27-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-11-2026

ਹਰਜੋਤ ਕੌਰ ਲੋਹਟੀਆ ਦੀ ਅਗਵਾਈ ਹੇਠ ਮੋਗਾ ਰੈਲੀ ਲਈ ਫਿਲੌਰ ਤੋਂ ਰਵਾਨਾ ਹੋਇਆ ਸੈਂਕੜੇ ਸਮਰਥਕਾਂ ਦਾ ਕਾਫ਼ਲਾ

ਫਿਲੌਰ, 26 ਨਵੰਬਰ (ਸਤਿੰਦਰ ਸ਼ਰਮਾ)-ਮੋਗਾ ਵਿਖੇ ਵਿਸ਼ਾਲ ਮਹਾਂ ਰੈਲੀ ਵਿਚ ਸ਼ਾਮਿਲ ਹੋਣ ਲਈ ਹਲਕਾ ਫਿਲੌਰ ਤੋਂ ‘ਆਪ’ ਦੀ ਹਲਕਾ ਇੰਚਾਰਜ ਹਰਜੋਤ ਕੌਰ ਲੋਹਟੀਆ ਦੀ ਅਗਵਾਈ ਹੇਠ ਸੈਂਕੜੇ ਸਮਰਥਕਾਂ ਦਾ ਕਾਫ਼ਲਾ ਫਿਲੌਰ ਤੋਂ ਰਵਾਨਾ ਹੋਇਆ। ਮੋਗਾ ਮਹਾਂ ਰੈਲੀ ’ਚ ਹਲਕਾ ਫਿਲੌਰ ਤੋਂ ਪਹੁੰਚੇ ਪਾਰਟੀ ਦੇ ਸਮਰਥਕਾਂ ਦੇੇ ਵੱਡੇ ਕਾਫ਼ਲੇ ਨੇ ਸ਼ਮੂਲੀਅਤ ਕੀਤੀ।

ਅਜੀਤ ਡੈਸਕ 27-11-2026
ਫਿਲੌਰ, 26 ਨਵੰਬਰ (ਸਤਿੰਦਰ ਸ਼ਰਮਾ)-ਮੋਗਾ ਵਿਖੇ ਵਿਸ਼ਾਲ ਮਹਾਂ ਰੈਲੀ ਵਿਚ ਸ਼ਾਮਿਲ ਹੋਣ ਲਈ ਹਲਕਾ ਫਿਲੌਰ ਤੋਂ ‘ਆਪ’ ਦੀ ਹਲਕਾ ਇੰਚਾਰਜ ਹਰਜੋਤ ਕੌਰ ਲੋਹਟੀਆ ਦੀ ਅਗਵਾਈ ਹੇਠ ਸੈਂਕੜੇ ਸਮਰਥਕਾਂ ਦਾ ਕਾਫ਼ਲਾ ਫਿਲੌਰ ਤੋਂ ਰਵਾਨਾ ਹੋਇਆ। ਮੋਗਾ ਮਹਾਂ ਰੈਲੀ ’ਚ ਹਲਕਾ ਫਿਲੌਰ ਤੋਂ ਪਹੁੰਚੇ ਪਾਰਟੀ ਦੇ ਸਮਰਥਕਾਂ ਦੇੇ ਵੱਡੇ ਕਾਫ਼ਲੇ ਨੇ ਸ਼ਮੂਲੀਅਤ ਕੀਤੀ। ਇਹ ਵੱਡਾ ਕਾਫ਼ਲਾ ਅਨੇਕਾਂ ਕਾਰਾਂ, ਗੱਡੀਆਂ, ਬੱਸਾਂ ਤੇ ਦੂਸਰੇ ਵਾਹਨਾਂ ਦੁਆਰਾ ਅੱਜ ਸਵੇਰੇ ਫਿਲੌਰ ਤੋਂ ਰਵਾਨਾ ਹੋਇਆ। ਬੀਬਾ ਹਰਜੋਤ ਕੌਰ ਲੋਹਟੀਆ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਕਿਸੇ ਵੀ ਜਥੇਬੰਦੀ ਦੀ ਅਸਲ ਤਾਕਤ ਉਸ ਦੇ ਮਿਹਨਤੀ ਵਰਕਰਜ਼, ਵਲੰਟੀਅਰਜ਼ ਤੇ ਜ਼ਮੀਨੀ ਪੱਧਰ ’ਤੇ ਕੰਮ ਕਰਨ ਵਾਲੇ ਸਾਥੀ ਹੁੰਦੇ ਹਨ। ਪਾਰਟੀ ਦੇ ਹਰੇਕ ਪ੍ਰੋਗਰਾਮ ’ਚ ਵਰਕਰਾਂ ਦੀ ਸ਼ਮੂਲੀਅਤ ਤੇ ਉਨ੍ਹਾਂ ਦੀ ਮਿਹਨਤ ਬਹੁਤ ਮਹੱਤਵ ਰੱਖਦੀ ਹੈ। ਉਨ੍ਹਾਂ ਸਮੂਹ ਬਲਾਕ ਪ੍ਰਧਾਨਾਂ, ਕੌਂਸਲਰਾਂ, ਸੀਨੀਅਰ ਆਗੂਆਂ, ਮਹਿਲਾ ਵਿੰਗ ਦੀਆਂ ਅਹੁਦੇਦਾਰਾਂ, ਪਾਰਟੀ ਵਲੰਟੀਅਰਾਂ ਤੇ ਵਰਕਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਾਰਿਆਂ ਨੇ ਆਪਣੇ ਰੁਝੇਵਿਆਂ ਵਿਚੋਂ ਸਮਾਂ ਕੱਢ ਕੇ ਇਸ ਮਹਾਂ ਰੈਲੀ ਵਿਚ ਸ਼ਮੂਲੀਅਤ ਕੀਤੀ।
ਪਿਛਲੀ ਖ਼ਬਰ ਪਰਮਿੰਦਰ ਸਿੰਘ ਮੰਡ ਨੇ ਬਤੌਰ ਡੀ.ਐਸ.ਪੀ. ਆਦਮਪੁਰ ਸੰਭਾਲਿਆ ਅਹੁਦਾ ਅਗਲੀ ਖ਼ਬਰ ਨਹੀਂ ਰਹੇ ਬਸਪਾ ਦੇ ਉਪ ਪ੍ਰਧਾਨ ਮਦਨ ਮੱਦੀ ਸਿਆਸੀ ਤੇ ਸਮਾਜਿਕ ਹਲਕਿਆਂ ’ਚ ਸੋਗ ਦੀ ਲਹਿਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।