29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-11-2026

ਭੋਗ ’ਤੇ ਵਿਸ਼ੇਸ਼- ਰਜਵੰਤ ਕੌਰ ਪੰਨੂੰ

ਸ਼ਾਹਕੋਟ- ਸਰਦਾਰਨੀ ਰਜਵੰਤ ਕੌਰ ਪੰਨੂੰ ਦਾ ਜਨਮ ਮਾਤਾ ਧੰਨ ਕੌਰ ਦੀ ਕੁੱਖੋਂ ਤੇ ਪਿਤਾ ਮੰਗਲ ਸਿੰਘ ਰੰਧਾਵਾ ਦੇ ਘਰ ਪਾਕਿਸਤਾਨ ਦੇ ਲਾਇਲਪੁਰ ’ਚ ਹੋਇਆ। ਇਹ 1947 ਦੀ ਵੰਡ ਤੋਂ ਬਾਅਦ ਪਰਿਵਾਰ ਸਮੇਤ ਫਤਿਹਗੜ੍ਹ ਚੂੜੀਆਂ (ਗੁਰਦਾਸਪੁਰ) ’ਚ ਆ ਵੱਸੇ।

ਅਜੀਤ ਡੈਸਕ 30-11-2026
ਸ਼ਾਹਕੋਟ- ਸਰਦਾਰਨੀ ਰਜਵੰਤ ਕੌਰ ਪੰਨੂੰ ਦਾ ਜਨਮ ਮਾਤਾ ਧੰਨ ਕੌਰ ਦੀ ਕੁੱਖੋਂ ਤੇ ਪਿਤਾ ਮੰਗਲ ਸਿੰਘ ਰੰਧਾਵਾ ਦੇ ਘਰ ਪਾਕਿਸਤਾਨ ਦੇ ਲਾਇਲਪੁਰ ’ਚ ਹੋਇਆ। ਇਹ 1947 ਦੀ ਵੰਡ ਤੋਂ ਬਾਅਦ ਪਰਿਵਾਰ ਸਮੇਤ ਫਤਿਹਗੜ੍ਹ ਚੂੜੀਆਂ (ਗੁਰਦਾਸਪੁਰ) ’ਚ ਆ ਵੱਸੇ। ਇਨ੍ਹਾਂ ਨੂੰ ਜੀ.ਐੱਨ.ਐੱਮ (ਨਰਸਿੰਗ) ਦੀ ਪੜ੍ਹਾਈ ਕਰਨ ਤੋਂ ਬਾਅਦ ਬਤੌਰ ਸਟਾਫ਼ ਨਰਸ ਵਜੋਂ ਸਰਕਾਰੀ ਨੌਕਰੀ ਮਿਲ ਗਈ ਤੇ ਇਨ੍ਹਾਂ ਨੇ ਸਰਕਾਰੀ ਸਰਵਿਸ ਦੀ ਸ਼ੁਰੂਆਤ ਸਰਕਾਰੀ ਹਸਪਤਾਲ ਗੁਰਦਾਸਪੁਰ ਤੋਂ ਕੀਤੀ। ਇਨ੍ਹਾਂ ਦਾ ਵਿਆਹ 30 ਨਵੰਬਰ 1975 ’ਚ ਜਥੇਦਾਰ ਤਰਸਿੰਦਰ ਸਿੰਘ ਰੌਂਤ ਨਾਲ ਬਲਾਕ ਸ਼ਾਹਕੋਟ ਦੇ ਪਿੰਡ ਰੌਂਤਾਂ ਵਿਖੇ ਹੋਇਆ। ਪ੍ਰਮਾਤਮਾ ਨੇ ਇਨ੍ਹਾਂ ਦੇ ਘਰ 2 ਲੜਕੀਆਂ ਤੇ ਇਕ ਲੜਕੇ ਦੀ ਦਾਤ ਬਖ਼ਸ਼ੀ। ਵੱਡੀ ਲੜਕੀ ਮਨਦੀਪ ਕੌਰ ਕੈਨੇਡਾ ਤੇ ਲੜਕੀ ਹਰਮੀਤ ਕੌਰ ਇੰਗਲੈਂਡ ਵਿਚ ਸੈਟਲ ਹਨ। ਛੋਟਾ ਲੜਕਾ ਹਰਗੋਬਿੰਦਰ ਸਿੰਘ ਪੰਨੂੰ ਵੀ ਕੈਨੇਡਾ ’ਚ ਆਪਣਾ ਕਾਰੋਬਾਰ ਕਰ ਰਿਹਾ ਹੈ। ਰਜਵੰਤ ਕੌਰ ਨੇ ਆਪਣੀਆਂ ਜ਼ਿਆਦਾਤਰ ਸੇਵਾਵਾਂ ਸਰਕਾਰੀ ਹਸਪਤਾਲ ਗੁਰਦਾਸਪੁਰ ਤੇ ਸਰਕਾਰੀ ਹਸਪਤਾਲ ਨਕੋਦਰ ਵਿਖੇ ਨਿਭਾਈਆਂ। ਇਨ੍ਹਾਂ ਦੇ ਪਤੀ ਜਥੇ: ਤਰਸਿੰਦਰ ਸਿੰਘ ਪੰਨੂੰ ਜੋ ਜ਼ਿਲ੍ਹਾ ਪ੍ਰੀਸ਼ਦ ਜਲੰਧਰ ਤੇ ਮਾਰਕੀਟ ਕਮੇਟੀ ਸ਼ਾਹਕੋਟ ਦੇ ਚੇਅਰਮੈਨ ਰਹਿ ਚੁੱਕੇ ਹਨ। ਇਹ ਸਾਬਕਾ ਖ਼ਜ਼ਾਨਾ ਮੰਤਰੀ ਸਵ. ਬਲਵੰਤ ਸਿੰਘ ਤੇ ਸਾਬਕਾ ਟਰਾਂਸਪੋਰਟ ਮੰਤਰੀ ਸਵ. ਜਥੇਦਾਰ ਅਜੀਤ ਸਿੰਘ ਕੋਹਾੜ ਦੇ ਕਾਫ਼ੀ ਨਜ਼ਦੀਕੀ ਰਹੇ ਹਨ। ਇਨ੍ਹਾਂ ਨੇ ਜ਼ਿਲ੍ਹਾ ਪ੍ਰੀਸ਼ਦ ਜਲੰਧਰ ਦੇ ਚੇਅਰਮੈਨ ਹੁੰਦਿਆਂ ਲੋਕਾਂ ਦੇ ਬਹੁਤ ਕੰਮ ਕਰਵਾਏ। ਰਜਵੰਤ ਕੌਰ ਅੰਮ੍ਰਿਤਧਾਰੀ ਸਨ ਤੇ ਗੁਰੂ ਘਰ ਨਾਲ ਜੁੜੇ ਰਹਿੰਦਿਆਂ ਧਾਰਮਿਕ ਕੰਮਾਂ ਵਿਚ ਵੀ ਵੱਧ-ਚੜ੍ਹ ਕੇ ਯੋਗਦਾਨ ਪਾਉਂਦੇ ਸਨ। ਇਹ ਕਾਫ਼ੀ ਸਾਲਾਂ ਤੋਂ ਕੈਨੇਡਾ ਵਿਖੇ ਰਹਿ ਰਹੇ ਸਨ ਤੇ ਬਿਮਾਰ ਚੱਲ ਰਹੇ ਸਨ। ਆਖ਼ਰਕਾਰ 16 ਜੂਨ 2026 ਨੂੰ ਉਹ ਆਪਣੇ ਸਵਾਸਾਂ ਦੀ ਪੂੰਜੀ ਪੂਰੀ ਕਰਦੇ ਹੋਏ ਗੁਰੂ ਚਰਨਾਂ ’ਚ ਜਾ ਬਿਰਾਜੇ। ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਸ੍ਰੀ ਅਖੰਡ ਪਾਠ ਦਾ ਭੋਗ ਤੇ ਅੰਤਿਮ ਅਰਦਾਸ ਮਿਤੀ 30 ਨਵੰਬਰ ਦਿਨ ਸੋਮਵਾਰ ਨੂੰ ਦੁਪਹਿਰ 12 ਤੋਂ 1 ਵਜੇ ਤੱਕ ਨਿਵਾਸ ਅਸਥਾਨ ਪਿੰਡ ਰੌਂਤਾਂ (ਸ਼ਾਹਕੋਟ) ਵਿਖੇ ਹੋਵੇਗੀ। - ਦਲਜੀਤ ਸਿੰਘ ਸਚਦੇਵਾ
ਪਿਛਲੀ ਖ਼ਬਰ ਰਸਤੇ ਦੀ ਮੰਗ ਕਰ ਰਹੇ ਹਜ਼ਾਰਾਂ ਮੁਹੱਲਾ ਵਾਸੀਆਂ ਵਲੋਂ ਕੱਲ੍ਹ ਕੀਤਾ ਜਾਵੇਗਾ ਰੋਸ ਪ੍ਰਦਰਸ਼ਨ ਅਗਲੀ ਖ਼ਬਰ ਸ਼ੀਸ਼ ਮਹਿਲ ਵਿਵਾਦ ਨੇ ਕੇਜਰੀਵਾਲ ਦੀ ਝੂਠੀ ਸਾਦਗੀ ਦਾ ਪਰਦਾਫਾਸ਼ ਕੀਤਾ- ਮੁਨੀਸ਼ ਧੀਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।