28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-11-2026

ਸੁਆਮੀ ਪ੍ਰੀਤਮ ਦਾਸ ਦੀ ਬਰਸੀ ਮੌਕੇ 83ਵੇਂ ਚਾਰ ਦਿਨਾ ਸਾਲਾਨਾ ਸਮਾਗਮ 30 ਤੱਕ ਦੂਜੇ ਦਿਨ ਸ੍ਰੀ ਦਰਬਾਰ ਸਾਹਿਬ ਦੇ ਰਾਗੀ ਭਾਈ ਉਂਕਾਰ ਸਿੰਘ ਭਰਨਗੇ ਹਾਜ਼ਰੀ

ਜਲੰਧਰ, 27 ਨਵੰਬਰ (ਐੱਮ. ਐੱਸ.

ਨਗਰ ਕੀਰਤਨ ਸੰਬੰਧੀ ਜਾਣਕਾਰੀ ਦਿੰਦੇ ਹੋਏ ਕੁਲਦੀਪ ਸਿੰਘ ਪਾਇਲਟ, ਮਨਿੰਦਰਪਾਲ ਸਿੰਘ ਗੁੰਬਰ, ਇੰਦਰਪ੍ਰੀਤ ਸਿੰਘ ਇੰਦੀ ਪਾਇਲਟ ਤੇ ਹੋਰ। ਤਸਵੀਰ : ਜੀ. ਪੀ. ਸਿੰਘ ਗੁਰਮਤਿ ਸਮਾਗਮ ਦੌਰਾਨ ਸੰਗਤ ’ਚ ਬਿਰਾਜਮਾਨ ਮਹਾਂਮੰਡਲੇਸ਼ਵਰ ਸੁਆਮੀ ਸ਼ਾਂਤਾਨੰਦ ਉਦਾਸੀਨ, ਬਾਬਾ ਚਰਨ ਦਾਸ, ਗਿਆਨੀ ਗੁਰਮੀਤ ਸਿੰਘ, ਹਰਪ੍ਰੀਤ ਸਿੰਘ ਤੇ ਹੋਰ। ਤਸਵੀਰ : ਜੀ. ਪੀ. ਸਿੰਘ 28-11-2026
ਜਲੰਧਰ, 27 ਨਵੰਬਰ (ਐੱਮ. ਐੱਸ. ਲੋਹੀਆ)-ਸੁਆਮੀ ਪ੍ਰੀਤਮ ਦਾਸ ਦੇ 83ਵੇਂ ਸਲਾਨਾ ਬਰਸੀ ਸਮਾਗਮ ਤੇ ਡੇਰਾ ਪ੍ਰੀਤਮ ਭਵਨ ਉਦਾਸੀਨ ਆਸ਼ਰਮ ਦੇ ਸਥਾਪਨਾ ਸਮਾਗਮ ਨੂੰ ਮੁੱਖ ਰੱਖਦੇ ਹੋਏ ਮਹਾਂਮੰਡਲੇਸ਼ਵਰ ਸੁਆਮੀ ਸ਼ਾਂਤਾਨੰਦ ਉਦਾਸੀਨ, ਮਹੰਤ ਰਾਮਦਾਸ ਉਦਾਸੀਨ ਅਤੇ ਬਾਬਾ ਚਰਨਦਾਸ ਉਦਾਸੀਨ ਵਲੋਂ ਉਦਾਸੀਨ ਆਸ਼ਰਮ, ਪ੍ਰੀਤਮ ਭਵਨ ਗੋਪਾਲ ਨਗਰ, ਜਲੰਧਰ ਵਿਖੇ 30 ਨਵੰਬਰ ਤੱਕ ਰੋਜ਼ਾਨਾ ਗੁਰਮਿਤ ਸਮਾਗਮ ਕਰਵਾਏ ਜਾ ਰਹੇ ਹਨ। ਇਸ ਤਹਿਤ ਅੱਜ ਸਮਾਗਮ ਦੇ ਪਹਿਲੇ ਦਿਨ ਸਜਾਏ ਗਏ ਰਾਤਰੀ ਦੇ ਵਿਸ਼ੇਸ਼ ਦੀਵਾਨਾਂ ਅੰਦਰ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਦੇ ਹਜ਼ੂਰੀ ਰਾਗੀ ਭਾਈ ਸਿਮਰਪ੍ਰੀਤ ਸਿੰਘ ਦੇ ਜਥੇ ਨੇ ਕੀਰਤਨ ਦੀ ਹਾਜ਼ਰੀ ਲਗਾ ਕੇ ਸੰਗਤ ਨੂੰ ਨਿਹਾਲ ਕੀਤਾ। ਸੁਆਮੀ ਸ਼ਾਂਤਾ ਨੰਦ ਨੇ ਸੰਗਤ ਨੂੰ ਸੁਆਮੀ ਪ੍ਰੀਤਮ ਦਾਸ ਦੀ ਜੀਵਨ ਯਾਤਰਾ ਅਤੇ ਇਸ ਦੌਰਾਨ ਕੀਤੀਆਂ ਗਈਆਂ ਅਧਿਆਤਮਕ ਪ੍ਰਾਪਤੀਆਂ ਬਾਰੇ ਜਾਣਕਾਰੀ ਸਾਂਝੀ ਕੀਤੀ। ਸਮਾਗਮ ਦੌਰਾਨ ਭਾਈ ਬ੍ਰਹਮਜੋਤ ਸਿੰਘ ਦੇ ਜਥੇ ਨੇ ਵੀ ਕੀਰਤਨ ਦੀ ਹਾਜ਼ਰੀ ਲਗਵਾਈ। ਸਟੇਜ ਸਕੱਤਰ ਦੀ ਸੇਵਾ ਗਿਆਨੀ ਗੁਰਮੀਤ ਸਿੰਘ ਨੇ ਨਿਭਾਈ। ਪ੍ਰਬੰਧਕਾਂ ਨੇ ਜਾਣਕਾਰੀ ਦਿੱਤੀ ਕਿ 28 ਨਵੰਬਰ ਨੂੰ ਸਮਾਗਮ ਦੇ ਦੂਜੇ ਦਿਨ ਰਾਤਰੀ ਦੇ ਵਿਸ਼ੇਸ਼ ਦੀਵਾਨਾਂ ਅੰਦਰ ਰਾਤ 8 ਵਜੇ ਤੋਂ 9.30 ਵਜੇ ਤੱਕ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਦੇ ਹਜ਼ੂਰੀ ਰਾਗੀ ਭਾਈ ਉਂਕਾਰ ਸਿੰਘ ਅਤੇ 29 ਨਵੰਬਰ ਨੂੰ ਰਾਤਰੀ ਦੇ ਵਿਸ਼ੇਸ਼ ਦੀਵਾਨਾਂ ਅੰਦਰ ਰਾਤ 8 ਵਜੇ ਤੋਂ 9.30 ਵਜੇ ਤੱਕ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਦੇ ਹਜ਼ੂਰੀ ਰਾਗੀ ਭਾਈ ਰਵਿੰਦਰ ਸਿੰਘ ਕੀਰਤਨ ਦੁਆਰਾ ਸੰਗਤ ਨੂੰ ਨਿਹਾਲ ਕਰਨਗੇ। ਇਸ ਮੌਕੇ ਪ੍ਰੋਫੈਸਰ ਐੱਮ. ਪੀ. ਸਿੰਘ, ਗੁਰਸ਼ਰਨ ਸਿੰਘ ਇੰਡਸਟਲਿਸਟ, ਜਸਬੀਰ ਸਿੰਘ ਦਕੋਹਾ, ਗੁਰਦੀਪ ਸਿੰਘ ਕਾਲੜਾ, ਹਰਪ੍ਰੀਤ ਸਿੰਘ ਅੰਮ੍ਰਿਤ ਕੰਪਿਊਟਰਜ਼, ਹਰਬੰਸ ਲਾਲ , ਚਰਨਜੀਤ ਸਿੰਘ ਮਿੰਟਾ, ਜਸਬੀਰ ਸਿੰਘ (ਗੋਪਾਲ ਨਗਰ), ਜਤਿੰਦਰ ਪਾਲ ਸਿੰਘ ਮਝੈਲ ਤੇ ਹੋਰ ਹਾਜ਼ਰ ਸਨ।
ਪਿਛਲੀ ਖ਼ਬਰ ਪੁਰਾਣੇ ਵਿਕਾਸ ਕਾਰਜਾਂ ਦਾ ਸਿਹਰਾ ਲੈਣ ਦੀ ਬਜਾਏ ‘ਆਪ’ ਸਰਕਾਰ ਨਵੇਂ ਕੰਮਾਂ ਦਾ ਹਿਸਾਬ ਦੇਵੇ-ਡਾ. ਦਾਹੀਆ ਅਗਲੀ ਖ਼ਬਰ ਗੁਰਦੁਆਰਾ ਸ਼ਹੀਦ ਬਾਬੂ ਲਾਭ ਸਿੰਘ ਵਿਖੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮ ਕਰਵਾਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।