ਸੁੰਨੜ ਕਲਾਂ ਵਿਖੇ ਮਾਤਾ ਸਲਾਣੀ ਜੀ ਦੇ ਦਰਬਾਰ ’ਤੇ 25ਵਾਂ ਸਾਲਾਨਾ ਦੀਵਿਆਂ ਦਾ ਸਮਾਗਮ ਸ਼ੁਰੂ
ਨੂਰਮਹਿਲ, 20 ਨਵੰਬਰ (ਤਜਿੰਦਰ ਕੁਮਾਰ )- ਨੇੜਲੇ ਪਿੰਡ ਸੁੰਨੜ ਕਲਾਂ ਵਿਖੇ ਸਥਿਤ ਜੈ ਮਾਤਾ ਸਲਾਣੀ ਜੀ ਦੇ ਪਾਵਨ ਦਰਬਾਰ ‘ਤੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ 25ਵਾਂ ਸਾਲਾਨਾ ਦੀਵਿਆਂ ਦਾ ਸਮਾਗਮ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਰਜੀਵ ਜੋਸ਼ੀ, ਕੁਲਵਿੰਦਰ ਸਿੰਘ ਜਵਾਹਰਕੇ ਤੇ ਅਵਤਾਰ ਚੰਦ ਨੇ ਦੱਸਿਆ ਕਿ 19 ਨਵੰਬਰ ਤੋਂ 23 ਨਵੰਬਰ ਤੱਕ ਹਰ ਰੋਜ਼ ਸ਼ਾਮ 5 ਵਜੇ ਫੇਰੀਆਂ ਕੱਢੀਆਂ ਜਾ ਰਹੀਆਂ ਹਨ, ਜਿਸ ’ਚ ਪਿੰਡ ਦੀਆਂ ਲੜਕੀਆਂ ਵਲੋਂ ਸ਼ਰਧਾ ਸਹਿਤ ਦੀਵੇ ਜਗਾ ਕੇ ਤੇ ਮਾਤਾ ਜੀ ਦੀਆਂ ਭੇਟਾਂ ਦਾ ਗੁਣਗਾਨ ਕਰਦਿਆਂ ਪਿੰਡ ਦੀ ਪ੍ਰਕਰਮਾ ਕੀਤੀ ਜਾਂਦੀ ਹੈ।
ਨੂਰਮਹਿਲ, 20 ਨਵੰਬਰ (ਤਜਿੰਦਰ ਕੁਮਾਰ )- ਨੇੜਲੇ ਪਿੰਡ ਸੁੰਨੜ ਕਲਾਂ ਵਿਖੇ ਸਥਿਤ ਜੈ ਮਾਤਾ ਸਲਾਣੀ ਜੀ ਦੇ ਪਾਵਨ ਦਰਬਾਰ ‘ਤੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ 25ਵਾਂ ਸਾਲਾਨਾ ਦੀਵਿਆਂ ਦਾ ਸਮਾਗਮ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਰਜੀਵ ਜੋਸ਼ੀ, ਕੁਲਵਿੰਦਰ ਸਿੰਘ ਜਵਾਹਰਕੇ ਤੇ ਅਵਤਾਰ ਚੰਦ ਨੇ ਦੱਸਿਆ ਕਿ 19 ਨਵੰਬਰ ਤੋਂ 23 ਨਵੰਬਰ ਤੱਕ ਹਰ ਰੋਜ਼ ਸ਼ਾਮ 5 ਵਜੇ ਫੇਰੀਆਂ ਕੱਢੀਆਂ ਜਾ ਰਹੀਆਂ ਹਨ, ਜਿਸ ’ਚ ਪਿੰਡ ਦੀਆਂ ਲੜਕੀਆਂ ਵਲੋਂ ਸ਼ਰਧਾ ਸਹਿਤ ਦੀਵੇ ਜਗਾ ਕੇ ਤੇ ਮਾਤਾ ਜੀ ਦੀਆਂ ਭੇਟਾਂ ਦਾ ਗੁਣਗਾਨ ਕਰਦਿਆਂ ਪਿੰਡ ਦੀ ਪ੍ਰਕਰਮਾ ਕੀਤੀ ਜਾਂਦੀ ਹੈ। ਉਪਰੰਤ ਮੰਦਰ ਵਿਖੇ ਦੀਵੇ ਜਗਾ ਕੇ ਪਰਿਵਾਰਾਂ ਦੀ ਸੁੱਖ-ਸ਼ਾਂਤੀ ਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ 23 ਨਵੰਬਰ ਨੂੰ ਆਖਰੀ ਫੇਰੀ ਹੋਵੇਗੀ, ਜਦਕਿ 24 ਨਵੰਬਰ ਨੂੰ ਤੜਕੇ 4 ਵਜੇ ਮੰਦਰ ਵਿਖੇ ਰਵਾਇਤੀ ‘ਤੁਲੇ ਤਾਰਨ’ ਦੀ ਵਿਸ਼ੇਸ਼ ਰਸਮ ਅਦਾ ਕੀਤੀ ਜਾਵੇਗੀ। ਇਸ ਮੌਕੇ ਪਿੰਡ ਦੀਆਂ ਲੜਕੀਆਂ ਵਲੋਂ ਮੰਦਰ ਤੇ ਪਿੰਡ ਵਿੱਚ ਕੁੱਲ 101 ਆਟੇ ਦੇ ਦੀਵੇ ਜਗਾ ਕੇ ਮਾਤਾ ਜੀ ਪ੍ਰਤੀ ਆਪਣੀ ਆਸਥਾ ਦਾ ਪ੍ਰਗਟਾਵਾ ਕੀਤਾ ਜਾਵੇਗਾ।