡਾ ਖੱਡਾ ਬਣ ਗਿਆ ਹੈ, ਜਿਸ ਕਾਰਨ ਇਲਾਕੇ ’ਚੋਂ ਲੰਘਣ ਵਾਲੇ ਰਾਹਗੀਰਾਂ ਤੇ ਵਾਹਨ ਚਾਲਕਾਂ ਨੂੰ ਹਾਦਸੇ ਦਾ ਡਰ ਬਣਿਆ ਰਹਿੰਦਾ ਹੈ।

ਅਜੀਤ ਡੈਸਕ 20-11-2026
ਜਲੰਧਰ 19 ਨਵੰਬਰ (ਮੋਹਿਤ ਸਿੰਘ)- ਨਿਊ ਹਰਦਿਆਲ ਨਗਰ ਇਲਾਕੇ ’ਚ ਗਟਰ ਦਾ ਟੁੱਟਿਆ ਹੋਇਆ ਢੱਕਣ ਲੋਕਾਂ ਲਈ ਮੁਸੀਬਤ ਬਣਿਆ ਹੋਇਆ ਹੈ। ਸੜਕ ਦੇ ਵਿਚਕਾਰ ਗਟਰੇ ਦੇ ਆਲੇ-ਦੁਆਲੇ ਸੀਮੇਂਟ ਅਤੇ ਸੜਕ ਦਾ ਹਿੱਸਾ ਟੁੱਟਣ ਕਾਰਨ ਵੱਡਾ ਖੱਡਾ ਬਣ ਗਿਆ ਹੈ, ਜਿਸ ਕਾਰਨ ਇਲਾਕੇ ’ਚੋਂ ਲੰਘਣ ਵਾਲੇ ਰਾਹਗੀਰਾਂ ਤੇ ਵਾਹਨ ਚਾਲਕਾਂ ਨੂੰ ਹਾਦਸੇ ਦਾ ਡਰ ਬਣਿਆ ਰਹਿੰਦਾ ਹੈ। ਗਟਰ ਦੇ ਆਲੇ-ਦੁਆਲੇ ਸੜਕ ਦਾ ਹਿੱਸਾ ਬੁਰੀ ਤਰ੍ਹਾਂ ਟੁੱਟਿਆ ਦਿਖਾਈ ਦੇ ਰਿਹਾ ਹੈ ਤੇ ਖੱਡੇ ਅੰਦਰ ਮਲਬਾ ਵੀ ਪਿਆ ਹੈ। ਅਜਿਹੀ ਸਥਿਤੀ ’ਚ ਰਾਤ ਸਮੇਂ ਇੱਥੋਂ ਲੰਘਣ ਵਾਲੇ ਦੋਪਹੀਆ ਵਾਹਨ ਚਾਲਕਾਂ ਲਈ ਖ਼ਤਰਾ ਹੋਰ ਵਧ ਸਕਦਾ ਹੈ, ਕਿਉਂਕਿ ਖੱਡਾ ਦੂਰੋਂ ਸਪੱਸ਼ਟ ਦਿਖਾਈ ਨਾ ਦੇਣ ਕਾਰਨ ਹਾਦਸਾ ਵਾਪਰਨ ਦੀ ਸੰਭਾਵਨਾ ਬਣੀ ਰਹਿੰਦੀ ਹੈ। ਇਲਾਕਾ ਵਾਸੀਆਂ ਦੀ ਮੰਗ ਹੈ ਕਿ ਨਗਰ ਨਿਗਮ ਦੇ ਸਬੰਧਤ ਅਧਿਕਾਰੀ ਇਸ ਸਮੱਸਿਆ ਦਾ ਤੁਰੰਤ ਨੋਟਿਸ ਲੈਣ ਤੇ ਗਟਰ ਦੀ ਮੁਰੰਮਤ ਕਰਵਾ ਕੇ ਸੜਕ ਨੂੰ ਸੁਰੱਖਿਅਤ ਬਣਾਉਣ, ਤਾਂ ਜੋ ਕਿਸੇ ਅਣਸੁਖਾਵੀਂ ਘਟਨਾ ਤੋਂ ਬਚਿਆ ਜਾ ਸਕੇ।
ਪਿਛਲੀ ਖ਼ਬਰ ਗੁਰਦੁਆਰਾ ਅਰਬਨ ਅਸਟੇਟ ਫੇਜ਼-1 ਵਿਖੇ ਕਰਵਾਏ ਗੁਰਮਤਿ ਸਮਾਗਮ ਅਗਲੀ ਖ਼ਬਰ ਫੋਰਮ ਆਫ਼ ਰਿਟਾਇਰਡ ਡਿਪਲੋਮਾ ਇੰਜੀਨੀਅਰਜ਼ ਦੀ ਜ਼ੋਨਲ ਕਮੇਟੀ ਦੇ ਮਨਜੀਤ ਸਿੰਘ ਗਰੋਵਰ ਬਣੇ ਕਨਵੀਨਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।