29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-11-2026

ਡੀ. ਜੀ. ਪੀ. ਐਮ. ਐਫ. ਫਾਰੂਕੀ ਭਾਰਤੀ ਚੋਕਬਾਲ ਫੈਡਰੇਸ਼ਨ ਦੇ ਸਰਬਸੰਮਤੀ ਨਾਲ ਪ੍ਰਧਾਨ ਨਿਯੁਕਤ

ਜਲੰਧਰ, 28 ਨਵੰਬਰ (ਡਾ. ਜਤਿੰਦਰ ਸਾਬੀ)-ਚੋਕਬਾਲ ਫੈਡਰੇਸ਼ਨ ਦੀ ਮੀਟਿੰਗ ਪੀ.

ਅਜੀਤ ਡੈਸਕ 29-11-2026
ਜਲੰਧਰ, 28 ਨਵੰਬਰ (ਡਾ. ਜਤਿੰਦਰ ਸਾਬੀ)-ਚੋਕਬਾਲ ਫੈਡਰੇਸ਼ਨ ਦੀ ਮੀਟਿੰਗ ਪੀ. ਏ. ਪੀ. ਵਿਖੇ ਹੋਈ, ਜਿਸ ਵਿਚ ਭਾਰਤੀ ਚੋਕਬਾਲ ਫੈਡਰੇਸ਼ਨ ਦੀ ਨਵੀਂ ਕਾਰਜਕਾਰਨੀ ਕਮੇਟੀ ਦੀ ਚੋਣ ਕੀਤੀ ਗਈ। ਇਸ ਦੌਰਾਨ ਡੀ. ਜੀ. ਪੀ. ਸਟੇਟ ਆਰਮਡ ਪੁਲਿਸ ਸ੍ਰੀ ਐਮ. ਐਫ. ਫਾਰੂਕੀ ਆਈ. ਪੀ. ਐਸ. ਨੂੰ ਭਾਰਤੀ ਫੈਡਰੇਸ਼ਨ ਦਾ ਸਰਬਸੰਮਤੀ ਨਾਲ ਪ੍ਰਧਾਨ ਚੁਣਿਆ, ਜਦਕਿ ਡਾ. ਰਸ਼ਮੀ ਵਿਜ ਨੂੰ 18 ਵੋਟਾਂ ਨਾਲ ਫੈਡਰੇਸ਼ਨ ਦਾ ਜਨਰਲ ਸਕੱਤਰ ਬਣਾਇਆ। ਉਨ੍ਹਾਂ ਦੇ ਸਾਹਮਣੇ ਅਸਾਮ ਦੇ ਅਸ਼ੋਕ ਗਵੈਰੀ ਸਨ, ਜਿਨ੍ਹਾਂ ਨੂੰ 10 ਵੋਟਾਂ ਮਿਲੀਆਂ। ਇਸ ਚੋਣ ਦੌਰਾਨ ਸੇਵਾਮੁਕਤ ਆਈ. ਜੀ. ਰਾਜਪਾਲ ਸਿੰਘ ਸੰਧੂ ਆਈ. ਪੀ. ਐਸ. ਨੂੰ ਚੋਣ ਕਮਿਸ਼ਨਰ ਨਿਯੁਕਤ ਕੀਤਾ ਗਿਆ ਸੀ। ਉਨ੍ਹਾਂ ਦੇ ਨਾਲ ਐਡਵੋਕੇਟ ਆਯੂਸ਼ ਯਾਦਵ, ਰਣਜੀਤ ਪਵਾਰ ਤੇ ਨਿਹਾਰਿਕਾ ਤਿਵਾੜੀ ਵੀ ਮੌਜੂਦ ਰਹੇ, ਜਿਨ੍ਹਾਂ ਨੇ ਚੋਣ ਕਰਵਾਉਣ ਵਿਚ ਅਹਿਮ ਭੂਮਿਕਾ ਨਿਭਾਈ। ਮੀਟਿੰਗ ਵਿਚ ਇੰਡੀਅਨ ਚੋਕਬਾਲ ਫੈਡਰੇਸ਼ਨ ਦੇ ਵਾਈਸ ਪ੍ਰਧਾਨਾਂ ਵਜੋਂ ਗੁਜਰਾਤ ਦੇ ਕਿਸ਼ੋਰ ਪਟੇਲ, ਪੱਛਮੀ ਬੰਗਾਲ ਦੇ ਦਿਵਾਕਰ ਰਾਏ, ਮਹਾਰਾਸ਼ਟਰ ਦੇ ਸੁਰੇਸ਼ ਗਾਂਧੀ ਤੇ ਜੰਮੂ-ਕਸ਼ਮੀਰ ਦੇ ਸਹਿਰੀ ਫਾਰੂਕ ਨੂੰ ਨਿਯੁਕਤ ਕੀਤਾ। ਜਦਕਿ ਰਾਕੇਸ਼ ਕੁਮਾਰ ਨੂੰ ਜੁਆਇੰਟ ਸਕੱਤਰ ਬਣਾਇਆ ਗਿਆ। ਇਸੇ ਤਰ੍ਹਾਂ ਨਾਰਥ ਜ਼ੋਨ ਦੇ ਪ੍ਰਧਾਨ ਵਜੋਂ ਸੇਵਾ-ਮੁਕਤ ਏ. ਆਈ. ਜੀ. ਸੁਰਿੰਦਰ ਕੁਮਾਰ, ਵੈਸਟ ਜ਼ੋਨ ਦੇ ਪ੍ਰਧਾਨ ਵਜੋਂ ਮਹਾਰਾਸ਼ਟਰ ਦੇ ਸੁਰੇਸ਼ ਗਾਂਧੀ, ਸਾਊਥ ਜ਼ੋਨ ਦੇ ਪ੍ਰਧਾਨ ਵਜੋਂ ਤੇਲੰਗਾਨਾ ਦੇ ਜੇ. ਵਸੰਤਾ ਤੇ ਈਸਟ ਜ਼ੋਨ ਦੇ ਪ੍ਰਧਾਨ ਵਜੋਂ ਓਡੀਸ਼ਾ ਦੇ ਕਿਰੋਦ ਕੁਮਾਰ ਨੂੰ ਨਿਯੁਕਤ ਕੀਤਾ। ਫੈਡਰੇਸ਼ਨ ਦੇ ਪ੍ਰਧਾਨ ਡੀ. ਜੀ. ਪੀ. ਐਮ. ਐਫ. ਫਾਰੂਕੀ ਨੇ ਦੱਸਿਆ ਕਿ ਅਗਲੇ ਸਾਲ 26, 27 ਤੇ 28 ਫਰਵਰੀ ਨੂੰ ਜਲੰਧਰ ਵਿਚ ਪਹਿਲੀ ਵਾਰ ਸਾਊਥ ਏਸ਼ੀਅਨ ਚੈਂਪੀਅਨਸ਼ਿਪ ਕਰਵਾਈ ਜਾ ਰਹੀ ਹੈ, ਜਿਸ ਨੂੰ ਲੈ ਕੇ ਤਿਆਰੀਆਂ ਚੱਲ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਸੰਗਠਨ ਨੂੰ ਸੀਐਸਆਰ ਸਮੇਤ 80ਜੀ ਤੇ 12ਏ ਤਹਿਤ ਵੀ ਰਜਿਸਟਰਡ ਕਰਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੀਆਂ ਸਬ-ਜੂਨੀਅਰ, ਜੂਨੀਅਰ ਤੇ ਸੀਨੀਅਰ ਨੈਸ਼ਨਲ ਚੈਂਪੀਅਨਸ਼ਿਪਾਂ ਨੂੰ ਲੈ ਕੇ ਵੀ ਕੈਲੰਡਰ ਜਾਰੀ ਕੀਤਾ ਜਾਵੇਗਾ। ਡੀ. ਜੀ. ਪੀ . ਫਾਰੂਕੀ ਨੇ ਦੱਸਿਆ ਕਿ ਉਨ੍ਹਾਂ ਦੀ ਕੋਸ਼ਿਸ਼ ਹੈ ਕਿ ਅਗਲੇ ਚਾਰ ਸਾਲਾਂ ਵਿਚ ਇੰਡੀਅਨ ਚੋਕਬਾਲ ਫੈਡਰੇਸ਼ਨ ਨੂੰ ਭਾਰਤੀ ਖੇਡ ਮੰਤਰਾਲੇ ਦੇ ਅਧੀਨ ਰਜਿਸਟਰਡ ਕਰਵਾਇਆ ਜਾਵੇ। ਇਸ ਤੋਂ ਇਲਾਵਾ ਸਾਰੇ ਸੂਬਾਈ ਸੰਗਠਨਾਂ ਦੀ ਕਾਰਜਪ੍ਰਣਾਲੀ ਨੂੰ ਸੁਚਾਰੂ ਬਣਾਉਣ ਲਈ ਵੀ ਉਹ ਆਪਣੀ ਅਹਿਮ ਭੂਮਿਕਾ ਨਿਭਾਉਣਗੇ।
ਪਿਛਲੀ ਖ਼ਬਰ ਸਪੋਰਟਸ ਕਾਲਜ ਜਲੰਧਰ ਵਿਖੇ ਅੰਤਰ-ਕਾਲਜ ਅਥਲੈਟਿਕਸ ਚੈਂਪੀਅਨਸ਼ਿਪ ਦਾ ਸ਼ਾਨਦਾਰ ਆਗਾਜ਼ ਅਗਲੀ ਖ਼ਬਰ ਨੈਤਿਕਤਾ, ਚਰਿੱਤਰ, ਅਨੁਸ਼ਾਸਨ ਜਾਗ੍ਰਿਤ ਹੋਣ ’ਤੇ ਰਾਸ਼ਟਰ ਅਸਲ ਅਰਥਾਂ ਵਿਚ ਹੁੰਦੇ ਨੇ ਮਜ਼ਬੂਤ- ਸ਼ੇ੍ਆ ਭਾਰਤੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।