29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-11-2026

ਬੇਰੀ ਨੇ ਬਜ਼ੁਰਗ ਕੋਲੋਂ ਕਰਵਾਇਆ ਵਿਕਾਸ ਦੇ ਕੰਮਾਂ ਦਾ ਉਦਘਾਟਨ

ਜਲੰਧਰ. 28 ਨਵੰਬਰ (ਸ਼ਿਵ)-ਸ੍ਰੀ ਸ਼ਨੀ ਮੰਦਰ, ਮੰਡੀ ਰੋਡ ਵਿਖੇ ਸੜਕ ਬਣਾਉਣ ਦੇ ਕੰਮ ਦਾ ਉਦਘਾਟਨ ਕੀਤਾ।

ਅਜੀਤ ਡੈਸਕ 29-11-2026
ਜਲੰਧਰ. 28 ਨਵੰਬਰ (ਸ਼ਿਵ)-ਸ੍ਰੀ ਸ਼ਨੀ ਮੰਦਰ, ਮੰਡੀ ਰੋਡ ਵਿਖੇ ਸੜਕ ਬਣਾਉਣ ਦੇ ਕੰਮ ਦਾ ਉਦਘਾਟਨ ਕੀਤਾ। ਇਸ ਮੌਕੇ ਪ੍ਰਾਣ ਨਾਥ ਬਤਰਾ ਨੇ ਰਿਬਨ ਕੱਟ ਕੇ ਵਿਕਾਸ ਕਾਰਜ ਦੀ ਸ਼ੁਰੂਆਤ ਕੀਤੀ। ਇਹ ਸੜਕ ਸੀ. ਸੀ. ਸੀਮਿੰਟ ਨਾਲ ਬਣਾਈ ਜਾਵੇਗੀ। ਇਸ ਮੌਕੇ ਇਲਾਕਾ ਕੌਂਸਲਰ ਉਮਾ ਬੇਰੀ ਤੇ ਸਾਬਕਾ ਵਿਧਾਇਕ ਰਜਿੰਦਰ ਬੇਰੀ ਨੇ ਕਿਹਾ ਕਿ ਮੰਡੀ ਰੋਡ ਦੀ ਹਾਲਤ ਕਾਫ਼ੀ ਸਮੇਂ ਤੋਂ ਖਸਤਾ ਸੀ ਅਤੇ ਇਸ ਸੜਕ ਨੂੰ ਨਵਾਂ ਬਣਾਉਣ ਦੀ ਮੰਗ ਇਲਾਕੇ ਦੇ ਦੁਕਾਨਦਾਰਾਂ ਵਲੋਂ ਲੰਬੇ ਸਮੇਂ ਤੋਂ ਕੀਤੀ ਜਾ ਰਹੀ ਸੀ। ਦੁਕਾਨਦਾਰਾਂ ਦੀ ਇਸ ਮੰਗ ਨੂੰ ਧਿਆਨ ਵਿਚ ਰੱਖਦਿਆਂ ਸੜਕ ਦੇ ਨਿਰਮਾਣ ਦਾ ਕੰਮ ਸ਼ੁਰੂ ਕਰਵਾਇਆ ਗਿਆ ਹੈ। ਕੰਕਰੀਟ ਨਾਲ ਸੜਕ ਬਣਨ ਨਾਲ ਲੋਕਾਂ ਤੇ ਦੁਕਾਨਦਾਰਾਂ ਨੂੰ ਆਵਾਜਾਈ ਵਿਚ ਵੱਡੀ ਰਾਹਤ ਮਿਲੇਗੀ। ਇਸ ਦੌਰਾਨ ਮੰਡੀ ਰੋਡ ਦੇ ਦੁਕਾਨਦਾਰਾਂ ਵਲੋਂ ਸੜਕ ਬਣਾਉਣ ਦਾ ਕੰਮ ਸ਼ੁਰੂ ਕਰਵਾਉਣ ਲਈ ਇਲਾਕਾ ਕੌਂਸਲਰ ਉਮਾ ਬੇਰੀ ਤੇ ਸਾਬਕਾ ਵਿਧਾਇਕ ਰਜਿੰਦਰ ਬੇਰੀ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ ਗਿਆ। ਇਸ ਮੌਕੇ ਰਾਕੇਸ਼ ਧੀਰ, ਮਨੀਸ਼ ਗੁਪਤਾ, ਅਨਿਲ ਕਾਠਪਾਲ, ਨਿਤਿਨ ਕਠਪਾਲ, ਨਿਖਿਲ, ਕੁਲਵੰਤ ਸਿੰਘ, ਰੋਹਿਤ ਤਲਵਾੜ, ਹਰਜੋਤ ਸਿੰਘ, ਨਿਤਿਨ ਧੀਰ, ਅਨਿਲ ਬਾਹਰੀ, ਰਾਜੇਸ਼ ਅਗਰਵਾਲ, ਅਨਿਲ ਸੋਨੀ ਰਾਜੂ, ਅਮਨਦੀਪ, ਸੌਰਵ ਧੀਰ ਅਤੇ ਸੰਦੀਪ ਲੱਕੀ ਸਮੇਤ ਹੋਰ ਪਤਵੰਤੇ ਮੌਜੂਦ ਸਨ।
ਪਿਛਲੀ ਖ਼ਬਰ 47 ਵੀਂ ਸਬ-ਜੂਨੀਅਰ ਪੰਜਾਬ ਜੂਡੋ ਚੈਂਪੀਅਨਸ਼ਿਪ ਦਾ ਸ਼ਾਨਦਾਰ ਆਗਾਜ਼ ਅਗਲੀ ਖ਼ਬਰ ਨੌਜਵਾਨਾਂ ਨੂੰ ਲੀਡਰਸ਼ਿਪ ’ਚ ਹਿੱਸੇਦਾਰੀ ਦੇਵੇ ਕਾਂਗਰਸ ਹਾਈਕਮਾਨ-ਰਾਹੁਲ ਗੰਭੀਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।