ਸਰਸਵਤੀ ਜੀਨੀਅਸ ਸਕੂਲ ’ਚ ਰੱਖੜੀ ਮੁਕਾਬਲਾ ਕਰਵਾਇਆ
ਜੈਤੋ , 28 ਅਗਸਤ ( ਗੁਰਚਰਨ ਸਿੰਘ ਗਾਬੜੀਆ )- ਸਰਸਵਤੀ ਜੀਨੀਅਸ ਸਕੂਲ ਜੈਤੋ ਵਿਖੇ ਵਿਦਿਆਰਥੀਆਂ ਦੀ ਸਿਰਜਣਾਤਮਕਤਾ ਅਤੇ ਕਲਾਤਮਕ ਪ੍ਰਤਿਭਾ ਨੂੰ ਉਤਸ਼ਾਹਿਤ ਕਰਨ ਲਈ ਰੱਖੜੀ ਮੁਕਾਬਲਾ ਕਰਵਾਇਆ ਗਿਆ । ਮੁਕਾਬਲੇ ਦੇ ਇੰਚਾਰਜ ਆਰਟ ਐਂਡ ਕਰਾਫਟ ਦੇ ਅਧਿਆਪਕ ਅਮਿਤ ਕੁਮਾਰ ਦੀ ਅਗਵਾਈ ਹੇਠ , ਕੁੜੀਆਂ ਨੇ ਸੁੰਦਰ ਅਤੇ ਆਕਰਸ਼ਕ ਰੱਖੜੀਆਂ ਬਣਾਈਆਂ , ਜਦੋਂ ਕਿ ਮੁੰਡਿਆਂ ਨੇ ਰਚਨਾਤਮਕ ਤੋਹਫ਼ੇ ਅਤੇ ਸੁੰਦਰ ਫੋਟੋ ਫਰੇਮ ਬਣਾਏ ।
ਜੈਤੋ , 28 ਅਗਸਤ ( ਗੁਰਚਰਨ ਸਿੰਘ ਗਾਬੜੀਆ )- ਸਰਸਵਤੀ ਜੀਨੀਅਸ ਸਕੂਲ ਜੈਤੋ ਵਿਖੇ ਵਿਦਿਆਰਥੀਆਂ ਦੀ ਸਿਰਜਣਾਤਮਕਤਾ ਅਤੇ ਕਲਾਤਮਕ ਪ੍ਰਤਿਭਾ ਨੂੰ ਉਤਸ਼ਾਹਿਤ ਕਰਨ ਲਈ ਰੱਖੜੀ ਮੁਕਾਬਲਾ ਕਰਵਾਇਆ ਗਿਆ । ਮੁਕਾਬਲੇ ਦੇ ਇੰਚਾਰਜ ਆਰਟ ਐਂਡ ਕਰਾਫਟ ਦੇ ਅਧਿਆਪਕ ਅਮਿਤ ਕੁਮਾਰ ਦੀ ਅਗਵਾਈ ਹੇਠ , ਕੁੜੀਆਂ ਨੇ ਸੁੰਦਰ ਅਤੇ ਆਕਰਸ਼ਕ ਰੱਖੜੀਆਂ ਬਣਾਈਆਂ , ਜਦੋਂ ਕਿ ਮੁੰਡਿਆਂ ਨੇ ਰਚਨਾਤਮਕ ਤੋਹਫ਼ੇ ਅਤੇ ਸੁੰਦਰ ਫੋਟੋ ਫਰੇਮ ਬਣਾਏ । ਇਸ ਗਤੀਵਿਧੀ ਨੇ ਵਿਦਿਆਰਥੀਆਂ ਵਿਚ ਰਚਨਾਤਮਕਤਾ , ਕਲਾਤਮਕ ਹੁਨਰ ਅਤੇ ਭਰਾਤਰੀ ਪਿਆਰ ਦੀ ਭਾਵਨਾ ਨੂੰ ਉਤਸ਼ਾਹਿਤ ਕੀਤਾ । ਮੁਕਾਬਲੇ ਦੇ ਅੰਤ ਵਿਚ ਸਕੂਲ ਦੇ ਪਿ੍ਸੀਪਲ ਗਗਨਦੀਪ ਕੌਰ ਬਰਾੜ ਨੇ ਵਿਦਿਆਰਥੀਆਂ ਦੀ ਕਲਾਕਾਰੀ ਦਾ ਮੁਲਾਂਕਣ ਕੀਤਾ ਅਤੇ ਪਹਿਲੇ , ਦੂਜੇ ਅਤੇ ਤੀਜੇ ਸਥਾਨ ਦੇ ਜੇਤੂਆਂ ਦੀ ਚੋਣ ਕੀਤੀ । ਚੌਥੀ ਜਮਾਤ ਵਿਚੋਂ ਦਿਲਜਾਨ ਸਿੰਘ ਨੇ ਪਹਿਲਾ ਸਥਾਨ , ਹਰਨੀਜ਼ ਕੌਰ ਨੇ ਦੂਜਾ ਅਤੇ ਜੋਬਨਜੀਤ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ । ਪੰਜਵੀਂ ਜਮਾਤ ਵਿਚੋਂ , ਅਭਿਨਵ ਨੇ ਪਹਿਲਾ ਸਥਾਨ , ਧਰੁਵ ਸ਼ਰਮਾ ਨੇ ਦੂਜਾ ਅਤੇ ਹਰਮਨਪ੍ਰੀਤ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ । ਛੇਵੀਂ ਜਮਾਤ ਤੋਂ ਪਹਿਲਾ ਸਥਾਨ ਭਾਵਨਾ , ਰਣਵੀਰ ਸਿੰਘ ਅਤੇ ਗਾਮਿਆ , ਦੂਜਾ ਗੁਰਨੂਰ , ਆਯੁਸ਼ ਅਤੇ ਸ਼ਰੇਆ ਅਤੇ ਤੀਜਾ ਪੁਸ਼ਪਿੰਦਰ , ਤਾਜਵੀਰ ਕੌਰ ਅਤੇ ਵਨਿਕਾ ਯਾਦਵ ਨੂੰ ਮਿਲਿਆ । ਸੱਤਵੀਂ ਜਮਾਤ ਤੋਂ , ਪਹਿਲਾ ਸਥਾਨ ਅੰਸ਼ਿਕਾ ਅਤੇ ਖ਼ੁਸ਼ੀ , ਦੂਜਾ ਦਿਤਵੀ ਅਤੇ ਨਿਮਰਤ ਅਤੇ ਤੀਜਾ ਰਿਧੀ , ਸੀਆ , ਪ੍ਰਭਜੋਤ ਅਤੇ ਰਸ਼ਮਿੰਦਰ ਨੂੰ ਮਿਲਿਆ । ਅੱਠਵੀਂ ਜਮਾਤ ਤੋਂ ਪਹਿਲਾ ਸਥਾਨ ਅਰਸ਼ਦੀਪ ਕੌਰ ਅਤੇ ਅਸ਼ਮੀਤ ਕੌਰ , ਦੂਜਾ ਗੁਰਨੂਰ ਕੌਰ ਅਤੇ ਤੀਜਾ ਪ੍ਰਭਗੁਣਪ੍ਰੀਤ ਕੌਰ ਨੂੰ ਮਿਲਿਆ । ਪਿ੍ਰੰਸੀਪਲ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ । ਸਕੂਲ ਮੈਨੇਜਮੈਂਟ ਕਮੇਟੀ ਦੇ ਮੈਂਬਰਾਂ ਨੇ ਰੱਖੜੀ ਦੇ ਮੌਕੇ ’ ਤੇ ਸਾਰਿਆਂ ਨੂੰ ਵਧਾਈ ਦਿੱਤੀ ਅਤੇ ਪਿ੍ਰੰਸੀਪਲ ਦੇ ਯਤਨਾਂ ਲਈ ਪ੍ਰਸੰਸਾ ਕੀਤੀ ।