ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼ਰਧਾ ਭਾਵਨਾ ਨਾਲ ਸਜਾਇਆ ਸ਼ਹਿਰ ...
ਐੱਮ. ਐੱਸ. ਲੋਹੀਆ
ਜਲੰਧਰ, 21 ਨਵੰਬਰ-ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਜਲੰਧਰ ਸ਼ਹਿਰ ਦਾ ਮੁੱਖ ਨਗਰ ਕੀਰਤਨ ਸ਼ਰਧਾ ਭਾਵਨਾ ਤੇ ਸ਼ਾਨੋ-ਸ਼ੌਕਤ ਨਾਲ ਸਜਾਇਆ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ-ਛਾਇਆ ਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਸਜਾਏ ਨਗਰ ਕੀਰਤਨ ’ਚ ਮਹਾਪੁਰਖਾਂ ਤੇ ਨਿਹੰਗ ਸਿੰਘ ਜਥੇਬੰਦੀਆਂ ਨੇ ਵੀ ਆਪਣੀ ਹਾਜ਼ਰੀ ਲਗਵਾਈ।
ਗ
ਗਤਕੇ ਦੇ ਜੌਹਰ ਦਿਖਾਉਂਦੇ ਹੋਏ ਨੌਜਵਾਨ।
ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸੈਂਟਰਲ ਟਾਊਨ ਦੇ ਜਨਰਲ ਸਕੱਤਰ ਪਰਮਿੰਦਰ ਸਿੰਘ ਡਿੰਪੀ, ਜਤਿੰਦਰ ਸਿੰਘ ਖ਼ਾਲਸਾ ਤੇ ਹੋਰ ਨਗਰ ਕੀਰਤਨ ਦੌਰਾਨ ਸੰਗਤ ਦੀ ਸੇਵਾ ਕਰਦੇ ਹੋਏ।
ਨਗਰ ਕੀਰਤਨ ’ਚ ਆਪਣੇ ਬੈਂਡ ਨਾਲ ਸ਼ਾਮਿਲ ਹੋਏ ਸਕੂਲੀ ਬੱਚੇ।
‘ਅਜੀਤ’ ਚੌਕ ਵਿਖੇ ਨਗਰ ਕੀਰਤਨ ਨੂੰ ਸਲਾਮੀ ਦਿੰਦੀ ਹੋਈ ਪੁਲਿਸ ਦੀ ਟੁਕੜੀ।
ਨਗਰ ਕੀਰਤਨ ’ਚ ਸ਼ਾਮਿਲ ਜਾਗਰੂਕਤਾ ਸਲੋਗਨਾਂ ਵਾਲੇ ਈ-ਰਿਕਸ਼ਾ।
22-11-2026
ਜਲੰਧਰ, 21 ਨਵੰਬਰ-ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਜਲੰਧਰ ਸ਼ਹਿਰ ਦਾ ਮੁੱਖ ਨਗਰ ਕੀਰਤਨ ਸ਼ਰਧਾ ਭਾਵਨਾ ਤੇ ਸ਼ਾਨੋ-ਸ਼ੌਕਤ ਨਾਲ ਸਜਾਇਆ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ-ਛਾਇਆ ਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਸਜਾਏ ਨਗਰ ਕੀਰਤਨ ’ਚ ਮਹਾਪੁਰਖਾਂ ਤੇ ਨਿਹੰਗ ਸਿੰਘ ਜਥੇਬੰਦੀਆਂ ਨੇ ਵੀ ਆਪਣੀ ਹਾਜ਼ਰੀ ਲਗਵਾਈ। ਸ਼ਹਿਰ ਦੀਆਂ ਸਿੰਘ ਸਭਾਵਾਂ, ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ, ਸਕੂਲੀ ਬੱਚਿਆਂ ਦੇ ਬੈਂਡ, ਗਤਕਾ ਪਾਰਟੀਆਂ ਵੀ ਸ਼ਾਮਿਲ ਹੋਈਆਂ, ਜਿਨ੍ਹਾਂ ਵੱਖ-ਵੱਖ ਪੜਾਵਾਂ ’ਤੇ ਸੰਗਤ ਨੂੰ ਗਤਕੇ ਦੇ ਜੌਹਰ ਦਿਖਾਏ। ਕੀਰਤਨੀ ਜਥਿਆਂ ਨੇ ਸ਼ਮੂਲੀਅਤ ਕਰਕੇ ਸਾਰੇ ਮਾਰਗ ’ਚ ਗੁਰਬਾਣੀ ਗਾਇਨ ਕਰਦੇ ਹੋਏ ਸੰਗਤ ਨੂੰ ਨਿਹਾਲ ਕੀਤਾ। ਪ੍ਰਬੰਧਕਾਂ ਵਲੋਂ ਸੰਗਤ ਨੂੰ ਇਤਿਹਾਸ ਪ੍ਰਤੀ ਜਾਗਰੂਕ ਕਰਨ ਲਈ ਟਰਾਲੀਆਂ ’ਤੇ ਝਾਕੀਆਂ ਸਜਾਈਆਂ ਗਈਆਂ ਤੇ ਸਲੋਗਨਾਂ ਵਾਲੇ ਬੈਨਰ ਲਗਾ ਕੇ ਈ-ਰਿਕਸ਼ੇ ਤਿਆਰ ਕੀਤੇ ਗਏ ਸਨ, ਅਲੌਕਿਕ ਦ੍ਰਿਸ਼ ਦੇਣ ਵਾਲੇ ਮਾਡਲ, ਜਿਸ ’ਚ ਮਹਾਰਾਜਾ ਰਣਜੀਤ ਸਿੰਘ ਦੇ ਖ਼ਾਲਸਾ ਰਾਜ ਦੇ ਸਮੇਂ ਤੋਂ ਅੱਜ ਤੱਕ ਅਸੀਂ ਕੀ ਗਵਾਇਆ, ਵਾਤਾਵਰਨ ਦੀ ਸੇਵਾ ਸੰਭਾਲ, ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ ਤੇ ਹੋਰ ਵੀ ਦੇਖਣ ਯੋਗ ਦ੍ਰਿਸ਼ ਸਨ। ਈ-ਰਿਕਸ਼ਿਆਂ ’ਤੇ ਸਮਾਜਿਕ ਕੁਰੀਤੀਆਂ ਨੂੰ ਦੂਰ ਕਰਨਾ, ਨਸ਼ੇ ਤਿਆਗਣਾ, ਸੇਵਾ ਨਾਲ ਜੁੜਨਾ, ਬਜੁਰਗਾਂ ਦਾ ਸਤਿਕਾਰ ਤੇ ਕਰੀਬ 20 ਤਰ੍ਹਾਂ ਦੇ ਵੱਖ-ਵੱਖ ਸੰਦੇਸ਼ ਦਿੱਤੇ ਗਏ ਸਨ। ਪੈਦਲ ਨਾ ਤੁਰ ਸਕਣ ਵਾਲੀ ਸੰਗਤ ਨੇ ਇਨ੍ਹਾਂ ਈ-ਰਿਕਸ਼ਿਆਂ ’ਚ ਸਵਾਰੀ ਕਰਕੇ ਨਗਰ ਕੀਰਤਨ ਦਾ ਅਨੰਦ ਮਾਣਿਆ। ਬਾਬਾ ਜੀਤ ਸਿੰਘ (ਨਿਰਮਲ ਕੁਟੀਆ, ਜੋਹਲਾਂ) ਨੇ ਪਾਲਕੀ ਸਾਹਿਬ ’ਤੇ ਚੌਰ ਝੁਲਾਉਣ ਦੀ ਸੇਵਾ ਕੀਤੀ। ਸਵੇਰ ਸਮੇਂ ਅਕਾਲ ਪੁਰਖ ਅੱਗੇ ਅਰਦਾਸ ਕਰਨ ਉਪਰੰਤ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮੁਹੱਲਾ ਗੋਬਿੰਦਗੜ੍ਹ, ਜਲੰਧਰ ਤੋਂ ਆਰੰਭ ਹੋ ਕੇ ਇਹ ਨਗਰ ਕੀਰਤਨ ਐੱਸ. ਡੀ. ਕਾਲਜ-ਭਾਰਤ ਸੋਡਾ ਵਾਟਰ ਫੈਕਟਰੀ-ਰੇਲਵੇ ਰੋਡ -ਮੰਡੀ ਫੈਂਟਰਗੰਜ - ਗੁਰਦੁਆਰਾ ਦੀਵਾਨ ਅਸਥਾਨ ਸੈਂਟਰਲ ਟਾਊਨ - ਮਿਲਾਪ ਚੌਕ - ਫਗਵਾੜਾ ਗੇਟ - ਸ਼ਹੀਦ ਭਗਤ ਸਿੰਘ ਚੌਕ - ਪੰਜ ਪੀਰ ਚੌਕ - ਖਿੰਗਰਾ ਗੇਟ - ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਅੱਡਾ ਹੁਸ਼ਿਆਰਪੁਰ - ਮਾਈ ਹੀਰਾਂ ਗੇਟ - ਭਗਵਾਨ ਵਾਲਮੀਕਿ ਗੇਟ - ਪਟੇਲ ਚੌਕ - ਸਬਜ਼ੀ ਮੰਡੀ ਚੌਕ - ਜੇਲ੍ਹ ਚੌਕ - ਬਸਤੀ ਅੱਡਾ ਚੌਕ - ਭਗਵਾਨ ਵਾਲਮੀਕਿ ਚੌਕ (ਜੋਤੀ ਚੌਕ) - ਰੈਣਕ ਬਾਜ਼ਾਰ - ਮਿਲਾਪ ਚੌਕ ਤੋਂ ਹੁੰਦਾ ਹੋਇਆ, ਕਰੀਬ 7 ਕਿਲੋਮੀਟਰ ਦੀ ਯਾਤਰਾ ਕਰਨ ਉਪਰੰਤ, ਰਾਤ ਸਮੇਂ ਗੁਰਦੁਆਰਾ ਦੀਵਾਨ ਅਸਥਾਨ ਸੈਂਟਰਲ ਟਾਊਨ ਵਿਖੇ ਪਹੁੰਚ ਕੇ ਸਮਾਪਤ ਹੋਇਆ। ਪਾਲਕੀ ਸਾਹਿਬ ਦੇ ਨਾਲ-ਨਾਲ ਕੀਰਤਨ ਦੀ ਸੇਵਾ ਕਰਦਿਆ ਭਾਈ ਸਹਿਜਦੀਪ ਸਿੰਘ, ਭਾਈ ਪ੍ਰਿੰਸਪਾਲ ਸਿੰਘ, ਭਾਈ ਮਨਸੰਜਮ ਸਿੰਘ ਤੇ ਭਾਈ ਜਸਪਾਲ ਸਿੰਘ ਨੇ ਹਾਜ਼ਰੀ ਲਗਵਾਈ। ਨਗਰ ਕੀਰਤਨ ਦੌਰਾਨ ’ਚ ਬਾਬਾ ਅਵਤਾਰ ਸਿੰਘ (ਸੁਰ ਸਿੰਘ ਵਾਲੇ), ਬਾਬਾ ਜੋਗਾ ਸਿੰਘ (ਸਮਾਧ ਬਾਬਾ ਨੋਧ ਸਿੰਘ), ਬਾਬਾ ਹਰਜੀਤ ਸਿੰਘ (ਮਹਿਤਾ ਚੌਕ), ਬਾਬਾ ਅਮਰੀਕ ਸਿੰਘ (ਖੁਖਰੇਨ), ਬਾਬਾ ਸਤਨਾਮ ਸਿੰਘ (ਕਿਲ੍ਹਾ ਅਨੰਦਗੜ੍ਹ), ਭਾਈ ਦਿਲਬਾਗ ਸਿੰਘ (ਸੁਲਤਾਨਪੁਰ), ਬੀਬੀ ਸੁਖਵਿੰਦਰ ਕੌਰ (ਬਸ਼ੀਰਪੁਰਾ), ਬਾਬਾ ਭਗਵਾਨ ਸਿੰਘ ਹਰਖੋਵਾਲੀਏ, ਬਾਬਾ ਲਾਲ ਸਿੰਘ (ਪਿਹੋਵੇ ਵਾਲੇ), ਬਾਬਾ ਗੁਰਿੰਦਰ ਪਾਲ ਸਿੰਘ (ਨਿਰਮਲ ਕੁਟੀਆ, ਅਰਜਨ ਨਗਰ) ਤੇ ਹੋਰਾਂ ਨੇ ਵਿਸ਼ੇਸ਼ ਤੌਰ ’ਤੇ ਹਾਜ਼ਰੀ ਲਗਵਾਈ। ਇਸ ਮੌਕੇ ਸਾਰੀਆਂ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨੇ ਵੀ ਆਪਣੀ ਹਾਜ਼ਰੀ ਲਗਵਾਈ। ਨਗਰ ਕੀਰਤਨ ਦੇ ਮਾਰਗ ’ਚ ਵੱਖ-ਵੱਖ ਸਿੰਘ ਸਭਾਵਾਂ, ਧਾਰਮਕ ਜਥੇਬੰਦੀਆਂ, ਵਪਾਰਕ ਅਦਾਰਿਆਂ ਤੇ ਗੁਰੂ ਨਾਨਕ ਨਾਮ ਲੇਵਾ ਸੱਜਣਾ ਨੇ ਸੰਗਤ ਲਈ ਭਾਂਤ-ਭਾਂਤ ਦੇ ਪਦਾਰਥਾਂ ਦੇ ਲੰਗਰ ਲਗਾਏ ਹੋਏ ਸਨ। ਆਰੰਭਤਾ ਤੋਂ ਬਾਅਦ ‘ਅਜੀਤ’ ਚੌਕ ਪਹੁੰਚੇ ਨਗਰ ਕੀਰਤਨ ਮੌਕੇ ਪੁਲਿਸ ਦੀ ਵਿਸ਼ੇਸ਼ ਟੁਕੜੀ ਨੇ ਪਾਲਕੀ ਸਾਹਿਬ ਨੂੰ ਸਲਾਮੀ ਦਿੱਤੀ। ਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਤੇ ਪੁਲਿਸ ਕਮਿਸ਼ਨਰ ਸਤਿੰਦਰ ਸਿੰਘ ਨੇ ਸ਼ਿਰਕਤ ਕਰਦਿਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਨਤਮਸਤਕ ਹੋ ਕੇ ਮੱਥਾ ਟੇਕਿਆ ਅਤੇ ਜ਼ਿਲ੍ਹਾ ਵਾਸੀਆਂ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ। ਇਸ ਮੌਕੇ ਡੀ. ਸੀ. ਪੀ. ਪਰਮਿੰਦਰ ਸਿੰਘ ਹੀਰ, ਏ. ਡੀ. ਸੀ. ਪੀ. ਗੁਰਬਾਜ ਸਿੰਘ, ਏ. ਡੀ. ਸੀ. ਪੀ. ਮੁਖਤਿਆਰ ਰਾਏ, ਏ. ਸੀ. ਪੀ. ਗੁਰਪ੍ਰੀਤ ਸਿੰਘ ਤੇ ਅਧਿਕਾਰੀ ਵੀ ਨਤਮਸਤਕ ਹੋਏ। ਨਗਰ ਕੀਰਤਨ ਦੇ ਦਰਸ਼ਨ ਕਰਨ ‘ਅਜੀਤ’ ਚੌਕ ਵਿਖੇ ਵਿਸ਼ੇਸ਼ ਤੌਰ ’ਤੇ ਪਹੁੰਚੇ ‘ਦੈਨਿਕ ਸਵੇਰਾ’ ਦੇ ਸੰਯੁਕਤ ਸੰਪਾਦਕ ਅਭੀਸ਼ੇਕ ਵਿੱਜ ਵੀ ਪਾਲਕੀ ਸਾਹਿਬ ਅੱਗੇ ਨਤਮਸਤਕ ਹੋਏ ਤੇ ਆਪਣੀ ਸ਼ਰਧਾ ਭੇਟ ਕੀਤੀ। ਇਸ ਮੌਕੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਦੇ ਪ੍ਰਧਾਨ ਮਹਿੰਦਰ ਜੀਤ ਸਿੰਘ, ਸਕੱਤਰ ਕੰਵਲਜੀਤ ਸਿੰਘ ਕੋਛੜ ਤੇ ਹੋਰ ਪ੍ਰਬੰਧਕ ਵੀ ਪਾਲਕੀ ਸਾਹਿਬ ਅੱਗੇ ਨਤਮਸਤਕ ਹੋਏ। - ਗੁਰਦੁਆਰਾ ਦੀਵਨ ਅਸਥਾਨ ਦੇ ਬਾਹਰ ਪਹੁੰਚਣ ’ਤੇ ਨਗਰ ਕੀਰਤਨ ਦਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ ਪਰਮਿੰਦਰ ਸਿੰਘ (ਦਸਮੇਸ਼ ਨਗਰ), ਜਨਰਲ ਸਕੱਤਰ ਗੁਰਮੀਤ ਸਿੰਘ ਬਿੱਟੂ, ਦਵਿੰਦਰ ਸਿੰਘ ਰਿਆਤ, ਸੁਰਿੰਦਰ ਸਿੰਘ ਵਿਰਦੀ, ਚਰਨ ਸਿੰਘ (ਮਕਸੂਦਾਂ), ਤੇਜਵੀਰ ਸਿੰਘ ਬਾਂਸਲ, ਕੁਲਜੀਤ ਸਿੰਘ ਚਾਵਲਾ, ਗੁਰਜੀਤ ਸਿੰਘ ਪੋਪਲੀ, ਗੁਰਜੀਤ ਸਿੰਘ ਟੱਕਰ, ਦਿਲਬਾਗ ਸਿੰਘ, ਨਵਦੀਪ ਸਿੰਘ ਗੁਲਾਟੀ, ਪਲਵਿੰਦਰ ਸਿੰਘ, ਨੌਜਵਾਨ ਸਭਾ ਗੁਰਦੁਆਰਾ ਦੀਵਾਨ ਅਸਥਾਨ ਦੇ ਜਸਕੀਰਤ ਸਿੰਘ ਜੱਸੀ, ਬਾਵਾ ਗਾਬਾ, ਮਨਕੀਰਤ ਸਿੰਘ, ਗਗਨ ਰੇਨੂੰ, ਹਰਮਨਜੋਤ ਸਿੰਘ, ਗੁਰਨੀਤ ਸਿੰਘ, ਅਨਮੋਲਪ੍ਰੀਤ ਸਿੰਘ, ਪਰਮਿੰਦਰ ਸਿੰਘ, ਭਵਜੋਤ ਸਿੰਘ, ਜਸਦੀਪ ਭਸੀਨ, ਹਰਮਨ ਮੱਕੜ, ਭਵਰਾਜ ਸਿੰਘ, ਹਰਪ੍ਰੀਤ ਸਿੰਘ, ਪ੍ਰਭਗੁਣ ਸਿੰਘ, ਗਗਨ ਸਿੰਘ, ਅਜਮੇਰ ਸਿੰਘ, ਦਿਮੰਤਜੀਤ ਸਿੰਘ, ਜਸਕੀਰਤ ਸਿੰਘ, ਇਕਨੂਰ ਸਿੰਘ, ਅਰਜਨ ਸਿੰਘ, ਕਰਨ ਸਿੰਘ, ਸ੍ਰੀ ਗੁਰੂ ਰਵਿਦਾਸ ਟਰੱਸਟ, ਲਿੰਕ ਰੋਡ, ਜਲੰਧਰ ਤੋਂ ਸਾਰੇ ਟਰੱਸਟੀ, ਜਸਵਿੰਦਰ ਸਿੰਘ ਧੋਗੜੀ, ਇਕਬਾਲ ਸਿੰਘ ਢੀਂਡਸਾ, ਰਣਜੀਤ ਸਿੰਘ ਮਾਡਲ ਹਾਊਸ, ਨਿਰਮਲ ਸਿੰਘ ਬੇਦੀ ਤੇ ਹੋਰਾਂ ਨੇ ਸਵਾਗਤ ਕੀਤਾ ਉਥੇ ਉਹ ਪਾਲਕੀ ਸਾਹਿਬ ਅੱਗੇ ਨਤਮਸਤਕ ਵੀ ਹੋਏ। ਸਵਾਗਤ ਕਰਨ ਵਾਲਿਆਂ ’ਚ ਸਾਬਕਾ ਕੈਬਨਿਟ ਮੰਤਰੀ ਮਨੋਰੰਜਨ ਕਾਲੀਆ ਤੇ ਹੋਰ ਵੀ ਸ਼ਾਮਿਲ ਸਨ। 350 ਸਾਲਾ ਸ਼ਤਾਬਦੀ ਕਮੇਟੀ ਤੇ ਸਿੰਘ ਸਭਾਵਾਂ ਵਲੋਂ ਨਗਰ ਕੀਰਤਨ ਦਾ ਸਵਾਗਤ ਗੁਰਦੁਆਰਾ ਦੀਵਾਨ ਅਸਥਾਨ ਤੋਂ ਚਾਲੇ ਪਾ ਕੇ ਮੁਹੱਲਾ ਚਹਾਰ ਬਾਗ-ਸੈਂਟਰਲ ਟਾਊਨ-ਰਿਆਜ਼ ਬਾਗ ਵਾਲੇ ਚੌਕ ਵਿਖੇ ਪਹੁੰਚਣ ’ਤੇ 350 ਸਾਲਾ ਸ਼ਤਾਬਦੀ ਪ੍ਰਬੰਧਕ ਕਮੇਟੀ ਜਲੰਧਰ ਵਲੋਂ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਜਥੇਦਾਰ ਕੁਲਵੰਤ ਸਿੰਘ ਮੰਨਣ ਦੀ ਅਗਵਾਈ ਹੇਠ ਸਟੇਜ ਲਗਾ ਕੇ ਗੁਰੂ ਸਾਹਿਬ ਦੀ ਪਾਲਕੀ ਤੇ ਪੰਜਾਂ ਪਿਆਰਿਆਂ ’ਤੇ ਫੁੱਲਾਂ ਦੀ ਵਰਖਾ ਕਰਕੇ ਸਵਾਗਤ ਕੀਤਾ। ਕਮੇਟੀ ਵਲੋਂ ਲੰਗਰ ਵੀ ਲਗਾਇਆ ਅਤੇ ਸੰਗਤ ਨੂੰ ਇਤਿਹਾਸ ਤੋਂ ਜਾਣੂ ਕਰਵਾਉਣ ਲਈ ਢਾਡੀ ਜਥਾ ਵੀ ਲਗਾਇਆ ਗਿਆ ਸੀ। ਇਸ ਮੌਕੇ ਸਿੱਖ ਚੜ੍ਹਦੀ ਕਲਾ ਫਰੰਟ ਦੇ ਮੈਂਬਰ ਤੇ ਕੌਮੀ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਬਾਦਲ ਜਥੇਦਾਰ ਰਣਜੀਤ ਸਿੰਘ ਰਾਣਾ, ਹਰਿੰਦਰ ਸਿੰਘ ਢੀਂਡਸਾ, ਜਥੇਦਾਰ ਜਗਜੀਤ ਸਿੰਘ ਗਾਬਾ, ਗੁਰਦੁਆਰਾ ਛੇਵੀਂ ਪਾਤਿਸ਼ਾਹੀ ਬਸਤੀ ਸ਼ੇਖ ਦੇ ਪ੍ਰਧਾਨ ਗੁਰਕ੍ਰਿਪਾਲ ਸਿੰਘ, ਹਰਭਜਨ ਸਿੰਘ ਸੈਣੀ, ਚਰਨਜੀਵ ਸਿੰਘ ਲਾਲੀ, ਅਵਤਾਰ ਸਿੰਘ ਘੁੰਮਣ, ਭਜਨ ਲਾਲ ਚੋਪੜਾ, ਜਗਦੀਪ ਸਿੰਘ ਬਿਰਦੀ, ਬਾਬਾ ਸੁਖਵਿੰਦਰ ਸਿੰਘ ਤੱਲ੍ਹਣ, ਬਾਬਾ ਭਵਨਜੀਤ ਸਿੰਘ ਨਿਹੰਗ ਸਿੰਘ, ਪਲਵਿੰਦਰ ਸਿੰਘ ਭਾਟੀਆ, ਦਲਜੀਤ ਸਿੰਘ (ਲੰਮਾ ਪਿੰਡ), ਫੁਮਣ ਸਿੰਘ (ਲੰਮਾ ਪਿੰਡ), ਤਰਲੋਚਨ ਸਿੰਘ, ਤਜਿੰਦਰ ਸਿੰਘ ਉਬੀ, ਲਾਲ ਚੰਦ, ਸਤਪਾਲ ਸਿੰਘ (ਨੀਲਾ ਮਹਿਲ), ਮੇਜਰ ਸਿੰਘ ਕਾਹਲੋਂ, ਕਰਤਾਰ ਸਿੰਘ ਬਿੱਲਾ, ਸਰਬਜੀਤ ਸਿੰਘ ਪਨੇਸਰ, ਸਤਿੰਦਰ ਸਿੰਘ ਪੀਤਾ, ਅਮਰਜੀਤ ਸਿੰਘ ਮਿੱਠਾ, ਸ਼ੇਰ ਸਿੰਘ ਬਾਜਵਾ, ਕੇ. ਸੀ. ਸਿੰਘ, ਜਥੇਦਾਰ ਅਜੀਤ ਸਿੰਘ ਬਸਤੀ ਮਿੱਠੂ, ਵਰਿਆਮ ਸਿੰਘ, ਦਵਿੰਦਰ ਸਿੰਘ, ਨਰਿੰਦਰ ਸਿੰਘ, ਪਰਮਿੰਦਰ ਸਿੰਘ ਲੜੋਏ ਰੋਡ, ਹਰਵਿੰਦਰ ਸਿੰਘ ਅਮਨ ਨਗਰ, ਗੁਰਸੇਵਕ ਸਿੰਘ ਗਿੱਲ, ਰਣਜੀਤ ਸਿੰਘ ਘੁੰਮਣ, ਅੰਗਰੇਜ਼ ਸਿੰਘ, ਬਿਕਰਮ ਸਿੰਘ, ਹਰਬੰਸ ਸਿੰਘ, ਹਰਜਿੰਦਰ ਸਿੰਘ ਢੀਂਡਸਾ ਤੇ ਹੋਰ ਹਾਜ਼ਰ ਸਨ। ਜ਼ਿਲ੍ਹਾ ਅਕਾਲੀ ਦਲ (ਬਾਦਲ) ਵਲੋਂ ਸਵਾਗਤ ਨਗਰ ਕੀਰਤਨ ਦੇ ਮਿਲਾਪ ਚੌਕ ਵਿਖੇ ਪਹੁੰਚਣ ’ਤੇ ਜ਼ਿਲ੍ਹਾ ਅਕਾਲੀ ਦਲ (ਬਾਦਲ) ਜਲੰਧਰ ਸ਼ਹਿਰੀ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਪੰਜ ਘੋੜ ਸਵਾਰ ਨਿਸ਼ਾਨਚੀ ਸਿੰਘ, ਪੰਜ ਪਿਆਰਿਆਂ ਤੇ ਨਗਰ ਕੀਰਤਨ ’ਚ ਸ਼ਾਮਿਲ ਸੰਗਤ ਦਾ ਫੁਲਾਂ ਦੀ ਵਰਖਾ ਕਰਕੇ ਸਵਾਗਤ ਕੀਤਾ। ਜ਼ਿਲ੍ਹਾ ਅਕਾਲੀ ਦਲ (ਬਾਦਲ) ਸ਼ਹਿਰੀ ਦੇ ਪ੍ਰਧਾਨ ਇਕਬਾਲ ਸਿੰਘ ਢੀਂਡਸਾ ਦੀ ਅਗਵਾਈ ਹੇਠ ਸਵਾਗਤ ਕਰਨ ਲਈ ਵਿਸ਼ੇਸ਼ ਸਟੇਜ ਲਗਾਈ ਗਈ। ਇਸ ਮੌਕੇ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਅਰਦਾਸੀਏ ਸਿੰਘ ਸਾਹਿਬ ਗਿਆਨੀ ਪ੍ਰੇਮ ਸਿੰਘ ਨੇ ਉਚੇਚੇ ਤੌਰ ’ਤੇ ਪਹੁੰਚ ਕੇ ਸੰਗਤ ਨੂੰ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਵਧਾਈ ਦਿੱਤੀ। ਉਪਰੰਤ ਸਿੰਘ ਸਾਹਿਬ ਗਿਆਨੀ ਪ੍ਰੇਮ ਸਿੰਘ, ਭਾਈ ਗੁਰਦਿਆਲ ਸਿੰਘ ਕਾਲਰਾ, ਸਿੱਖ ਵਿਦਵਾਨ ਗਿਆਨੀ ਭਗਵਾਨ ਸਿੰਘ ਜੌਹਲ ਤੇ ਹੋਰ ਧਾਰਮਿਕ, ਰਾਜਨੀਤਕ ਆਗੂਆਂ ਨੂੰ ਸਨਮਾਨਿਤ ਕੀਤਾ। ਇਸ ਮੌਕੇ ਭਾਈ ਮਲਕੀਅਤ ਸਿੰਘ ਬੱਗਾ ਢਾਡੀ ਜਥਾ ਸ਼੍ਰੋਮਣੀ ਕਮੇਟੀ ਦੇ ਜਥੇ ਨੇ ਸੰਗਤ ਨੂੰ ਢਾਡੀ ਵਾਰਾਂ ਦੁਆਰਾ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਚਾਰਕ ਬੀਬੀ ਤ੍ਰਿਲੋਚਨ ਕੌਰ ਵਲੋਂ ਗੁਰਮਤਿ ਵਿਚਾਰਾਂ ਦੁਆਰਾ ਸੰਗਤ ਨੂੰ ਗੁਰ ਇਤਿਹਾਸ ਤੋਂ ਜਾਣੂ ਕਰਵਾਇਆ। ਇਸ ਮੌਕੇ ਮਨਿੰਦਰਪਾਲ ਸਿੰਘ ਗੁੰਬਰ (ਸਕੱਤਰ ਜਨਰਲ), ਅੰਮ੍ਰਿਤਬੀਰ ਸਿੰਘ ਪ੍ਰਧਾਨ ਯੂਥ ਅਕਾਲੀ ਦਲ, ਸੁਰੇਸ਼ ਸਹਿਗਲ, ਸਾਬਕਾ ਵਿਧਾਇਕ ਸਰਬਜੀਤ ਸਿੰਘ ਮੱਕੜ, ਦਵਿੰਦਰ ਸਿੰਘ ਰਹੇਜਾ, ਵਿਨੀਤ ਧੀਰ ਮੇਅਰ, ਨਿਤਿਨ ਕੋਹਲੀ, ਚੰਦਨ ਗਰੇਵਾਲ, ਡਾ. ਪਰਮਜੀਤ ਸਿੰਘ ਮਰਵਾਹਾ, ਗੁਰਬਚਨ ਸਿੰਘ ਮੱਕੜ, ਐਡਵੋਕੇਟ ਵਿਨੋਦ ਕੌਲ, ਭੂਪਿੰਦਰ ਸਿੰਘ ਖ਼ਾਲਸਾ (ਦਿੱਲੀ ਵਾਲੇ), ਦਲਵਿੰਦਰ ਸਿੰਘ ਬੜਿੰਗ, ਜਸਬੀਰ ਸਿੰਘ ਦਕੋਹਾ, ਹਰਜਿੰਦਰ ਸਿੰਘ ਢੀਂਡਸਾ, ਹਰਪ੍ਰੀਤ ਸਿੰਘ ਸਚਦੇਵਾ, ਸਾਹਿਬ ਸਿੰਘ ਢਿੱਲੋਂ, ਸੁਰਜੀਤ ਸਿੰਘ (ਨੀਲਾਮਹਿਲ), ਰਵਿੰਦਰ ਸਿੰਘ ਸਵੀਟੀ, ਰਾਜਾ ਪਰਵਿੰਦਰ ਸਿੰਘ, ਪਰਮਦੀਪ ਸਿੰਘ ਗੁੰਬਰ, ਗੋਰਵ ਭਗਤ, ਗੁਰਬਿੰਦਰ ਸਿੰਘ ਜੱਜ, ਚਰਨਜੀਤ ਸਿੰਘ ਲੁਬਾਣਾ, ਹਰਜਿੰਦਰ ਸਿੰਘ ਪੱਡਾ, ਠੇਕੇਦਾਰ ਕਰਤਾਰ ਸਿੰਘ ਬਿੱਲਾ, ਗੁਰਸੇਵਕ ਸਿੰਘ ਹੀਰਾ, ਵੰਸ਼, ਅਕਾਸ਼, ਸੁਰਜੀਤ ਸਿੰਘ ਰਾਠੋਰ, ਮਹੇਸ਼ਇੰਦਰ ਸਿੰਘ ਧਾਮੀ, ਜਸਬੀਰ ਸਿੰਘ ਵਾਲੀਆ, ਹਰਦੇਵ ਸਿੰਘ ਹੈਪੀ, ਹਰਬੰਸ ਸਿੰਘ ਗੁਰੂ ਨਾਨਕ ਪੁਰਾ, ਜਸਬੀਰ ਸਿੰਘ ਲਾਡੀ, ਪਵਿੰਦਰ ਸਿੰਘ ਪ੍ਰਿੰਸ, ਹਰਜੀਤ ਸਿੰਘ ਲੁਥਰਾ, ਸਤਬੀਰ ਸਿੰਘ ਸ਼ਾਂਤ, ਜਸਪ੍ਰੀਤ ਸਿੰਘ ਚੌਹਾਨ, ਚਤਨਿਆ ਗੁਪਤਾ, ਗੁਰਪ੍ਰੀਤ ਸਿੰਘ ਸਚਦੇਵਾ, ਗੁਰਜੀਤ ਸਿੰਘ ਪੋਪਲੀ, ਗੁਰਬਚਨ ਸਿੰਘ ਕਥੂਰੀਆ, ਹਰਜਿੰਦਰ ਸਿੰਘ ਕੋਹਾੜ, ਅਮਰਜੀਤ ਸਿੰਘ, ਜੋਤਦੀਪ ਸਿੰਘ, ਜਗਦੀਪ ਸਿੰਘ, ਜਤਿੰਦਰ ਬੀਰ ਸਿੰਘ ਸਚਦੇਵਾ, ਗੁਰਸ਼ਰਨ ਸਿੰਘ ਕਾਨ੍ਹਪੁਰੀ, ਚਰਨਜੀਤ ਸਿੰਘ, ਦਲਜੀਤ ਸਿੰਘ, ਰਣਜੀਤ ਸਿੰਘ ਜੋਹਲ, ਕੁਲਵੰਤ ਸਿੰਘ ਜੌਲੀ, ਹਰਜਿੰਦਰ ਸਿੰਘ ਜੱਬਲ, ਸੁਰਿੰਦਰ ਸਿੰਘ ਨਾਗੀ, ਕੁਲਦੀਪ ਸਿੰਘ ਬੈਂਸ, ਹਰਜੋਤ ਸਿੰਘ ਲੱਕੀ, ਬਲਵਿੰਦਰ ਸਿੰਘ ਜੱਬਲ, ਵਿੱਕੀ ਚੌਹਾਨ, ਕੁਲਦੀਪ ਲੁਥਰਾ, ਸੰਤ ਚੌਪੜਾ, ਨਵਤਾਜ਼ ਸਿੰਘ ਲੁਥਰਾ, ਨੌਨਿਧ ਸਿੰਘ ਚਾਵਲਾ, ਰੀਟਾ ਕੌਰ, ਤਜਿੰਦਰ ਕੌਰ ਲੁਥਰਾ, ਜਸਦੀਪ ਕੌਰ ਲੂਥਰਾ, ਇਬਾਦਤ, ਸਿਮਰਜੀਤ ਕੌਰ ਲੁਬਾਣਾ ਤੇ ਹੋਰ ਹਾਜ਼ਰ ਸਨ। ਸਿੱਖ ਤਾਲਮੇਲ ਕਮੇਟੀ ਨੇ ਲਗਾਇਆ ਵੱਖ-ਵੱਖ ਪਦਾਰਥਾਂ ਦਾ ਲੰਗਰ ਨਗਰ ਕੀਰਤਨ ਦੇ ਪੁਲੀ ਅਲੀ ਮੁਹੱਲਾ ਵਿਖੇ ਪਹੁੰਚਣ ’ਤੇ ਸਿੱਖ ਤਾਲਮੇਲ ਕਮੇਟੀ ਦੇ ਮੁੱਖ ਦਫ਼ਤਰ ਵਿਖੇ ਪਹੁੰਚਿਆ, ਜਿਥੇ ਤਜਿੰਦਰ ਸਿੰਘ ਪ੍ਰਦੇਸੀ, ਹਰਪਾਲ ਸਿੰਘ ਚੱਢਾ, ਹਰਪ੍ਰੀਤ ਸਿੰਘ ਨੀਟੂ ਤੇ ਹੋਰਾਂ ਨੇ ਵਿਸ਼ੇਸ਼ ਉਪਰਾਲਾ ਕਰਦੇ ਹੋਏ ਸੰਗਤ ਲਈ ਵੱਖ-ਵੱਖ ਪਦਾਰਥਾਂ ਦਾ ਲੰਗਰ ਲਗਾਇਆ। ਲੰਗਰ ਦੀ ਸ਼ੁਰੂਆਤ ਮੌਕੇ ਕੀਤੀ ਅਰਦਾਸ ’ਚ ਜਥੇਦਾਰ ਜਗਦੇਵ ਸਿੰਘ ਤਲਵੰਡੀ ਦੀ ਸਪੁੱਤਰੀ ਬੀਬੀ ਹਰਜੀਤ ਕੌਰ ਤਲਵੰਡੀ (ਪ੍ਰਧਾਨ ਇਸਤਰੀ ਅਕਾਲੀ ਦਲ ਪੁਨਰ ਸੁਰਜੀਤ, ਪੰਜਾਬ) ਵਲੋਂ ਵਿਸ਼ੇਸ਼ ਤੌਰ ’ਤੇ ਸ਼ਮੂਲੀਅਤ ਕੀਤੀ ਗਈ। ਉਨ੍ਹਾਂ ਸਿੱਖ ਤਾਲਮੇਲ ਕਮੇਟੀ ਵਲੋਂ ਸਿੱਖ ਕੌਮ ਦੀ ਚੜ੍ਹਦੀਕਲਾ ਲਈ ਕੀਤੇ ਜਾ ਰਹੇ ਕਾਰਜਾਂ ਦੀ ਸ਼ਲਾਘਾ ਕੀਤੀ। ਇਸ ਮੌਕੇ ਮਹਿੰਦਰ ਪਾਲ ਸਿੰਘ ‘ਬਿਨਾਕਾ’ (ਮੁੱਖ ਬੁਲਾਰਾ ਅਕਾਲੀ ਦਲ ਪੁਨਰ ਸੁਰਜੀਤ) ਤੇ ਬੀਬੀ ਹਰਿੰਦਰ ਜੀਤ ਕੌਰ ਚਟਕਾਰਾ ਮੌਜੂਦ ਸਨ। ਸੇਵਾ ਕਰਨ ਵਾਲਿਆਂ ’ਚ ਗੁਰਵਿੰਦਰ ਸਿੰਘ ਨਾਗੀ, ਚਰਨ ਸਿੰਘ ਮੁੱਖ ਸੇਵਾਦਾਰ ਗੁਰਦੁਆਰਾ ਮਕਸੁਦਾਂ, ਹਰਵਿੰਦਰ ਸਿੰਘ ਚਿਟਕਾਰਾ, ਮਨਮਿੰਦਰ ਸਿੰਘ ਭਾਟੀਆ, ਤਜਿੰਦਰ ਸਿੰਘ ਭਾਟੀਆ, ਪਰਦੀਪ ਖੁੱਲਰ, ਪਾਵਨ ਕੁਮਾਰ, ਹਰਪਾਲ ਸਿੰਘ ਪਾਲੀ ਚੱਢਾ, ਅਰਵਿੰਦਰ ਪਾਲ ਸਿੰਘ ਬਬਲੂ, ਰਾਜਪਾਲ ਸਿੰਘ, ਹਰਵਿੰਦਰ ਸਿੰਘ ਝੰਡੀ, ਹਰਪ੍ਰੀਤ ਸਿੰਘ ਸੋਨੂੰ, ਬੋਬੀ ਬਹਿਲ, ਹਰਵਿੰਦਰ ਸਿੰਘ ਪਰੂਥੀ, ਹਰਪ੍ਰੀਤ ਸਿੰਘ ਚਾਵਲਾ, ਲੱਕੀ ਧੀਮਾਨ, ਡਿੰਪੀ, ਲੱਕੀ ਸਿੱਕਾ, ਲਖਬੀਰ ਸਿੰਘ ਲੱਕੀ ਤੇ ਹੋਰ ਹਾਜ਼ਰ ਸਨ। ਭਾਜਪਾ ਆਗੂਆਂ ਤੇ ਵਰਕਰਾਂ ਵਲੋਂ ਨਗਰ ਕੀਰਤਨ ਦਾ ਸਵਾਗਤ ਮੁਹੱਲਾ ਗੋਬਿੰਦਗੜ੍ਹ ਵਿਖੇ ਭਾਜਪਾ ਆਗੂਆਂ ਤੇ ਵਰਕਰਾਂ ਵਲੋਂ ਨਗਰ ਕੀਰਤਨ ਦਾ ਸ਼ਾਨਦਾਰ ਸਵਾਗਤ ਕੀਤਾ, ਜਿਸ ਦੀ ਅਗਵਾਈ ਭਾਜਪਾ ਜ਼ਿਲ੍ਹਾ ਜਲੰਧਰ ਸ਼ਹਿਰੀ ਦੇ ਪ੍ਰਧਾਨ ਅਸ਼ੋਕ ਸਰੀਨ ਹਿੱਕੀ ਨੇ ਕੀਤੀ। ਇਸ ਮੌਕੇ ਸੰਗਤ ‘ਤੇ ਫੁੱਲਾਂ ਦੀ ਵਰਖਾ ਕੀਤੀ ਗਈ ਤੇ ਪ੍ਰਸ਼ਾਦ ਵਜੋਂ ਫਲ ਵੰਡੇ ਗਏ। ਇਸ ਮੌਕੇ ਭਾਜਪਾ ਦੇ ਸੀਨੀਅਰ ਆਗੂ ਰਾਕੇਸ਼ ਰਾਠੌਰ, ਸਾਬਕਾ ਮੰਤਰੀ ਮਨੋਰੰਜਨ ਕਾਲੀਆ, ਸਾਬਕਾ ਵਿਧਾਇਕ ਕੇ. ਡੀ. ਭੰਡਾਰੀ, ਕਰਮਜੀਤ ਕੌਰ ਚੌਧਰੀ, ਅਮਰਜੀਤ ਸਿੰਘ ਅਮਰੀ, ਰਮਨ ਪੱਬੀ, ਯੋਗੇਸ਼ ਧੀਰ, ਦੀਪਕ ਤੇਲੂ, ਦਵਿੰਦਰ ਭਾਰਦਵਾਜ, ਬਲਜੀਤ ਪ੍ਰਿੰਸ, ਅਨਿਲ ਸੱਚਰ, ਕੌਂਸਲਰ ਮਨਜੀਤ ਸਿੰਘ ਟੀਟੂ, ਕੌਂਸਲਰ ਰਜੀਵ ਢੀਂਗਰਾ, ਕੌਂਸਲਰ ਕੰਵਰ ਸਰਤਾਜ, ਕੌਂਸਲਰ ਅਜੇ ਬਬਲੂ, ਗੁਰਮੀਤ ਸਿੰਘ, ਸ਼ਾਲੂ, ਗੁਰਦੇਵ ਸਿੰਘ (ਗੋਲਡੀ ਭਾਟੀਆ), ਸੋਨੂੰ ਚੌਹਾਨ, ਕੁਲਵੰਤ ਸ਼ਰਮਾ, ਅਮਿਤ ਸੰਧਾ, ਯੋਗੇਸ਼ ਮਲਹੋਤਰਾ, ਬੱਬੂ, ਸੰਨੀ ਸ਼ਰਮਾ, ਦੇਵਕੀ ਨੰਦਨ, ਦੀਪਕ ਪੰਡਿਤ, ਦਵਿੰਦਰ ਕਾਲੀਆ, ਕੁਮਾਰ ਬ੍ਰਿਜੇਸ਼, ਕੌਂਸਲਰ ਮਨਜੀਤ ਕੌਰ, ਕੌਂਸਲਰ ਪਤੀ ਜਗਜੀਤ ਸਿੰਘ ਤੇ ਗੁਰਮੀਤ ਸਿੰਘ, ਭਗਤ ਮਨੋਹਰ ਲਾਲ ਅਤੇ ਹੋਰ ਹਾਜ਼ਰ ਸਨ।