ਕਿਸ਼ਨਗੜ੍ਹ ਚੌਕ ਵਿਚ ਲਾਈਟਾਂ ਲੱਗਣ ਦੇ ਬਾਵਜੂਦ ਟ੍ਰੈਫਿਕ ਸਮੱਸਿਆ ਬਰਕਰਾਰ
ਕਿਸ਼ਨਗੜ੍ਹ, 27 ਨਵੰਬਰ (ਹੁਸਨ ਲਾਲ)-ਜਲੰਧਰ-ਪਠਾਨਕੋਟ ਕੌਮੀ ਸ਼ਾਹ ਮਾਰਗ ‘ਤੇ ਸਥਿਤ ਅੱਡਾ ਕਿਸਨਗੜ੍ਹ ਚੌਕ ‘ਚ ਜਿਥੇ ਲੋਕਾਂ ਨੂੰ ਟ੍ਰੈਫਿਕ ਸਮੱਸਿਆ ਤੋਂ ਰਾਹਤ ਦੇਣ ਲਈ ਟ੍ਰੈਫਿਕ ਲਾਈਟਾਂ ਤਾਂ ਬੜੀ ਹੀ ਜਦੋ ਜਹਿਦ ਨਾਲ ਲੱਗ ਗਈਆਂ ਪਰ ਕਈ ਵਾਹਨ ਚਾਲਕਾਂ ਨੂੰ ਇਹ ਟ੍ਰੈਫਿਕ ਲਾਈਟਾਂ ਅਜੇ ਵੀ ਰਾਸ ਨਹੀਂ ਆ ਰਹੀਆਂ ਕਿਉਂਕ ਉਹ ਲੋਕ ਕਦੇ ਵੀ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਿਚ ਕਦੇ ਵੀ ਗਰੇਜ ਨਹੀਂ ਕਰਦੇ। ਹੁਣ ਟ੍ਰੈਫਿਕ ਵਿਵਸਥਾ ਨੂੰ ਸੰਚਾਰੂ ਢੰਗ ਨਾਲ ਚੱਲਦਾ ਰੱਖਣ ਲਈ ਕਿਸਨਗੜ੍ਹ ਪੁਲਸ ਚੌਕੀ ਇੰਚਾਰਜ ਏ.
ਕ
ਕਿਸ਼ਨਗੜ੍ਹ ਚੌਂਕ ’ਚ ਟ੍ਰੈਫਿਕ ਨੂੰ ਸੰਚਾਰੂ ਢੰਗ ਨਾਲ ਚਾਲੂ ਰੱਖਣ ਹਿੱਤ ਆਪਣੀ ਪੁਲਿਸ ਪਾਰਟੀ ਸਮੇਤ ਏ. ਐਸ. ਆਈ. ਹਰਦੀਪ ਸਿੰਘ ਤੇ ਸੜਕ ਸੁਰੱਖਿਆ ਫੋਰਸ ਦੇ ਜਵਾਨ ਟ੍ਰੈਫਿਕ ਨੂੰ ਕੰਟਰੋਲ ਕਰਦੇ ਹੋਏ। ਤਸਵੀਰ-ਹਸਨ ਲਾਲ
28-11-2026
ਕਿਸ਼ਨਗੜ੍ਹ, 27 ਨਵੰਬਰ (ਹੁਸਨ ਲਾਲ)-ਜਲੰਧਰ-ਪਠਾਨਕੋਟ ਕੌਮੀ ਸ਼ਾਹ ਮਾਰਗ ‘ਤੇ ਸਥਿਤ ਅੱਡਾ ਕਿਸਨਗੜ੍ਹ ਚੌਕ ‘ਚ ਜਿਥੇ ਲੋਕਾਂ ਨੂੰ ਟ੍ਰੈਫਿਕ ਸਮੱਸਿਆ ਤੋਂ ਰਾਹਤ ਦੇਣ ਲਈ ਟ੍ਰੈਫਿਕ ਲਾਈਟਾਂ ਤਾਂ ਬੜੀ ਹੀ ਜਦੋ ਜਹਿਦ ਨਾਲ ਲੱਗ ਗਈਆਂ ਪਰ ਕਈ ਵਾਹਨ ਚਾਲਕਾਂ ਨੂੰ ਇਹ ਟ੍ਰੈਫਿਕ ਲਾਈਟਾਂ ਅਜੇ ਵੀ ਰਾਸ ਨਹੀਂ ਆ ਰਹੀਆਂ ਕਿਉਂਕ ਉਹ ਲੋਕ ਕਦੇ ਵੀ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਿਚ ਕਦੇ ਵੀ ਗਰੇਜ ਨਹੀਂ ਕਰਦੇ। ਹੁਣ ਟ੍ਰੈਫਿਕ ਵਿਵਸਥਾ ਨੂੰ ਸੰਚਾਰੂ ਢੰਗ ਨਾਲ ਚੱਲਦਾ ਰੱਖਣ ਲਈ ਕਿਸਨਗੜ੍ਹ ਪੁਲਸ ਚੌਕੀ ਇੰਚਾਰਜ ਏ. ਐਸ. ਆਈ. ਹਰਦੀਪ ਸਿੰਘ ਵਲੋਂ ਆਪਣੀ ਸਮੁੱਚੀ ਟੀਮ ਦੇ ਨਾਲ ਨਾਲ ਸੜਕ ਸੁਰੱਖਿਆ ਫੋਰਸ ਤੇ ਹਾਈਵੇ ਪੁਲਿਸ ਪਾਰਟੀ ਦੇ ਮੁਲਾਜ਼ਮਾਂ ਦੀ ਸਾਂਝੀ ਟੀਮ ਨਾਲ ਮਿਲ ਕੇ ਕਿਸ਼ਨਗੜ੍ਹ ਚੌਕ ‘ਚ ਟ੍ਰੈਫਿਕ ਵਿਵਸਥਾ ਵਿਚ ਰੁਕਾਵਟ ਖੜ੍ਹੀ ਕਰਨ ਵਾਲੇ ਕਈ ਵਾਹਨ ਚਾਲਕਾਂ ਅਤੇ ਗਲਤ ਸਾਈਡ ਤੋਂ ਗੱਡੀਆਂ ਲਿਆਉਣ ਵਾਲੇ ਬਹੁਤ ਸਾਰੇ ਚਾਲਕਾਂ ’ਤੇ ਸਖਤ ਕਾਰਵਾਈ ਕਰਦਿਆਂ ਉਨ੍ਹਾਂ ਦੇ ਚਲਾਨ ਕੱਟੇ ਜਾ ਰਹੇ ਹਨ। ਇਸ ਦੇ ਨਾਲ ਨਾਲ ਉਨ੍ਹਾਂ ਗੱਡੀਆਂ ਦੇ ਵੀ ਚਲਾਨ ਕੱਟੇ ਗਏ ਜੋ ਹਾਈਵੇ ‘ਤੇ ਲਿੰਕ ਸੜਕ ‘ਤੇ ਗਲਤ ਢੰਗ ਨਾਲ ਪਾਰਕਿੰਗ ਕੀਤੀਆਂ ਹੋਈਆਂ ਸਨ। ਇਸ ਮੌਕੇ ਏ. ਐਸ. ਆਈ. ਹਰਦੀਪ ਸਿੰਘ ਨੇ ਕਿਹਾ ਕਿ ਕਿਸ਼ਨਗੜ੍ਹ ਚੌਕ ‘ਤੇ ਕਿਸ਼ਨਗੜ੍ਹ -ਕਰਤਾਰਪੁਰ ਲਿੰਕ ਸੜਕ ‘ਚ ਟ੍ਰੈਫਿਕ ਵਿਵਸਥਾ ਨੂੰ ਸੰਚਾਰੂ ਢੰਗ ਨਾਲ ਚੱਲਦਾ ਰੱਖਣਾ ਉਨਾਂ ਦੀ ਜ਼ਿੰਮੇਵਾਰੀ ਹੈ। ਉਹ ਕਿਸ਼ਨਗੜ੍ਹ ਚੌਕ ਦੀ ਟ੍ਰੈਫਿਕ ਵਿਵਸਥਾ ‘ਚ ਰੁਕਾਵਟ ਖੜ੍ਹੀ ਕਰਨ ਵਾਲੇ ਵਾਹਨ ਚਾਲਕ ਕਿਸੇ ਵੀ ਕੀਮਤ ‘ਤੇ ਬਖਸ਼ੇ ਨਹੀਂ ਜਾਣਗੇ। ਕਿਸ਼ਨਗੜ੍ਹ-ਕਰਤਾਰਪੁਰ ਲਿੰਕ ਸੜਕ ‘ਤੇ ਗਲਤ ਢੰਗ ਨਾਲ ਪਾਰਕਿੰਗ ਕੀਤੀਆਂ ਗੱਡੀਆਂ ਜਿਨ੍ਹਾਂ ਨਾਲ ਟ੍ਰੈਫਿਕ ਵਿਵਸਥਾ ਵਿਗੜਦੀ ਹੈ। ਉਨ੍ਹਾਂ ਦੇ ਭਵਿੱਖ ਵਿਚ ਅਕਸਰ ਚਲਾਨ ਕੱਟੇ ਜਾਂਦੇ ਰਹਿਣਗੇ। ਉਨ੍ਹਾਂ ਵਲੋਂ ਕਿਸ਼ਨਗੜ੍ਹ ਮਾਰਕੀਟ ਐਸੋਸੀਏਸ਼ਨ ਦੇ ਉਨ੍ਹਾਂ ਦੁਕਾਨਦਾਰਾਂ ਨੂੰ ਸਖਤ ਸ਼ਬਦਾਂ ਵਿਚ ਹਦਾਇਤ ਕੀਤੀ ਹੈ ਕਿ ਜੋ ਆਪਣੀਆਂ ਦੁਕਾਨਾਂ ਅੱਗੇ ਰੇਹੜੀਆਂ ਲਗਵਾ ਕੇ ਕਿਸ਼ਨਗੜ-ਕਰਤਾਰਪੁਰ ਲਿੰਕ ਸੜਕ ਦੀ ਟ੍ਰੈਫਿਕ ਵਿਵਸਥਾ ਖਰਾਬ ਕਰਕੇ ਰਾਹਗੀਰਾਂ ਲਈ ਸਬੱਬ ਦਾ ਕਾਰਨ ਬਣਦੇ ਹਨ। ਸਮੂਹ ਦੁਕਾਨਦਾਰ ਭਾਈਚਾਰਾ ਸਥਾਨਕ ਪੁਲਿਸ ਪਾਰਟੀ ਦਾ ਕਿਸ਼ਨਗੜ੍ਹ ਚੌਂਕ ਤੇ ਕਿਸ਼ਨਗੜ-ਕਰਤਾਰਪੁਰ ਲਿੰਕ ਸੜਕ ਦੀ ਟ੍ਰੈਫਿਕ ਵਿਵਸਥਾ ਨਿਰਵਿਘਨ ਜਾਰੀ ਰੱਖਣ ਲਈ ਸਥਾਨਿਕ ਪੁਲਿਸ ਪਾਰਟੀ ਦਾ ਸੰਪੂਰਨ ਸਹਿਯੋਗ ਯਕੀਨੀ ਬਣਾਉਣ। ਇਸ ਮੌਕੇ ਏ. ਐਸ. ਆਈ. ਨਿਸ਼ਾਨ ਸਿੰਘ ਤੇ ਹੈੱਡ ਕਾਂਸਟੇਬਲ ਮੰਗਤ ਰਾਮ ਵਿਸ਼ੇਸ਼ ਤੌਰ ‘ਤ ੇ ਹਾਜ਼ਰ ਸਨ।