29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-11-2026

ਰਾਮਾ ਮੰਡੀ ਚੌਕ ਵਿਖੇ ਬੱਸਾਂ ਲਈ ਨਿਰਧਾਰਤ ਥਾਂ ਹੋਣ ਦੇ ਬਾਵਜੂਦ ਰੋਜ਼ਾਨਾ ਲੱਗਦਾ ਹੈ ਜਾਮ

ਜਲੰਧਰ, 28 ਨਵੰਬਰ (ਮੋਹਿਤ ਸਿੰਘ ) – ਰਾਮਾ ਮੰਡੀ ਚੌਕ ਵਿਖੇ ਗਲਤ ਥਾਵਾਂ ’ਤੇ ਬੱਸਾਂ ਰੋਕਣ ਦੀ ਸਮੱਸਿਆ ਕਾਰਨ ਰੋਜ਼ਾਨਾਂ ਆਵਾਜਾਈ ਵਿਚ ਵਿਘਨ ਪੈ ਰਿਹਾ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਬੱਸਾਂ ਨੂੰ ਰੋਕਣ ਲਈ ਨਿਰਧਾਰਤ ਥਾਂ ਹੋਣ ਦੇ ਬਾਵਜੂਦ ਬੱਸ ਚਾਲਕ ਉੱਥੇ ਬੱਸਾਂ ਖੜ੍ਹੀਆਂ ਕਰਨ ਦੀ ਬਜਾਏ ਸੜਕ ਦੇ ਵਿਚਕਾਰ ਹੀ ਰੋਕ ਕੇ ਸਵਾਰੀਆਂ ਚੜ੍ਹਾਉਣ ਅਤੇ ਉਤਾਰਨ ਲੱਗ ਪੈਂਦੇ ਹਨ।

ਅਜੀਤ ਡੈਸਕ 29-11-2026
ਜਲੰਧਰ, 28 ਨਵੰਬਰ (ਮੋਹਿਤ ਸਿੰਘ ) – ਰਾਮਾ ਮੰਡੀ ਚੌਕ ਵਿਖੇ ਗਲਤ ਥਾਵਾਂ ’ਤੇ ਬੱਸਾਂ ਰੋਕਣ ਦੀ ਸਮੱਸਿਆ ਕਾਰਨ ਰੋਜ਼ਾਨਾਂ ਆਵਾਜਾਈ ਵਿਚ ਵਿਘਨ ਪੈ ਰਿਹਾ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਬੱਸਾਂ ਨੂੰ ਰੋਕਣ ਲਈ ਨਿਰਧਾਰਤ ਥਾਂ ਹੋਣ ਦੇ ਬਾਵਜੂਦ ਬੱਸ ਚਾਲਕ ਉੱਥੇ ਬੱਸਾਂ ਖੜ੍ਹੀਆਂ ਕਰਨ ਦੀ ਬਜਾਏ ਸੜਕ ਦੇ ਵਿਚਕਾਰ ਹੀ ਰੋਕ ਕੇ ਸਵਾਰੀਆਂ ਚੜ੍ਹਾਉਣ ਅਤੇ ਉਤਾਰਨ ਲੱਗ ਪੈਂਦੇ ਹਨ। ਇਸ ਕਾਰਨ ਚੌਕ ਵਿਚ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਲੱਗ ਜਾਂਦੀਆਂ ਹਨ ਅਤੇ ਰਾਹਗੀਰਾਂ ਨੂੰ ਕਾਫ਼ੀ ਦੇਰ ਤੱਕ ਜਾਮ ਵਿਚ ਫਸ ਕੇ ਇੰਤਜ਼ਾਰ ਕਰਨਾ ਪੈਂਦਾ ਹੈ। ਇਸ ਸਮੱਸਿਆ ਕਾਰਨ ਆਮ ਵਾਹਨ ਚਾਲਕਾਂ ਦੇ ਨਾਲ-ਨਾਲ ਐਮਰਜੈਂਸੀ ਸੇਵਾਵਾਂ ਵੀ ਪ੍ਰਭਾਵਿਤ ਹੋਣ ਦਾ ਖ਼ਦਸ਼ਾ ਬਣਿਆ ਰਹਿੰਦਾ ਹੈ। ਰਾਮਾ ਮੰਡੀ ਚੌਕ ਦੇ ਨਜ਼ਦੀਕ ਸਥਿਤ ਜੌਹਲ ਹਸਪਤਾਲ ਦੀਆਂ ਐਂਬੂਲੈਂਸਾਂ ਨੂੰ ਵੀ ਇਸੇ ਰਸਤੇ ਤੋਂ ਲੰਘਣਾ ਪੈਂਦਾ ਹੈ। ਅਜਿਹੇ ਵਿਚ ਜੇਕਰ ਚੌਕ ਵਿਚ ਜਾਮ ਲੱਗਿਆ ਹੋਵੇ ਤਾਂ ਐਂਬੂਲੈਂਸਾਂ ਨੂੰ ਰਸਤਾ ਪਾਰ ਕਰਨ ਵਿਚ ਭਾਰੀ ਦਿੱਕਤ ਆ ਸਕਦੀ ਹੈ। ਐਮਰਜੈਂਸੀ ਸਮੇਂ ਹਰ ਮਿੰਟ ਦੀ ਅਹਿਮੀਅਤ ਹੁੰਦੀ ਹੈ, ਇਸ ਲਈ ਅਜਿਹੀ ਸਥਿਤੀ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ। ਇਸ ਤੋਂ ਇਲਾਵਾ ਰਾਮਾ ਮੰਡੀ ਚੌਕ ਦੇ ਬਿਲਕੁਲ ਸਾਹਮਣੇ ਜਲੰਧਰ ਛਾਉਣੀ ਦਾ ਸ਼ੋਨੀ ਦਰਵਾਜ਼ਾ ਸਥਿਤ ਹੈ, ਜਿੱਥੋਂ ਕਈ ਅਧਿਕਾਰੀਆਂ ਅਤੇ ਸਥਾਨਕ ਵਸਨੀਕਾਂ ਦਾ ਰੋਜ਼ਾਨਾ ਆਉਣਾ-ਜਾਣਾ ਰਹਿੰਦਾ ਹੈ। ਬੱਸਾਂ ਦੇ ਸੜਕ ਵਿਚਕਾਰ ਖੜ੍ਹੇ ਹੋਣ ਕਾਰਨ ਇਸ ਰਸਤੇ ਤੋਂ ਲੰਘਣ ਵਾਲੇ ਲੋਕਾਂ ਨੂੰ ਵੀ ਜਾਮ ਅਤੇ ਲੰਮੇ ਇੰਤਜ਼ਾਰ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਸਬੰਧੀ ਸਥਾਨਕ ਨਿਵਾਸੀ ਸਮਰਜੀਤ ਸਿੰਘ ਨੇ ਦੱਸਿਆ ਕਿ ਰਾਮਾ ਮੰਡੀ ਚੌਕ ਵਿਚ ਇਹ ਸਮੱਸਿਆ ਰੋਜ਼ਾਨਾ ਬਣੀ ਰਹਿੰਦੀ ਹੈ। ਬੱਸਾਂ ਲਈ ਵੱਖਰੀ ਥਾਂ ਹੋਣ ਦੇ ਬਾਵਜੂਦ ਚਾਲਕ ਸੜਕ ਦੇ ਵਿਚਕਾਰ ਹੀ ਬੱਸਾਂ ਰੋਕ ਦਿੰਦੇ ਹਨ, ਜਿਸ ਕਾਰਨ ਲੋਕਾਂ ਦਾ ਕੀਮਤੀ ਸਮਾਂ ਬਰਬਾਦ ਹੁੰਦਾ ਹੈ ਅਤੇ ਆਵਾਜਾਈ ਵਿਚ ਰੁਕਾਵਟ ਪੈਦਾ ਹੁੰਦੀ ਹੈ। ਸਥਾਨਕ ਲੋਕਾਂ ਨੇ ਟ੍ਰੈਫਿਕ ਪੁਲਿਸ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਬੱਸਾਂ ਨੂੰ ਨਿਰਧਾਰਤ ਥਾਂ ’ਤੇ ਹੀ ਰੋਕਣਾ ਯਕੀਨੀ ਬਣਾਇਆ ਜਾਵੇ ।
ਪਿਛਲੀ ਖ਼ਬਰ ਲੋਕਤੰਤਰ ਨੂੰ ਖ਼ਤਮ ਕਰ ਦੇਵੇਗਾ ਹੱਦਬੰਦੀ ਬਿੱਲ-ਰਾਹੁਲ ਗਾਂਧੀ ਅਗਲੀ ਖ਼ਬਰ ਐੱਸ. ਐੱਸ. ਪੀ. ਖੱਖ ਵਲੋਂ ਜ਼ਿਲ੍ਹੇ ਦੇ ਸਾਰੇ ਥਾਣਿਆਂ ਦੀ ਵਿਸ਼ੇਸ਼ ਚੈਕਿੰਗ ਦੇ ਹੁਕਮ, ਨਾਈਟ ਡੋਮੀਨੇਸ਼ਨ ਤੇ ਸੁਰੱਖਿਆ ਪ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।