ਭਾਜਪਾ ਆਗੂ ਸਤਨਾਮ ਬਿੱਟਾ ਦਾ ਬਰਮਿੰਘਮ ਵਿਖੇ ਪੁੱਜਣ ’ਤੇ ਸਵਾਗਤ
ਜਲੰਧਰ, 21 ਨਵੰਬਰ (ਜਸਪਾਲ ਸਿੰਘ)-ਪੰਜਾਬ ਭਾਜਪਾ ਦੇ ਸੀਨੀਅਰ ਆਗੂ ਅਤੇ ਪਾਰਟੀ ਦੇ ਕਿਸਾਨ ਮੋਰਚਾ ਦੇ ਸੂਬਾ ਜਨਰਲ ਸਕੱਤਰ ਸਤਨਾਮ ਬਿੱਟਾ ਦਾ ਬਰਮਿੰਘਮ (ਇੰਗਲੈਂਡ) ਵਿਖੇ ਪਹੁੰਚਣ ’ਤੇ ਪ੍ਰਵਾਸੀ ਪੰਜਾਬੀਆਂ ਵਲੋਂ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ। ਇਸ ਮੌਕੇ ਕਰਵਾਏ ਸਮਾਗਮ ’ਚ ਬਰਮਿੰਘਮ ‘ਚ ਭਾਰਤ ਦੇ ਕੌਂਸਲੇਟ ਜਨਰਲ ਸ੍ਰੀ ਰਾਕੇਸ਼ ਤਿਵਾੜੀ ਵੀ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਏ।
ਅਜੀਤ ਡੈਸਕ
22-11-2026