04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2026

ਸਪੀਕਰ ਸੰਧਵਾਂ ਨੇ ਪਿੰਡ ਵਾੜਾਦਰਾਕਾ ਤੇ ਫਿੱਡੇ ਕਲਾਂ ਵਿਖੇ ਖ਼ੇਡ ਮੈਦਾਨਾਂ ਦਾ ਕੀਤਾ ਉਦਘਾਟਨ

ਕੋਟਕਪੂਰਾ , 3 ਸਤੰਬਰ ( ਰਿੰਕੂ ਮਲਹੋਤਰਾ )- ਸੂਬੇ ਵਿਚ ਉਸਾਰੇ ਜਾ ਰਹੇ 3100 ਖੇਡ ਮੈਦਾਨਾਂ ਦੇ ਦੂਜੇ ਚਰਨ ਅਧੀਨ ਨੌਜਵਾਨਾਂ ਨੂੰ ਖੇਡਾਂ ਲਈ ਬਿਹਤਰ ਸਹੂਲਤਾਂ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਪਿੰਡ ਵਾੜਾ ਦਰਾਕਾ ਅਤੇ ਪਿੰਡ ਫਿੱਡੇ ਕਲਾ ਵਿਖੇ ਨਵੇਂ ਬਣਾਏ ਗਏ ‘ ਮੁੱਖ ਮੰਤਰੀ ਖੇਡ ਮੈਦਾਨ ’ ਦਾ ਉਦਘਾਟਨ ਸਪੀਕਰ ਪੰਜਾਬ ਵਿਧਾਨ ਸਭਾ ਕੁਲਤਾਰ ਸਿੰਘ ਸੰਧਵਾਂ ਨੇ ਕੀਤਾ । ਸ : ਸੰਧਵਾਂ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਪਿੰਡਾਂ ਦੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਅਤੇ ਉਨ੍ਹਾਂ ਨੂੰ ਆਪਣੀ ਪ੍ਰਤਿਭਾ ਨਿਖਾਰਨ ਲਈ ਵਧੀਆ ਖੇਡ ਸਹੂਲਤਾਂ ਦੇਣ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ ।

ਅਜੀਤ ਡੈਸਕ 04-09-2026
ਕੋਟਕਪੂਰਾ , 3 ਸਤੰਬਰ ( ਰਿੰਕੂ ਮਲਹੋਤਰਾ )- ਸੂਬੇ ਵਿਚ ਉਸਾਰੇ ਜਾ ਰਹੇ 3100 ਖੇਡ ਮੈਦਾਨਾਂ ਦੇ ਦੂਜੇ ਚਰਨ ਅਧੀਨ ਨੌਜਵਾਨਾਂ ਨੂੰ ਖੇਡਾਂ ਲਈ ਬਿਹਤਰ ਸਹੂਲਤਾਂ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਪਿੰਡ ਵਾੜਾ ਦਰਾਕਾ ਅਤੇ ਪਿੰਡ ਫਿੱਡੇ ਕਲਾ ਵਿਖੇ ਨਵੇਂ ਬਣਾਏ ਗਏ ‘ ਮੁੱਖ ਮੰਤਰੀ ਖੇਡ ਮੈਦਾਨ ’ ਦਾ ਉਦਘਾਟਨ ਸਪੀਕਰ ਪੰਜਾਬ ਵਿਧਾਨ ਸਭਾ ਕੁਲਤਾਰ ਸਿੰਘ ਸੰਧਵਾਂ ਨੇ ਕੀਤਾ । ਸ : ਸੰਧਵਾਂ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਪਿੰਡਾਂ ਦੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਅਤੇ ਉਨ੍ਹਾਂ ਨੂੰ ਆਪਣੀ ਪ੍ਰਤਿਭਾ ਨਿਖਾਰਨ ਲਈ ਵਧੀਆ ਖੇਡ ਸਹੂਲਤਾਂ ਦੇਣ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ । ਖੇਡਾਂ ਨੌਜਵਾਨਾਂ ਨੂੰ ਸਰੀਰਕ ਅਤੇ ਮਾਨਸਿਕ ਤੌਰ ’ ਤੇ ਮਜ਼ਬੂਤ ਬਣਾਉਣ ਦੇ ਨਾਲ - ਨਾਲ ਉਨ੍ਹਾਂ ਵਿਚ ਅਨੁਸ਼ਾਸਨ , ਟੀਮ ਭਾਵਨਾ ਅਤੇ ਆਤਮ - ਵਿਸ਼ਵਾਸ ਪੈਦਾ ਕਰਦੀਆਂ ਹਨ । ਇਸ ਮੌਕੇ ਅੰਮ੍ਰਿਤਲਾਲ ਸਰਪੰਚ ਫਿੱਡੇ ਕਲਾਂ , ਅਮਰੀਕ ਸਿੰਘ ਸਰਪੰਚ ਡੱਗੂ ਰੋਮਾਣਾ , ਅੰਗਰੇਜ਼ ਸਿੰਘ ਸਰਪੰਚ , ਕੁਲਵੰਤ ਸਿੰਘ ਬਲਾਕ ਪ੍ਰਧਾਨ , ਬਾਬੂ ਲਾਲ , ਬ੍ਰਿਜਪਾਲ ਸਿੰਘ , ਅਮਰਜੀਤ , ਗੁਰਪਾਲ ਸਿੰਘ , ਖੁਸ਼ਵੰਤ ਸਿੰਘ , ਵਿੱਕੀ ਸਹੋਤਾ , ਵਿੱਕੀ ਬਰਾੜ , ਰਾਮ ਵਹਿਣੀਵਾਲ , ਸਤਵੀਰ ਸੰਧੂ , ਕਰਮ ਸਿੰਘ ਬਰਾੜ , ਜਿੰਦਰ ਬਰਾੜ , ਜੋਰਾ ਸਿੰਘ , ਨਿਰਮਲ ਸਿੰਘ , ਬਲਜੀਤ ਸਿੰਘ ਅਤੇ ਪਿੰਡ ਵਾਸੀ ਹਾਜ਼ਰ ਸਨ ।
ਪਿਛਲੀ ਖ਼ਬਰ ਬਰੀਵਾਲਾ ਵਿਖੇ ਵਿਸ਼ਾਲ ਮੈਡੀਕਲ ਕੈਂਪ ਲਗਾਇਆ ਅਗਲੀ ਖ਼ਬਰ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਦਾ ਰਸਤਾ ਗੰਦੇ ਪਾਣੀ ਦੀ ਮਾਰ ਹੇਠ ਸੀਵਰੇਜ ਦਾ ਗੰਦਾ ਪਾਣੀ ਚਰਨਕੁੰਡ ਨੂੰ ਕਰਦਾ ਹੈ ਅਪਵਿੱਤਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।