ਦਿੱਲੀ ਦੇ ਵਿਧਾਇਕ ਹਰੀਸ਼ ਖੁਰਾਣਾ ਦਾ ਲਾਂਬੜਾ ਮੰਡਲ ਪਹੁੰਚਣ ’ ਤੇ ਨਿੱਘਾ ਸਵਾਗਤ ਤੇ ਸਨਮਾਨ
ਲਾਂਬੜਾ, 25 ਨਵੰਬਰ (ਗੁਰਮੇਲ ਸਿੰਘ)-ਦਿੱਲੀ ਦੇ ਵਿਧਾਇਕ ਹਰੀਸ਼ ਖੁਰਾਣਾ ਦੇ ਲਾਂਬੜਾ ਮੰਡਲ ਪਹੁੰਚਣ ’ਤੇ ਭਾਜਪਾ ਦੇ ਅਹੁਦੇਦਾਰਾਂ ਤੇ ਵਰਕਰਾਂ ਵਲੋਂ ਉਨ੍ਹਾਂ ਦਾ ਨਿੱਘਾ ਸਵਾਗਤ ਤੇ ਸ਼ਾਨਦਾਰ ਸਨਮਾਨ ਕੀਤਾ ਗਿਆ। ਇਸ ਮੌਕੇ ’ਤੇ ਹਰੀਸ਼ ਖੁਰਾਣਾ ਨੇ ਇਤਿਹਾਸਕ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਸ਼ੁਭ ਅਵਸਰ ’ਤੇ ਗੁਰੂ ਸਾਹਿਬ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ।
ਅਜੀਤ ਡੈਸਕ
26-11-2026